ਭਾਰਤ ਨਿਊਜ਼ੀਲੈਂਡ ਵਿਚਾਲੇ ਦੂਜੇ ਵਨ ਡੇ ਮੁਕਾਬਲੇ 'ਚ ਬਣ ਸਕਦੇ ਹਨ ਇਹ ਵੱਡੇ ਰਿਕਾਰਡਜ਼

02/07/2020 6:12:44 PM

ਸਪੋਰਟਸ ਡੈਸਕ— ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਸ਼ੁਰੂ ਹੋ ਰਹੀ ਤਿੰਨ ਮੈਚਾਂ ਦੀ ਵਨ-ਡੇ ਸੀਰੀਜ਼ ਦਾ ਦੂਜਾ ਮੁਕਾਬਲਾ 8 ਫਰਵਰੀ (ਸ਼ਨੀਵਾਰ) ਨੂੰ ਆਕਲੈਂਡ ਦੇ ਈਡਨ ਪਾਰਕ 'ਚ ਖੇਡਿਆ ਜਾਵੇਗਾ। ਪਹਿਲੇ ਮੈਚ 'ਚ ਨਿਊਜ਼ੀਲੈਂਡ ਕੋਲੋਂ 4 ਵਿਕਟਾਂ ਨਾਲ ਹਾਰ ਕੇ ਭਾਰਤ ਇਸ ਸੀਰੀਜ 'ਚ 0-1 ਨਾਲ ਪਿੱਛੇ ਹੈ। ਇਸ ਲਈ ਪਹਿਲੇ ਮੈਚ 'ਚ ਹੋਈਆਂ ਗਲਤੀਆਂ ਤੋਂ ਸਬਕ ਲੈਂਦੇ ਹੋਏ ਕਪਤਾਨ ਵਿਰਾਟ ਕੋਹਲੀ ਦੀ ਨਜ਼ਰ ਦੂਜਾ ਵਨ ਡੇ ਜਿੱਤ ਕੇ ਸੀਰੀਜ਼ 'ਚ ਬਰਾਬਰੀ 'ਤੇ ਆਉਣ 'ਤੇ ਹੋਵੇਗੀ। ਉਥੇ ਹੀ ਦੂਜੇ ਪਾਸੇ ਇਸ ਮੈਚ 'ਚ ਵੀ ਜਿੱਤ ਦੀ ਲੈਅ ਬਰਕਰਾਰ ਰੱਖਦੇ ਹੋਏ ਨਿਊਜ਼ੀਲੈਂਡ ਟੀਮ ਸੀਰੀਜ਼ ਆਪਣੇ ਨਾਂ ਕਰਨ ਕੋਸ਼ਿਸ਼ ਕਰੇਗੀ। ਇਸ ਦੇ ਨਾਲ ਹੀ ਆਕਲੈਂਡ ਦੇ ਮੈਦਾਨ 'ਚ ਹੋਣ ਵਾਲੇ ਇਸ ਮੁਕਾਬਲੇ ਦੌਰਾਨ ਕਈ ਵੱਡੇ ਰਿਕਾਰਡ ਵੀ ਬਣ ਸਕਦੇ ਹਨ।PunjabKesari ਮੈਚ ਬਣ ਸੱਕਦੇ ਹਨ ਇਹ ਵੱਡੇ ਰਿਕਾਰਡਜ਼
-ਨਿਊਜ਼ੀਲੈਂਡ ਖਿਲਾਫ ਦੂਜੇ ਵਨ-ਡੇ 'ਚ ਕੋਹਲੀ ਦੇ ਕੋਲ ਆਸਟਰੇਲਆਈ ਕ੍ਰਿਕਟਰ ਰਿਕੀ ਪੋਂਟਿੰਗ ਦੇ ਇਕ ਵੱਡੇ ਰਿਕਾਰਡ ਨੂੰ ਤੋੜਨ ਦਾ ਮੌਕਾ ਹੈ। ਅੰਤਰਰਾਸ਼ਟਰੀ ਕ੍ਰਿਕਟ 'ਚ ਬਤੌਰ ਕਪਤਾਨ ਰਿਕੀ ਪੋਂਟਿੰਗ ਅਤੇ ਵਿਰਾਟ ਕੋਹਲੀ ਨੇ ਸਭ ਤੋਂ ਜ਼ਿਆਦਾ 41-41 ਸੈਂਕੜਾ ਲਗਾਏ ਹਨ। ਅਜਿਹੇ 'ਚ ਦੂਜੇ ਵਨ-ਡੇ 'ਚ ਕੋਹਲੀ ਸੈਂਕੜਾ ਲਗਾਉਂਦਾ ਹੈ ਤਾਂ ਉਹ ਇਸ ਰਿਕਾਰਡ ਨੂੰ ਪੂਰੀ ਤਰ੍ਹਾਂ ਨਾਲ ਆਪਣੇ ਨਾਂ ਕਰ ਸਕਦਾ ਹੈ। ਕੋਹਲੀ ਦੇ ਨਾਂ ਬਤੌਰ ਕਪਤਾਨ ਵਨ-ਡੇ ਕ੍ਰਿਕਟ 'ਚ 21 ਅਤੇ ਟੈਸਟ 'ਚ 20 ਸੈਂਕੜੇ ਹਨ। 
