ਪੂਰਨ ਨੇ ਲਾਈ ਛੱਕਿਆਂ ਦੀ ਬੌਛਾਰ, 26 ਗੇਂਦਾਂ ’ਚ 89 ਦੌੜਾਂ ਬਣਾ ਕੇ ਨਾਰਦਨ ਵਾਰੀਅਰਸ ਨੂੰ ਦਿਵਾਈ ਜਿੱਤ

Monday, Feb 01, 2021 - 03:02 PM (IST)

ਪੂਰਨ ਨੇ ਲਾਈ ਛੱਕਿਆਂ ਦੀ ਬੌਛਾਰ, 26 ਗੇਂਦਾਂ ’ਚ 89 ਦੌੜਾਂ ਬਣਾ ਕੇ ਨਾਰਦਨ ਵਾਰੀਅਰਸ ਨੂੰ ਦਿਵਾਈ ਜਿੱਤ

ਅਬੁਧਾਬੀ— ਨਿਕੋਲਕਸ ਪੂਰਨ ਦੇ 26 ਗੇਂਦਾਂ ’ਚ 89 ਦੌੜਾਂ ਦੀ ਮਦਦ ਨਾਲ ਨਾਰਦਨ ਵਾਰੀਅਰਸ ਨੇ ਅਬੂਧਾਬੀ ਟੀ-10 ਕ੍ਰਿਕਟ ਟੂਰਨਾਮੈਂਟ ’ਚ ਬਾਂਗਲਾ ਟਾਈਗਰਸ ਨੂੰ 30 ਦੌੜਾਂ ਨਾਲ ਹਰਾ ਦਿੱਤਾ। ਜਾਇਦ ਕ੍ਰਿਕਟ ਸਟੇਡੀਅਮ ’ਤੇ ਛੱਕਿਆਂ ਦੀ ਬੌਛਾਰ ਵਿਚਾਲੇ ਪੂਰਨ ਨੇ 12 ਛੱਕੇ ਤੇ ਤਿੰਨ ਚੌਕੇ ਲਗਾਏ। ਉਨ੍ਹਾਂ ਦੀ ਟੀਮ ਨੇ ਚਾਰ ਵਿਕਟ ’ਤੇ 162 ਦੌੜਾਂ ਬਣਾਈਆਂ ਜੋ ਟੂਰਨਾਮੈਂਟ ਦਾ ਦੂਜਾ ਸਭ ਤੋਂ ਵੱਡਾ ਸਕੋਰ ਹੈ।
ਇਹ ਵੀ ਪੜ੍ਹੋ : ਵਿਰੁਸ਼ਕਾ ਨੇ ਧੀ ਦਾ ਨਾਮ ਰੱਖਿਆ ‘ਵਾਮਿਕਾ’, ਜਾਣੋ ਕੀ ਹੈ ਇਸ ਦਾ ਅਰਥ

ਬਾਂਗਲਾ ਟਾਈਗਰਸ ਲਈ ਕਪਤਾਨ ਆਂਦਰੇ ਫ਼ਲੇਚਰ ਨੇ 28 ਗੇਂਦਾਂ ’ਚ ਚਾਰ ਚੌਕਿਆਂ ਤੇ ਚਾਰ ਛੱਕਿਆਂ ਦੀ ਮਦਦ ਨਾਲ 53 ਦੌੜਾਂ ਬਣਾਈਆਂ। ਯੂ. ਏ. ਈ. ਦੇ ਚਿਰਾਗ ਸੂਰੀ 42 ਦੌੜਾਂ ਬਣਾ ਕੇ ਅਜੇਤੂ ਰਹੇ ਪਰ ਉਨ੍ਹਾਂ ਦੀ ਟੀਮ 10 ਓਵਰ ’ਚ ਤਿੰਨ ਵਿਕਟ ’ਤੇ 132 ਦੌੜਾਂ ਹੀ ਬਣਾ ਸਕੀ। ਪਹਿਲਾਂ ਬੱਲੇਬਾਜ਼ੀ ਲਈ ਭੇਜੇ ਗਏ ਵਾਰੀਅਰਸ ਲਈ ਵਸੀਮ ਮੁਹੰਮਦ ਨੇ ਪਹਿਲੇ ਹੀ ਓਵਰ ’ਚ ਮੁਹੰਮਦ ਇਰਫ਼ਾਨ ਨੂੰ 2 ਛੱਕੇ ਲਗਾ ਕੇ 17 ਦੌੜਾਂ ਲਈਆਂ। ਦੂਜੇ ਓਵਰ ’ਚ ਮੁਜੀਬ ਉਰ ਰਹਿਮਾਨ ਨੇ ਵਸੀਮ ਨੂੰ ਆਊਟ ਕਰ ਦਿੱਤਾ। ਇਸ ਤੋਂ ਬਾਅਦ ਪੂਰਨ ਬੱਲੇਬਾਜ਼ੀ ਲਈ ਆਏ। 
ਇਹ ਵੀ ਪੜ੍ਹੋ : ਦੁਖ਼ਦਾਇਕ ਖ਼ਬਰ : ਬਾਕਸਿੰਗ ਮੈਚ ਦੌਰਾਨ ਲੱਗੀ ਸੱਟ ਕਾਰਣ ਕਿੱਕ ਬਾਕਸਰ ਅਸਲਮ ਖਾਨ ਦੀ ਮੌਤ

ਪੂਰਨ ਨੇ ਚੌਥੇ ਓਵਰ ’ਚ ਕੈਸ ਅਹਿਮਦ ਨੂੰ ਤਿੰਨ ਛੱਕੇ ਤੇ ਇਕ ਚੌਕਾ ਲਾਇਆ। ਜਦਕਿ ਛੇਵੇਂ ਓਵਰ ’ਚ ਇਰਫ਼ਾਨ ਨੂੰ ਲਗਾਤਾਰ ਤਿੰਨ ਛੱਕੇ ਜੜੇ। ਦੂਜੇ ਪਾਸੇ ਲੈਂਡਲ ਸਿਮੰਸ 41 ਦੌੜਾਂ ਬਣਾ ਕੇ ਆਊਟ ਹੋਏ। ਕਰੀਮ ਜੇ. ਨੇ ਹੀ ਪੂਰਨ ਦੀ ਪਾਰੀ ਦਾ ਅੰਤ ਕੀਤਾ। ਜਵਾਬ ’ਚ ਟਾਈਗਰਸ ਦੀ ਸ਼ੁਰੂਆਤ ਖ਼ਰਾਬ ਰਹੀ ਤੇ ਤੀਜੀ ਹੀ ਗੇਂਦ ’ਤੇ ਵਹਾਬ ਰਿਆਜ਼ ਨੇ ਜਾਨਸਨ ਚਾਰਲਸ ਨੂੰ ਆਊਟ ਕਰ ਦਿੱਤਾ। ਫ਼ਲੇਚਰ ਖੁੱਲ ਕੇ ਖੇਡਦੇ ਰਹੇ ਪਰ ਦੂਜੇ ਪਾਸੇ ਉਨ੍ਹਾਂ ਨੂੰ ਲੋੜ ਮੁਤਾਬਕ ਸਹਿਯੋਗ ਨਹੀਂ ਮਿਲਿਆ ਜਿਸ ਨਾਲ ਟੀਮ ਨੂੰ ਹਾਰ ਦਾ ਮੁਖ ਦੇਖਣਾ ਪਿਆ।  

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News