ਨਿਕਹਤ ਜ਼ਰੀਨ ਸਟਰਾਂਜਾ ਮੈਮੋਰੀਅਲ ਮੁੱਕੇਬਾਜ਼ੀ ਦੇ ਕੁਆਰਟਰ ਫਾਈਨਲ 'ਚ
Wednesday, Jan 22, 2020 - 05:24 PM (IST)

ਸਪੋਰਟਸ ਡੈਸਕ— ਪਿਛਲੇ ਚੈਂਪੀਅਨ ਨਿਕਹਤ ਜ਼ਰੀਨ (51 ਕਿੱਲੋ) ਨੇ ਸਟਰਾਂਜਾ ਮੈਮੋਰੀਅਲ ਮੁੱਕੇਬਾਜ਼ੀ ਟੂਰਨਾਮੈਂਟ ਦੇ ਕੁਆਟਰ ਫਾਈਨਲ 'ਚ ਪ੍ਰਵੇਸ਼ ਕਰ ਲਿਆ ਜਦੋਂ ਉਨ੍ਹਾਂ ਦੀ ਵਿਰੋਧੀ ਸੇਵਡਾ ਅਸੇਨੋਵਾ ਨੇ ਮੁਕਾਬਲਾ ਛੱਡ ਦਿੱਤਾ। ਅਸੇਨੋਵਾ ਇਸ ਟੂਰਨਾਮੈਂਟ 'ਚ ਸੋਨਾ ਤਮਗਾ ਜਿੱਤ ਚੁੱਕੀ ਹੈ। ਪੁਰਸ਼ ਵਰਗ 'ਚ ਦੁਰਯੋਧਨ ਸਿੰਘ ਨੇਗੀ (69 ਕਿੱਲੋ) ਅਤੇ ਮੁਹੰਮਦ ਹਸਮੁੱਦੀਨ (57 ਕਿੱਲੋ) ਆਪਣੇ ਆਪਣੇ ਪਹਿਲੇ ਦੌਰ ਦੇ ਮੁਕਾਬਲੇ ਜਿੱਤ ਗਏ। ਨੇਗੀ ਨੇ ਪੋਲੈਂਡ ਦੇ ਮਤੇਉਜ ਪੋਲਸਕੀ ਨੂੰ ਹਰਾਇਆ ਜਦ ਕਿ ਹਸਮੁੱਦੀਨ ਨੇ ਫ਼ਰਾਂਸ ਦੇ ਐਂਜੋ ਗਰਾਉ ਨੂੰ ਹਰਾ ਦਿੱਤਾ। ਭਾਰਤ ਦੇ 6 ਮੁੱਕੇਬਾਜ਼ ਹਾਲਾਂਕਿ ਪਹਿਲੇ ਦੌਰ 'ਚ ਬਾਹਰ ਹੋ ਗਏ। ਚਾਰ ਵਾਰ ਦੇ ਏਸ਼ੀਆਈ ਤਮਗੇ ਜੇਤੂ ਸ਼ਿਵ ਥਾਪਾ ਨੂੰ ਦੂਜੇ ਦੌਰ 'ਚ ਬਾਏ ਮਿਲਿਆ ਜਿੱਥੇ ਉਨ੍ਹਾਂ ਦਾ ਸਾਹਮਣਾ ਪੋਲੈਂਡ ਦੇ ਪਾਵੇਲ ਪੋਲਾਕੋਵਿਚ ਨਾਲ ਹੋਵੇਗਾ।