ਨਿਊਕਾਸਲ ਨੇ ਮਾਨਚੈਸਟਰ ਯੂਨਾਈਟਿਡ ਨੂੰ ਹਰਾਇਆ, ਆਰਸੇਨਲ ਨੂੰ ਚਾਰ ਅੰਕਾਂ ਦੀ ਬੜ੍ਹਤ

Sunday, Dec 03, 2023 - 03:43 PM (IST)

ਨਿਊਕਾਸਲ ਨੇ ਮਾਨਚੈਸਟਰ ਯੂਨਾਈਟਿਡ ਨੂੰ ਹਰਾਇਆ, ਆਰਸੇਨਲ ਨੂੰ ਚਾਰ ਅੰਕਾਂ ਦੀ ਬੜ੍ਹਤ

ਲੰਡਨ- ਖਿਡਾਰੀਆਂ ਦੀਆਂ ਸੱਟਾਂ ਨਾਲ ਜੂਝਣ ਦੇ ਬਾਵਜੂਦ ਨਿਊਕਾਸਲ ਯੂਨਾਈਟਿਡ ਨੇ ਇੰਗਲਿਸ਼ ਪ੍ਰੀਮੀਅਰ ਲੀਗ ਫੁੱਟਬਾਲ ਟੂਰਨਾਮੈਂਟ 'ਚ ਸ਼ਨੀਵਾਰ ਨੂੰ ਇੱਥੇ ਮਾਨਚੈਸਟਰ ਯੂਨਾਈਟਿਡ ਨੂੰ 1-0 ਨਾਲ ਹਰਾਇਆ। ਨਿਊਕਾਸਲ ਦੇ ਮੈਨੇਜਰ ਐਡੀ ਹੋਵੇ ਨੂੰ ਲਗਾਤਾਰ ਤੀਜੇ ਮੈਚ 'ਚ ਸਾਮਾਨ ਇਕਾਦਸ਼ ਦੇ ਨਾਲ ਸ਼ੁਰੂਆਤ ਕਰਨ ਲਈ ਮਜਬੂਰ ਹੋਣਾ ਪਿਆ ਪਰ ਉਨ੍ਹਾਂ ਦੇ ਖਿਡਾਰੀ ਉਮੀਦ 'ਤੇ ਖਰੇ ਉਤਰਦੇ ਹੋਏ ਜਿੱਤ ਦਰਜ ਕਰਨ 'ਚ ਸਫਲ ਰਹੇ।

ਇਹ ਖ਼ਬਰ ਵੀ ਪੜ੍ਹੋ- IPL Auction : ਇਨ੍ਹਾਂ 25 ਖਿਡਾਰੀਆਂ ਨੇ ਬੇਸ ਪ੍ਰਾਈਸ ਰੱਖਿਆ 2 ਕਰੋੜ, ਸ਼੍ਰੀਲੰਕਾ ਤੋਂ ਸਿਰਫ਼ ਇਕ ਖਿਡਾਰੀ
ਮੈਚ ਦਾ ਇੱਕੋ ਇੱਕ ਗੋਲ ਐਂਥਨੀ ਗੋਰਡਨ ਨੇ 55ਵੇਂ ਮਿੰਟ ਵਿੱਚ ਕੀਤਾ, ਜੋ ਨਿਊਕਾਸਲ ਨੂੰ ਜਿੱਤ ਦਿਵਾਉਣ ਲਈ ਕਾਫ਼ੀ ਸੀ। ਇਸ ਦੌਰਾਨ ਆਰਸੇਨਲ ਨੇ ਵੋਲਵਰਹੈਂਪਟਨ ਨੂੰ 2-1 ਨਾਲ ਹਰਾ ਕੇ ਸੂਚੀ ਵਿੱਚ ਸਿਖਰ ’ਤੇ ਆਪਣੀ ਬੜ੍ਹਤ ਬਰਕਰਾਰ ਰੱਖੀ ਹੈ। ਆਰਸੇਨਲ ਲਈ ਬੁਕਾਯੋ ਸਾਕਾ ਅਤੇ ਮਾਰਟਿਨ ਓਡੇਗਾਰਡ ਨੇ ਗੋਲ ਕੀਤੇ। ਆਰਸੇਨਲ ਦੀ ਟੀਮ 14 ਮੈਚਾਂ 'ਚ 33 ਅੰਕਾਂ ਨਾਲ ਚੋਟੀ 'ਤੇ ਹੈ।

ਇਹ ਖ਼ਬਰ ਵੀ ਪੜ੍ਹੋ- ਬ੍ਰਿਸਬੇਨ ਇੰਟਰਨੈਸ਼ਨਲ ਟੂਰਨਾਮੈਂਟ 'ਚ ਵਾਪਸੀ ਕਰਨਗੇ ਰਾਫੇਲ ਨਡਾਲ
ਮਾਨਚੈਸਟਰ ਸਿਟੀ 29 ਅੰਕਾਂ ਨਾਲ ਦੂਜੇ ਸਥਾਨ 'ਤੇ ਹੈ ਪਰ ਉਸ ਨੇ ਆਰਸੇਨਲ ਤੋਂ ਇਕ ਮੈਚ ਘੱਟ ਖੇਡਿਆ ਹੈ। ਨਿਊਕਾਸਲ ਦੀ ਟੀਮ ਆਰਸੇਨਲ ਤੋਂ ਸੱਤ ਅੰਕ ਪਿੱਛੇ ਪੰਜਵੇਂ ਸਥਾਨ 'ਤੇ ਹੈ ਜਦਕਿ ਮਾਨਚੈਸਟਰ ਯੂਨਾਈਟਿਡ ਸੱਤਵੇਂ ਸਥਾਨ 'ਤੇ ਹੈ। ਹੋਰ ਮੈਚਾਂ ਵਿੱਚ ਬਰਨਲੇ ਨੇ 10 ਖਿਡਾਰੀਆਂ ਨਾਲ ਖੇਡਦੇ ਹੋਏ ਸ਼ੈਫੀਲਡ ਯੂਨਾਈਟਿਡ ਨੂੰ 5-0 ਨਾਲ ਹਰਾਇਆ ਜਦਕਿ ਏਵਰਟਨ ਨੇ ਨਾਟਿੰਘਮ ਫੋਰੈਸਟ ਨੂੰ 1-0 ਨਾਲ ਹਰਾਇਆ। ਬਰਨਲੇ ਦੇ ਜੇ ਰੌਡਰਿਗਜ਼ ਨੇ 16 ਸਕਿੰਟਾਂ ਦੇ ਅੰਦਰ ਗੋਲ ਕਰ ਦਿੱਤਾ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ- ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ 'ਚ ਦਿਓ।

 


author

Aarti dhillon

Content Editor

Related News