ਨਿਊਜ਼ੀਲੈਂਡ ਨੇ ਦੂਜਾ ਟੀ-20 ਜਿੱਤ ਕੇ ਇੰਗਲੈਂਡ ਨਾਲ ਸੀਰੀਜ਼ ''ਚ ਕੀਤੀ ਬਰਾਬਰੀ

09/06/2023 2:59:56 PM

ਨਾਟਿੰਘਮ : ਨਿਊਜ਼ੀਲੈਂਡ ਨੇ ਚੌਥੇ ਅਤੇ ਆਖ਼ਰੀ ਟੀ-20 ਵਿੱਚ ਇੰਗਲੈਂਡ ਨੂੰ ਛੇ ਵਿਕਟਾਂ ਨਾਲ ਹਰਾ ਕੇ ਚਾਰ ਮੈਚਾਂ ਦੀ ਲੜੀ 2-2 ਨਾਲ ਬਰਾਬਰ ਕਰ ਲਈ ਹੈ। ਜਿੱਤ ਲਈ 176 ਦੌੜਾਂ ਦਾ ਪਿੱਛਾ ਕਰਦੇ ਹੋਏ ਨਿਊਜ਼ੀਲੈਂਡ ਲਈ ਟਿਮ ਸੀਫਰਟ ਨੇ 32 ਗੇਂਦਾਂ 'ਤੇ 48 ਦੌੜਾਂ ਬਣਾਈਆਂ ਜਦਕਿ ਗਲੇਨ ਫਿਲਿਪਸ ਨੇ 25 ਗੇਂਦਾਂ 'ਤੇ 42 ਦੌੜਾਂ ਬਣਾਈਆਂ।

ਇਸ ਤੋਂ ਪਹਿਲਾਂ ਐਤਵਾਰ ਨੂੰ ਨਿਊਜ਼ੀਲੈਂਡ ਨੇ ਇੰਗਲੈਂਡ ਨੂੰ 74 ਦੌੜਾਂ ਨਾਲ ਹਰਾ ਕੇ ਸੀਰੀਜ਼ 'ਚ ਵਾਪਸੀ ਕੀਤੀ ਸੀ। ਇੰਗਲੈਂਡ ਦਾ ਸਕੋਰ 11ਵੇਂ ਓਵਰ 'ਚ ਇਕ ਵਿਕਟ 'ਤੇ 105 ਦੌੜਾਂ ਸੀ ਪਰ ਇਸ ਤੋਂ ਬਾਅਦ ