ਬਰਨੀ ਨੂੰ ਪਹਿਲੀ ਨਜ਼ਰ ''ਚ ਦਿਲ ਦੇ ਬੈਠੀ ਸੀ ਨਿੱਕੀ ਟੇਲਰ

02/04/2018 5:00:18 AM

ਜਲੰਧਰ - ਸਿਰਫ 15 ਸਾਲ ਦੀ ਉਮਰ ਵਿਚ ਵੱਕਾਰੀ ਮੈਗਜ਼ੀਨ 'ਵੋਗ' ਦੇ ਕਵਰ ਪੇਜ 'ਤੇ ਥਾਂ ਪਾਉਣ ਵਾਲੀ ਨਿੱਕੀ ਟੇਲਰ ਨੈਸਕਾਰ ਦੇ ਡਰਾਈਵਰ ਬਰਨੀ ਲੈਮਰ ਨੂੰ ਇਕ ਚੈਰਿਟੀ ਈਵੈਂਟ ਦੌਰਾਨ ਮਿਲੀ ਸੀ। ਨਿੱਕੀ ਨੇ ਇਕ ਇੰਟਰਵਿਊ 'ਚ ਦੱਸਿਆ ਕਿ ਉਸ ਨੇ ਚੈਰਿਟੀ 'ਚ ਜਦੋਂ ਪਹਿਲੀ ਵਾਰ ਲੈਮਰ ਨੂੰ ਦੇਖਿਆ ਤਾਂ ਦੇਖਦੀ ਹੀ ਰਹਿ ਗਈ। ਮੈਂ ਖੁਦ ਨੂੰ ਕਿਹਾ-ਕੀ ਇਹ ਉਹੀ ਮੁੰਡਾ ਹੈ, ਜਿਸ ਦੀ ਮੈਨੂੰ ਭਾਲ ਹੈ। ਅੰਦਰੋਂ ਜਵਾਬ ਆਇਆ-ਹਾਂ। ਇਹ ਸ਼ਾਇਦ ਪਹਿਲੀ ਨਜ਼ਰ ਦਾ ਪਿਆਰ ਹੀ ਸੀ।
ਸਾਡੇ 'ਚ ਗੱਲਬਾਤ ਅੱਗੇ ਵਧੀ ਤਾਂ ਪਤਾ ਲੱਗਾ ਕਿ ਬਰਨੀ ਅਸਲ 'ਚ ਦਿਲਖਿੱਚਵੇਂ ਅਕਸ ਦਾ ਮਾਲਕ ਹੈ। 2006 'ਚ ਉਨ੍ਹਾਂ ਨੇ ਵਿਆਹ ਕਰ ਲਿਆ। ਉਨ੍ਹਾਂ ਦੇ 3 ਬੱਚੇ ਹਨ। ਦੱਸ ਦੇਈਏ ਕਿ ਨਿੱਕੀ ਨੇ ਇਸ ਤੋਂ ਪਹਿਲਾਂ ਮੈਟ ਮਾਰਟੀਨੇਜ ਨਾਲ 1994 'ਚ ਵਿਆਹ ਕੀਤਾ ਪਰ 3 ਸਾਲਾਂ 'ਚ ਹੀ ਉਸ ਦਾ ਤਲਾਕ ਹੋ ਗਿਆ। ਮੈਟ ਤੋਂ ਨਿੱਕੀ ਦੇ ਜੁੜਵਾ ਬੱਚੇ ਹਨ। 2001 ਵਿਚ ਨਿੱਕੀ ਇਕ ਭਿਆਨਕ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ ਸੀ। ਸੱਟ ਤੋਂ ਉੱਭਰਨ ਲਈ ਉਸ ਨੂੰ 41 ਸਰਜਰੀਆਂ ਕਰਵਾਉਣੀਆਂ ਪਈਆਂ ਸਨ।


Related News