ਪੀ.ਐੱਸ.ਜੀ. ਨੇ ਨੇਮਾਰ, ਐਮਬਾਪੇ ਨੂੰ ਵੇਚਣ ਦੀਆਂ ਅਫਵਾਹਾਂ ਨੂੰ ਕੀਤਾ ਖਾਰਜ

12/08/2018 5:24:15 PM

ਪੈਰਿਸ— ਪੈਰਿਸ ਸੇਂਟ ਜਰਮੇਨ (ਪੀ.ਐੱਸ.ਜੀ.) ਕਲੱਬ ਨੇ ਆਪਣੇ ਸਟਾਰ ਖਿਡਾਰੀਆਂ ਨੇਮਾਰ ਅਤੇ ਕੀਲੀਅਨ ਐਮਬਾਪੇ ਨੂੰ ਵੇਚਣ ਦੀਆਂ ਸਾਰੀਆਂ ਅਫਵਾਹਾਂ ਨੂੰ ਖਾਰਜ ਕਰ ਦਿੱਤਾ ਹੈ। ਖ਼ਬਰਾਂ ਮੁਤਾਬਕ ਪੀ.ਐੱਸ.ਜੀ. ਨੇ ਫਰਾਂਸ ਦੀ ਅਖ਼ਬਾਰ 'ਐੱਲ ਐਨਰੀਕ' ਨੂੰ ਕਿਹਾ ਸੀ ਕਿ ਕਲੱਬ ਆਪਣੇ ਫਾਈਨੈਂਸ਼ਲ ਫੇਅਰ ਪਲੇਅ ਦੇ ਨਿਯਮਾਂ ਦੀ ਪਾਲਣਾ ਕਰਨ ਲਈ ਨੇਮਾਰ ਅਤੇ ਐਮਬਾਪੇ ਨੂੰ ਵੇਚ ਰਿਹਾ ਹੈ ਪਰ ਪੀ.ਐੱਸ.ਜੀ. ਨੇ ਇਸ ਨੂੰ ਸਿਰੇ ਤੋਂ ਖ਼ਾਰਜ ਕੀਤਾ ਹੈ।
PunjabKesari
ਇਨ੍ਹਾਂ ਅਫਵਾਹਾਂ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਕਲੱਬ ਨੇ ਆਪਣੇ ਇਕ ਬਿਆਨ 'ਚ ਕਿਹਾ, ''ਕਲੱਬ ਸਖਤ ਸ਼ਬਦਾਂ 'ਚ ਇਨ੍ਹਾਂ ਸਾਰੀਆਂ ਗ਼ਲਤ ਅਫਵਾਹਾਂ ਦਾ ਖੰਡਣ ਕਰਦਾ ਹੈ। ਇਹ ਅਫਵਾਹਾਂ ਸਿਰਫ ਪਰੇਸ਼ਾਨੀਆਂ ਖੜ੍ਹੀਆਂ ਕਰਨ ਲਈ ਫੈਲਾਈਆਂ ਗਈਆਂ ਹਨ। ਪੀ.ਐੱਸ.ਜੀ. ਇਕ ਵਾਰ ਫਿਰ ਅਖਬਾਰ ਐੱਲ ਐਨਰੀਕ ਦੀ ਇਮਾਨਦਾਰੀ ਅਤੇ ਉਸ ਦੇ ਲੁਕੇ ਹੋਏ ਇਰਾਦਿਆਂ 'ਤੇ ਸਵਾਲ ਖੜ੍ਹਾ ਕਰਦਾ ਹੈ।''

ਜ਼ਿਕਰਯੋਗ ਹੈ ਕਿ ਨੇਮਾਰ 20 ਕਰੋੜ ਪੌਂਡ 'ਚ ਪਿਛਲੇ ਸਾਲ ਬਾਰਸੀਲੋਨਾ ਤੋਂ ਨਿਕਲ ਕੇ ਪੀ.ਐੱਸ.ਜੀ. 'ਚ ਸ਼ਾਮਲ ਹੋਏ ਸਨ। ਐਮਬਾਪੇ ਨੂੰ 16 ਕਰੋੜ ਪੌਂਡ 'ਚ ਮੋਨਾਕੋ ਤੋਂ ਇਸ ਕਲੱਬ 'ਚ ਸ਼ਾਮਲ ਕੀਤਾ ਗਿਆ ਸੀ।


Tarsem Singh

Content Editor

Related News