ਆਸਟਰੇਲੀਆਈ ਟੈਨਿਸ ਸਟਾਰ ਕਿਰਗੀਓਸ ਨੇ ਓਲੰਪਿਕ ਤੋਂ ਲਿਆ ਨਾਂ ਵਾਪਸ
Friday, Jul 09, 2021 - 01:28 PM (IST)
ਸਿਡਨੀ— ਟੋਕੀਓ ਓਲੰਪਿਕ ’ਚ ਦਰਸ਼ਕਾਂ ਦੇ ਮੈਦਾਨ ’ਤੇ ਪ੍ਰਵੇਸ਼ ’ਤੇ ਪਾਬੰਦੀ ਦੀ ਪੁਸ਼ਟੀ ਦੇ ਕੁਝ ਘੰਟਿਆਂ ਬਾਅਦ ਹੀ ਆਸਟਰੇਲੀਆ ਦੇ ਟੈਨਿਸ ਸਟਾਰ ਨਿਕ ਕਿਰਗੀਓਸ ਨੇ 23 ਜੁਲਾਈ ਤੋਂ ਸ਼ੁਰੂ ਹੋ ਰਹੀਆਂ ਖੇਡਾਂ ਤੋਂ ਨਾਂ ਵਾਪਸ ਲੈ ਲਿਆ ਹੈ। ਕਿਰਗੀਓਸ ਨੇ ਸੋਸ਼ਲ ਮੀਡੀਆ ’ਤੇ ਬਿਆਨ ਦੇ ਕੇ ਆਪਣੇ ਫ਼ੈਸਲੇ ਦੀ ਜਾਣਕਾਰੀ ਦਿੱਤੀ।
ਉਨ੍ਹਾਂ ਕਿਹਾ ਕਿ ਆਪਣੀ ਸਿਹਤ ਤੇ ਟੋਕੀਓ ਓਲੰਪਿਕ ’ਚ ਦਰਸ਼ਕਾਂ ਦੇ ਪ੍ਰਵੇਸ਼ ’ਤੇ ਪਾਬੰਦੀ ਕਾਰਨ ਉਨ੍ਹਾਂ ਨੇ ਇਹ ਫ਼ੈਸਲਾ ਲਿਆ ਹੈ। ਉਨ੍ਹਾਂ ਕਿਹਾ, ‘‘ਓਲੰਪਿਕ ਖੇਡਣਾ ਮੇਰਾ ਸੁਫ਼ਨਾ ਸੀ ਤੇ ਮੈਂ ਜਾਣਦਾ ਹਾਂ ਕਿ ਸ਼ਾਇਦ ਇਹ ਮੌਕਾ ਦੁਬਰਾ ਨਹੀਂ ਮਿਲੇਗਾ। ਪਰ ਮੈਂ ਖ਼ਾਲੀ ਸਟੇਡੀਅਮ ’ਚ ਨਹੀਂ ਖੇਡ ਸਕਦਾ। ਇਸ ਦੇ ਨਾਲ ਹੀ ਮੈਂ ਚਾਹੁੰਦਾ ਹਾਂ ਕਿ ਇਕ ਸਵਸਥ ਆਸਟਰੇਲੀਆਈ ਖਿਡਾਰੀ ਟੀਮ ’ਚ ਮੇਰੀ ਜਗ੍ਹਾ ਲਵੇ।
ਢਿੱਡ ਦੀ ਮਾਸਪੇਸ਼ੀ ’ਚ ਖਿੱਚਾਅ ਕਾਰਨ ਕਿਰਗੀਓਸ ਨੂੰ ਵਿੰਬਲਡਨ ਦਾ ਤੀਜੇ ਦੌਰ ਦਾ ਮੁਕਾਬਲਾ ਵੀ ਛੱਡਣਾ ਪਿਆ ਸੀ। ਕਿਰਗੀਓਸ ਕੋਰੋਨਾ ਮਹਾਮਾਰੀ ਦੌਰਾਨ ਆਸਟਰੇਲੀਆ’ਚ ਰਹੇ ਰਹੇ ਹਨ ਤੇ ਉਨ੍ਹਾਂ ਨੇ ਫ਼੍ਰੈਂਚ ਓਪਨ ’ਚ ਵੀ ਹਿੱਸਾ ਨਹੀਂ ਲਿਆ ਸੀ।