ਬ੍ਰਾਜ਼ੀਲ ਦੇ ਵਿਸ਼ਵ ਕੱਪ ਕੁਆਲੀਫਾਇੰਗ ਮੈਚ ''ਚ ਗੋਡੇ ਦੀ ਸੱਟ ਤੋਂ ਬਾਅਦ ਰੋਂਦਾ ਹੋਇਆ ਬਾਹਰ ਗਿਆ ਨੇਮਾਰ

Wednesday, Oct 18, 2023 - 05:53 PM (IST)

ਮੋਂਟੇਵੀਡੀਓ (ਉਰੂਗਵੇ) : ਬ੍ਰਾਜ਼ੀਲ ਦੇ ਸਟਾਰ ਫੁੱਟਬਾਲਰ ਨੇਮਾਰ ਨੇ ਉਰੂਗਵੇ ਖਿਲਾਫ ਵਿਸ਼ਵ ਕੱਪ ਕੁਆਲੀਫਾਇੰਗ ਮੈਚ 'ਚ 2-0 ਦੀ ਹਾਰ ਦੌਰਾਨ ਪਹਿਲੇ ਹਾਫ 'ਚ ਗੋਡੇ ਦੀ ਸੱਟ ਕਾਰਨ ਰੋਂਦੇ ਹੋਏ ਮੈਦਾਨ ਛੱਡ ਦਿੱਤਾ।

ਇਹ ਵੀ ਪੜ੍ਹੋ : 'ਓਮ' ਦੇ ਚਿੰਨ੍ਹ ਵਾਲੇ ਬੱਲੇ ਨਾਲ ਮੈਦਾਨ 'ਤੇ ਉੱਤਰੇ ਦੱਖਣੀ ਅਫਰੀਕਾ ਦੇ ਕੇਸ਼ਵ ਮਹਾਰਾਜ, ਤਸਵੀਰਾਂ ਵਾਇਰਲ

31 ਸਾਲਾ ਨੇਮਾਰ 44ਵੇਂ ਮਿੰਟ 'ਚ ਦੌੜਦੇ ਹੋਏ ਡਿੱਗ ਗਿਆ। ਦੋਵੇਂ ਟੀਮਾਂ ਦੇ ਖਿਡਾਰੀਆਂ ਨੇ ਉਸ ਨੂੰ ਘੇਰ ਲਿਆ ਜਦੋਂ ਉਹ ਗੋਡਿਆਂ ਭਾਰ ਬੈਠਾ ਸੀ। ਜਦੋਂ ਉਸ ਨੂੰ ਸਟਰੈਚਰ 'ਤੇ ਲਿਜਾਇਆ ਗਿਆ ਤਾਂ ਉਸ ਨੇ ਆਪਣੇ ਹੱਥਾਂ ਨਾਲ ਮੂੰਹ ਢੱਕ ਲਿਆ। ਉਸ ਦੀ ਜਗ੍ਹਾ ਰਿਚਰਲਿਸਨ ਨੇ ਮੈਚ ਖੇਡਿਆ। ਉਹ ਫੌੜੀਆਂ ਦੇ ਸਹਾਰੇ ਸਟੇਡੀਅਮ ਤੋਂ ਬਾਹਰ ਗਿਆ।

ਇਹ ਵੀ ਪੜ੍ਹੋ : ਬੰਗਲਾਦੇਸ਼ ਖ਼ਿਲਾਫ਼ ਮੁਕਾਬਲੇ ਤੋਂ ਪਹਿਲਾਂ ਨਵੀਂ ਲੁੱਕ 'ਚ ਦਿਖੇ ਰੋਹਿਤ ਸ਼ਰਮਾ

ਬ੍ਰਾਜ਼ੀਲ ਦੇ ਡਾਕਟਰ ਰੋਡਰੀਗੋ ਲਾਸਮਾਰ ਨੇ ਕਿਹਾ ਕਿ ਉਸ ਦੀ ਸੱਟ ਦੇ ਪੱਧਰ ਬਾਰੇ ਫਿਲਹਾਲ ਕਹਿਣਾ ਮੁਸ਼ਕਲ ਹੈ। ਉਸ ਨੇ ਕਿਹਾ, 'ਅਸੀਂ ਟੈਸਟ ਕਰਵਾਏ ਹਨ ਅਤੇ ਕੱਲ੍ਹ ਫਿਰ ਕਰਾਂਗੇ। ਸੱਟ ਦੀ ਹੱਦ ਦਾ ਪਤਾ 24 ਘੰਟਿਆਂ ਵਿੱਚ ਲੱਗੇਗਾ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


Tarsem Singh

Content Editor

Related News