ਟੀ-10 ਮੁਕਾਬਲੇ ''ਚ ਨਿਕੋਲਸ ਪੂਰਨ ਨੇ 37 ਗੇਂਦਾਂ ''ਚ ਠੋਕ ਦਿੱਤਾ ਸੈਂਕੜਾ, 8 ਓਵਰ ''ਚ ਜਿੱਤੀ ਟੀਮ
Tuesday, Mar 01, 2022 - 06:08 PM (IST)
ਸਪੋਰਟਸ ਡੈਸਕ- ਵੈਸਟਇੰਡੀਜ਼ ਦੇ ਧਾਕੜ ਬੱਲੇਬਾਜ਼ ਨਿਕੋਲਸ ਪੂਰਨ ਨੇ 37 ਗੇਂਦਾਂ 'ਚ ਸੈਂਕੜਾ ਜੜ ਦਿੱਤਾ। ਭਾਰਤ ਖ਼ਿਲਾਫ਼ ਟੀ-20 ਸੀਰੀਜ਼ 'ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਪੂਰਨ ਨੇ ਟੀ-10 ਲੀਗ ਦੇ ਦੌਰਾਨ ਵੀ ਆਪਣੀ ਫ਼ਾਰਮ ਨੂੰ ਜਾਰੀ ਰੱਖਿਆ ਤੇ ਤ੍ਰਿਨਿਦਾਦ ਟੀ-10 ਬਲਾਸਟ 'ਚ ਇਹ ਧਮਾਕੇਦਾਰ ਪਾਰੀ ਖੇਡੀ। ਹਾਲਾਂਕਿ ਪੂਰਨ ਇਸ ਫਾਰਮੈਟ 'ਚ ਸਭ ਤੋਂ ਤੇਜ਼ ਸੈਂਕੜਾ ਲਗਾਉਣ ਦਾ ਰਿਕਾਰਡ ਆਪਣੇ ਨਾਂ ਨਹੀਂ ਕਰ ਸਕੇ। ਇਸ ਤੋਂ ਪਹਿਲਾਂ ਸਕਾਟ ਐਡਵਰਡਸ ਨੇ ਯੂਰਪੀ ਕ੍ਰਿਕਟ ਲੀਗ 'ਚ 32 ਗੇਂਦਾਂ 'ਚ ਸੈਂਕੜਾ ਠੋਕਿਆ ਸੀ। ਲੈਦਰਬੈਕ ਜਾਇੰਟਸ ਵਲੋਂ ਖੇਡਦੇ ਹੋਏ ਪੂਰਨ ਨੇ ਇਹ ਪਾਰੀ ਖੇਡੀ।
ਇਹ ਵੀ ਪੜ੍ਹੋ : IPL 2022 : ਗੁਜਰਾਤ ਟਾਈਟਨਸ ਨੂੰ ਵੱਡਾ ਝਟਕਾ, ਇਸ ਧਾਕੜ ਖਿਡਾਰੀ ਨੇ ਟੂਰਨਾਮੈਂਟ ਤੋਂ ਨਾਂ ਲਿਆ ਵਾਪਸ
ਮੈਚ ਦੀ ਗੱਲ ਕੀਤੀ ਜਾਵੇ ਤਾਂ ਸਕਾਰਲੇਟ ਆਈਬਿਸ ਸਕਾਚਰਸ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 3 ਵਿਕਟਾਂ ਗੁਆ ਕੇ 128 ਦੌੜਾਂ ਜੜੀਆਂ ਸਨ। ਟਿਓਨ ਵੈਬਸਟਰ ਨੇ 27 ਗੇਂਦਾਂ 'ਚ ਚਾਰ ਚੌਕਿਆਂ ਤੇ ਪੰਜ ਛੱਕਿਆਂ ਦੀ ਮਦਦ ਨਾਲ 54 ਦੌੜਾਂ ਬਣਾਈਆਂ ਤਾਂ ਕੀਰੋਨ ਪੋਲਾਰਡ ਨੇ 14 ਗੇਂਦਾਂ 'ਚ ਤਿੰਨ ਛੱਕਿਆਂ ਦੀ ਮਦਦ ਨਾਲ 27 ਦੌੜਾਂ ਬਣਾਈਆਂ। ਇਵਰਟ ਨਿਕੋਲਸਨ ਨੇ 16 ਗੇਂਦਾਂ 'ਚ ਤਿੰਨ ਚੌਕਿਆਂ ਤੇ ਚਾਰ ਛੱਕਿਆਂ ਦੀ ਮਦਦ ਨਾਲ 42 ਦੌੜਾਂ ਬਣਾਈਆਂ।
ਇਹ ਵੀ ਪੜ੍ਹੋ : ਜੋਕੋਵਿਚ ਦੀ ਥਾਂ ਦੁਨੀਆ ਦੇ ਨੰਬਰ ਇਕ ਖਿਡਾਰੀ ਬਣੇ ਮੇਦਵੇਦੇਵ
ਜਵਾਬ 'ਚ ਖੇਡਣ ਉਤਰੀ ਲੈਦਰਬੈਕ ਜਾਇੰਟਸ ਨੂੰ ਸ਼ੁਰੂਆਤੀ ਓਵਰ 'ਚ ਝਟਕਾ ਲਗ ਗਿਆ ਜਦੋਂ ਓਪਨਰ ਆਮਿਰ ਜਾਂਗੂ 3 ਗੇਂਦਾਂ 'ਚ 7 ਦੌੜਾਂ ਬਣਾ ਆਊਟ ਹੋਏ। ਪਰ ਇਸ ਤੋਂ ਬਾਅਦ ਨਿਕੋਲਸ ਪੂਰਨ ਨੇ ਇਕੱਲੇ ਹੀ ਟੀਮ ਦਾ ਸਕੋਰ ਅੱਗੇ ਵਧਾਉਣਾ ਸ਼ੁਰੂ ਕਰ ਦਿੱਤਾ। ਪੂਰਨ ਨੇ 37 ਗੇਂਦਾਂ 'ਚ 6 ਚੌਕੇ ਤੇ 10 ਛੱਕਿਆਂ ਦੀ ਮਦਦ ਨਾਲ 101 ਦੌੜਾਂ ਬਣਾਈਆਂ ਤੇ ਆਪਣੀ ਟੀਮ ਨੂੰ ਜਿੱਤ ਦਿਵਾਈ। ਪੂਰਨ ਦੀ ਪਾਰੀ ਦਾ ਆਲਮ ਇਹ ਰਿਹਾ ਕਿ ਉਨ੍ਹਾਂ ਦੀ ਟੀਮ ਦੇ ਬਾਕੀ ਸਾਥੀ ਬੱਲੇ ਨਾਲ ਸਿਰਫ਼ 27 ਦੌੜਾਂ ਹੀ ਬਣਾ ਸਕੇ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।