- ਵਨਡੇ ਕ੍ਰਿਕਟ 'ਚ ਬਤੌਰ ਕਪਤਾਨ ਵਿਰਾਟ ਕੋਹਲੀ ਦੇ ਨਾਂ 87 ਮੈਚਾਂ 'ਚ 5,123 ਦੌੜਾਂ ਹਨ। ਨਿਊਜ਼ੀਲੈਂਡ ਖਿਲਾਫ ਦੂਜੇ ਵਨ-ਡੇ 'ਚ 121 ਦੌੜਾਂ ਬਣਾ ਕੇ ਕੋਹਲੀ ਵਨਡੇ 'ਚ ਬਤੌਰ ਕਪਤਾਨ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲਾ ਵਰਲਡ ਦਾ 5ਵਾਂ ਅਤੇ ਭਾਰਤ ਦਾ ਦੂਜਾ ਖਿਡਾਰੀ ਬਣ ਸਕਦਾ ਹੈ। ਭਾਰਤ ਲਈ ਵਨ-ਡੇ 'ਚ ਬਤੌਰ ਕਪਤਾਨ ਸਭ ਤੋਂ ਜ਼ਿਆਦਾ ਦੌੜਾਂ ਐੱਮ. ਐੱਸ ਧੋਨੀ (6,641) ਨੇ ਬਣਾਈਆਂ ਹਨ। ਇਸ ਲਿਸਟ 'ਚ ਅਜੇ ਦੂਜੇ ਨੰਬਰ 'ਤੇ ਮੁਹੰਮਦ ਅਜ਼ਹਰੂੱਦੀਨ (5,243) ਹਨ।PunjabKesari
ਦੂਜੇ ਵਨ ਡੇ 'ਚ ਅਰਧ ਸੈਂਕੜਾ ਲੱਗਾ ਕੇ ਕੋਹਲੀ ਨਿਊਜ਼ੀਲੈਂਡ ਖਿਲਾਫ ਵਨ-ਡੇ 'ਚ ਸਹਿਵਾਗ ਦੇ ਨਾਲ-ਨਾਲ ਸਾਂਝੇ ਤੌਰ'ਤੇ ਭਾਰਤ ਦੇ ਸਭ ਤੋਂ ਜ਼ਿਆਦਾ ਅਰਧ ਸੈਂਕੜੇ ਲਗਾਉਣ ਵਾਲਾ ਬੱਲੇਬਾਜ਼ ਬਣ ਸਕਦਾ ਹੈ।  
- ਦੂਜੇ ਵਨ ਡੇ 'ਚ ਟਾਮ ਲਾਥਮ (662) 38 ਦੌੜਾਂ ਬਣਾ ਕੇ ਭਾਰਤ ਖਿਲਾਫ 700 ਵਨ-ਡੇ ਦੌੜਾਂ ਬਣਾਉਣ ਵਾਲਾ 7ਵਾਂ ਕੀਵੀ ਬੱਲੇਬਾਜ਼ ਬਣ ਸਕਦਾ ਹੈ।PunjabKesari
- ਕੀਵੀ ਬੱਲੇਬਾਜ਼ ਮਾਰਟਿਨ ਗੁਪਟਿਲ (780) ਦੂਜੇ ਵਨ-ਡੇ 'ਚ 59 ਦੌੜਾਂ ਬਣਾ ਕੇ ਭਾਰਤ ਖਿਲਾਫ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲਾ ਨਿਊਜ਼ੀਲੈਂਡ ਦਾ 5ਵਾਂ ਬੱਲੇਬਾਜ਼ ਬਣ ਸਕਦਾ ਹੈ।
- ਨਿਊਜ਼ੀਲੈਂਡ ਦੇ ਆਲਰਾਊਂਡਰ ਜੇਮਸ ਨੀਸ਼ਮ ਦੂਜੇ ਵਨ ਡੇ 'ਚ ਕਰੀਅਰ ਦੌੜਾਂ ਦੇ ਮਾਮਲੇ 'ਚ ਜੇਮਸ ਫਰੈਂਕਲਿਨ (1,270) ਅਤੇ ਕੌਲਿਨ ਮੁਨਰੋ (1,271) ਨੂੰ ਪਿੱਛੇ ਛੱਡ ਸਕਦਾ ਹੈ। ਨੀਸ਼ਮ ਦੇ ਨਾਂ ਫਿਲਹਾਲ ਵਨ-ਡੇ ਕ੍ਰਿਕਟ ਦੀ 51 ਪਾਰੀਆਂ 'ਚ 1,256 ਦੌੜਾਂ ਹਨ।PunjabKesari-ਰਾਸ ਟੇਲਰ (8,485) ਵਨ-ਡੇ ਕਰੀਅਰ ਦੌੜਾਂ ਦੇ ਮਾਮਲੇ 'ਚ ਆਸਟਰੇਲੀਆ ਦੇ ਮਾਰਕ ਵਾ (8,500) ਅਤੇ ਸ਼੍ਰੀਲੰਕਾ ਦੇ ਮਾਰਵਨ ਅਟਾਪੱਟੂ (8,529) ਨੂੰ ਪਿੱਛੇ ਛੱਡ ਸਕਦੇ ਹਨ। 
-ਭਾਰਤ ਖਿਲਾਫ ਦੂਜੇ ਵਨ ਡੇ 'ਚ ਜੇਕਰ ਕੀਵੀ ਗੇਂਦਬਾਜ਼ ਮਿਚੇਲ ਸੈਂਟਨਰ ਇਕ ਵਿਕਟ ਹਾਸਲ ਕਰ ਲੈਂਦਾ ਹੈ ਤਾਂ ਉਹ ਆਪਣੀਆਂ 70 ਵਨਡੇ ਵਿਕਟਾਂ ਪੂਰੀਅ ਕਰ ਲਵੇਗਾ।PunjabKesari


Related News