ਨਿਊਜ਼ੀਲੈਂਡ ਦੀ ਮਹਿਲਾ ਕ੍ਰਿਕਟਰ ਹਾਲੀਡੇ ਭਾਰਤ ਖ਼ਿਲਾਫ਼ ਪੰਜਵੇਂ ਵਨ-ਡੇ ''ਚੋਂ ਬਾਹਰ

Tuesday, Feb 22, 2022 - 04:03 PM (IST)

ਨਿਊਜ਼ੀਲੈਂਡ ਦੀ ਮਹਿਲਾ ਕ੍ਰਿਕਟਰ ਹਾਲੀਡੇ ਭਾਰਤ ਖ਼ਿਲਾਫ਼ ਪੰਜਵੇਂ ਵਨ-ਡੇ ''ਚੋਂ ਬਾਹਰ

ਕਵੀਂਸਟਾਊਨ- ਨਿਊਜ਼ੀਲੈਂਡ ਦੀ ਆਲਰਾਉਂਡਰ ਬਰੂਕ ਹਾਲੀਡੇ ਭਾਰਤ ਖ਼ਿਲਾਫ਼ ਪੰਜਵੇਂ ਮਹਿਲਾ ਵਨ-ਡੇ ਕੌਮਾਂਤਰੀ ਮੈਚ 'ਚ ਨਹੀਂ ਖੇਡ ਸਕੇਗੀ ਕਿਉਂਕਿ ਉਨ੍ਹਾਂ ਦੇ ਸਾਥੀ ਦੇ ਕੋਵਿਡ-19 ਲਈ ਪਾਜ਼ੇਟਿਵ ਪਾਏ ਜਾਣ ਕਾਰਨ ਉਨ੍ਹਾਂ ਨੂੰ ਇਕਾਂਤਵਾਸ 'ਤੇ ਰਹਿਣਾ ਪੈ ਰਿਹਾ ਹੈ।

ਇਹ ਵੀ ਪੜ੍ਹੋ : INDW v NZW : ਰਿਚਾ ਘੋਸ਼ ਦਾ ਵਨ-ਡੇ ਕ੍ਰਿਕਟ 'ਚ ਵੱਡਾ ਰਿਕਾਰਡ, ਲਾਇਆ ਸਭ ਤੋਂ ਤੇਜ਼ ਅਰਧ ਸੈਂਕੜਾ

ਇਸ 26 ਸਾਲਾ ਖਿਡਾਰੀ ਦਾ ਸੋਮਵਾਰ ਨੂੰ ਕੀਤਾ ਗਿਆ ਟੈਸਟ ਨੈਗੇਟਿਵ ਆਇਆ ਸੀ। ਉਨ੍ਹਾਂ ਦਾ ਇਕਾਂਤਵਾਸ ਦੇ ਪੰਜਵੇਂ ਦਿਨ ਫਿਰ ਤੋਂ ਟੈਸਟ ਕੀਤਾ ਜਾਵੇਗਾ। ਨਿਊਜ਼ੀਲੈਂਡ ਕ੍ਰਿਕਟ ਬੋਰਡ ਨੇ ਬਿਆਨ 'ਚ ਕਿਹਾ 'ਹਾਲੀਡੇ ਆਪਣੇ ਸਾਥੀ ਨਾਲ ਡਿਨਰ ਲਈ ਬਾਹਰ ਗਈ ਸੀ ਜਿਸ ਤੋਂ ਬਾਅਦ ਉਨ੍ਹਾਂ ਨੂੰ ਕੋਵਿਡ-19 ਪਾਜ਼ੇਟਿਵ ਪਾਇਆ ਗਿਆ। ਇਸ ਲਈ ਹਾਲੀਡੇ ਨੂੰ 7 ਦਿਨਾਂ ਤਕ ਹੋਟਲ ਦੇ ਆਪਣੇ ਕਮਰੇ 'ਚ ਹੀ ਇਕਾਂਤਵਾਸ 'ਚ ਰਹਿਣਾ ਹੋਵੇਗਾ।'

ਇਹ ਵੀ ਪੜ੍ਹੋ : ਯੁਵਰਾਜ ਸਿੰਘ ਨੇ ਵਿਰਾਟ ਕੋਹਲੀ ਨੂੰ ਗਿਫ਼ਟ ਕੀਤੇ ਗੋਲਡਨ ਬੂਟ, ਲਿਖੀ ਭਾਵੁਕ ਪੋਸਟ

ਖ਼ਬਰਾਂ ਮੁਤਾਬਕ ਹਾਲੀਡੇ ਦਾ ਕਲ ਕੋਵਿਡ-19 ਦਾ ਟੈਸਟ ਨੈਗੇਟਿਵ ਆਇਆ ਸੀ ਤੇ ਜੇਕਰ ਪੰਜਵੇਂ ਦਿਨ ਫਿਰ ਤੋਂ ਉਨ੍ਹਾਂ ਦਾ ਟੈਸਟ ਨੈਗੇਟਿਵ ਆਉਂਦਾ ਹੈ ਤਾਂ ਉਹ ਸ਼ੁੱਕਰਵਾਰ ਨੂੰ ਫਿਰ ਤੋਂ ਟੀਮ ਨਾਲ ਜੁੜ ਜਾਵੇਗੀ।' ਹਾਲੀਡੇ ਮੰਗਲਵਾਰ ਨੂੰ ਚੌਥੇ ਵਨ-ਡੇ 'ਚ ਵੀ ਨਹੀਂ ਖੇਡ ਸਕੀ ਸੀ। ਉਹ ਵੀਰਵਾਰ ਨੂੰ ਹੋਣ ਵਾਲੇ ਪੰਜਵੇਂ ਤੇ ਆਖ਼ਰੀ ਵਨ-ਡੇ 'ਚ ਵੀ ਨਹੀਂ ਖੇਡ ਸਕੇਗੀ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News