ਨਿਕਹਤ ਤੇ ਲਵਲੀਨਾ ਨੇ ਰਾਸ਼ਟਰਮੰਡਲ ਖੇਡਾਂ ਲਈ ਭਾਰਤੀ ਟੀਮ ''ਚ ਬਣਾਈ ਜਗ੍ਹਾ

06/11/2022 4:17:37 PM

ਨਵੀਂ ਦਿੱਲੀ- ਮੌਜੂਦਾ ਵਿਸ਼ਵ ਚੈਂਪੀਅਨ ਨਿਕਹਤ ਜ਼ਰੀਨ (50 ਕਿਲੋਗ੍ਰਾਮ) ਤੇ ਓਲੰਪਿਕ ਕਾਂਸੀ ਤਮਗ਼ਾ ਜੇਤੂ ਲਵਲੀਨਾ ਬੋਰਗੋਹੇਨ (70 ਕਿਲੋਗ੍ਰਾਮ) ਨੇ ਸ਼ਨੀਵਾਰ ਨੂੰ ਇੱਥੇ ਚੋਣ ਟ੍ਰਾਇਲਸ 'ਚ ਦਬਦਬੇ ਭਰੀ ਜਿੱਤ ਨਾਲ ਰਾਸ਼ਟਰਮੰਡਲ ਖੇਡਾਂ ਲਈ ਭਾਰਤੀ ਟੀਮ 'ਚ ਆਪਣੇ ਸਥਾਨ ਪੱਕੇ ਕੀਤੇ। ਦੋ ਵਾਰ ਦੀ ਸਟ੍ਰੈਂਡਜਾ ਮੈਮੋਰੀਅਲ ਸੋਨ ਤਮਗ਼ਾ ਜੇਤੂ ਨਿਕਹਤ ਨੇ ਹਰਿਆਣਾ ਦੀ ਮੀਨਾਕਸ਼ੀ ਨੂੰ ਸਰਬਸੰਮਤ ਫ਼ੈਸਲੇ ਨਾਲ 7-0 ਨਾਲ ਹਰਾਇਆ ਜਦਕਿ ਲਵਲੀਨਾ ਨੇ ਇਸੇ ਫਰਕ ਨਾਲ ਰੇਲਵੇ ਦੀ ਪੂਜਾ ਨੂੰ ਹਰਾਇਆ। 

ਇਹ ਵੀ ਪੜ੍ਹੋ : ਮੈਰੀਕਾਮ ਰਾਸ਼ਟਰਮੰਡਲ ਖੇਡਾਂ 'ਚ ਹਿੱਸਾ ਨਹੀਂ ਲੈ ਸਕੇਗੀ, ਚੋਣ ਟ੍ਰਾਇਲ ਦੌਰਾਨ ਹੋਈ ਸੱਟ ਦਾ ਸ਼ਿਕਾਰ

ਨੀਤੂ (48 ਕਿਲੋਗ੍ਰਾਮ) ਤੇ ਜੈਸਮੀਨ (60 ਕਿਲੋਗ੍ਰਾਮ) ਨੇ ਵੀ ਰਾਸ਼ਟਰਮੰਡਲ ਖੇਡਾਂ ਲਈ ਟੀਮ 'ਚ ਆਪਣੇ ਸਥਾਨ ਪੱਕੇ ਕੀਤੇ। ਨਿਕਹਤ ਆਪਣੇ ਮੁਕਾਬਲੇ ਦੇ ਦੌਰਾਨ ਪੂਰੀ ਤਰ੍ਹਾਂ ਆਪਣੇ ਕੰਟਰੋਲ 'ਚ ਦਿਸੀ ਤੇ ਉਨ੍ਹਾਂ ਨੇ ਰਿੰਗ ਦਾ ਪੂਰਾ ਇਸਤੇਮਾਲ ਕਰਦੇ ਹੋਏ ਦਮਦਾਰ ਮੁੱਕੇ ਜੜ੍ਹੇ। ਦੋ ਵਾਰ ਦੀ ਸਾਬਕਾ ਯੁਵਾ ਵਿਸ਼ਵ ਚੈਂਪੀਅਨ ਨੀਤੂ ਨੇ ਟੁੱਟਵੇਂ ਫ਼ੈਸਲੇ 'ਚ 2019 ਚਾਂਦੀ ਤਮਗ਼ਾ ਜੇਤੂ ਮੰਜੂ ਰਾਣੀ 'ਤੇ 5-2 ਨਾਲ ਜਿੱਤ ਦਰਜ ਕੀਤੀ। ਹਰਿਆਣਾ ਦੀ ਮੁੱਕੇਬਾਜ਼ ਦਾ ਇਹ ਸਾਲ ਸ਼ਾਨਦਾਰ ਰਿਹਾ ਹੈ ਜਿਸ 'ਚ ਉਸ ਨੇ ਇਸ ਸਾਲ ਸਟ੍ਰੈਡਜਾ ਮੈਮੋਰੀਅਲ 'ਚ ਸੋਨ ਤਮਗ਼ਾ ਵੀ ਜਿੱਤਿਆ।

ਇਹ ਵੀ ਪੜ੍ਹੋ : ਕਾਰਲਸਨ ਨੇ ਜਿੱਤਿਆ ਨਾਰਵੇ ਸ਼ਤਰੰਜ ਦਾ ਖ਼ਿਤਾਬ, ਆਨੰਦ ਰਹੇ ਤੀਜੇ ਸਥਾਨ 'ਤੇ

2021 ਏਸ਼ੀਆਈ ਯੁਵਾ ਮੁੱਕੇਬਾਜ਼ੀ ਚੈਂਪੀਅਨਸ਼ਿਪ ਦੀ ਕਾਂਸੀ ਤਮਗਾ ਜੇਤੂ ਜੈਸਮੀਨ ਲਾਈਟ ਮਿਡਲਵੇਟ ਫਾਈਨਲ 'ਚ 2022 ਵਿਸ਼ਵ ਚੈਂਪੀਅਨਸ਼ਿਪ ਕਾਂਸੀ ਤਮਗ਼ਾ ਜੇਤੂ ਪਰਵੀਨ ਹੁੱਡਾ ਨੂੰ ਹਰਾਇਆ। ਰਾਸ਼ਟਰਮੰਡਲ ਖੇਡਾਂ 28 ਜੁਲਾਈ ਤੋਂ 8 ਅਗਸਤ ਤਕ ਬਰਮਿੰਘਮ 'ਚ ਆਯੋਜਿਤ ਕੀਤੀਆਂ ਜਾਣਗੀਆਂ। ਰਾਸ਼ਟਰ ਮੰਡਲ ਦੀ ਮੁੱਕੇਬਾਜ਼ੀ ਟੀਮ ਇਸ ਤਰ੍ਹਾਂ ਹੈ :- ਨੀਤੂ (48 ਕਿਲੋਗ੍ਰਾਮ), ਨਿਕਹਤ ਜ਼ਰੀਨ (50 ਕਿਲੋਗ੍ਰਾਮ), ਜੈਸਮੀਨ (60 ਕਿਲੋਗ੍ਰਾਮ), ਲਵਲੀਨਾ ਬੋਰਗੋਹੇਨ (70 ਕਿਲੋਗ੍ਰਾਮ)। 

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
 


Tarsem Singh

Content Editor

Related News