ਨੇਮਾਰ ਨੇ ਟਰਾਂਸਫਰ ਦੀ ਸੰਭਾਵਨਾ ਨੂੰ ਕੀਤਾ ਖਾਰਜ

Friday, Jul 20, 2018 - 04:10 PM (IST)

ਨੇਮਾਰ ਨੇ ਟਰਾਂਸਫਰ ਦੀ ਸੰਭਾਵਨਾ ਨੂੰ ਕੀਤਾ ਖਾਰਜ

ਸਾਓ ਪਾਓਲੀ— ਬ੍ਰਾਜ਼ੀਲ ਦੇ ਸੁਪਰ ਸਟਾਰ ਫੁੱਟਬਾਲਰ ਨੇਮਾਰ ਨੇ ਆਪਣੇ ਭਵਿੱਖ ਨੂੰ ਲੈ ਕੇ ਸੰਭਾਵਨਾਵਾਂ ਨੂੰ ਖਾਰਜ ਕਰਦੇ ਹੋਏ ਕਿਹਾ ਕਿ ਉਹ ਪੇਰਿਸ ਸੇਂਟ ਜਰਮੇਨ ਦੇ ਨਾਲ ਹੀ ਰਹਿਣਗੇ। ਨੇਮਾਰ ਨੇ ਇੱਥੇ ਇਕ ਚੈਰਿਟੀ ਪ੍ਰੋਗਰਾਮ ਦੇ ਦੌਰਾਨ ਕਿਹਾ, ''ਮੈਂ ਪੈਰਿਸ 'ਚ ਹੀ ਰਹਾਂਗਾ। ਮੇਰਾ ਕਰਾਰ ਕਲੱਬ ਦੇ ਨਾਲ ਹੈ।'' 

ਪਿਛਲੇ ਸਾਲ ਬਾਰਸੀਲੋਨਾ ਤੋਂ ਪੀ.ਐੱਸ.ਜੀ. ਜਾ ਕੇ ਦੁਨੀਆ ਦੇ ਸਭ ਤੋਂ ਮਹਿੰਗੇ ਫੁੱਟਬਾਲਰ ਬਣੇ ਨੇਮਾਰ ਦੇ ਵਾਰ-ਵਾਰ ਰੀਅਲ ਮੈਡ੍ਰਿਡ ਜਾਣ ਦੀਆਂ ਸੰਭਾਵਨਾਵਾਂ ਪ੍ਰਗਟਾਈਆਂ ਜਾ ਰਹੀਆਂ ਸਨ। ਕ੍ਰਿਸਟੀਆਨੋ ਰੋਨਾਲਡੋ ਦੇ ਜੁਵੇਂਟਸ ਜਾਣ ਦੇ ਬਾਅਦ ਮੈਡ੍ਰਿਡ 'ਚ ਇਕ ਵੱਡੇ ਖਿਡਾਰੀ ਦੀ ਕਮੀ ਹੈ।


Related News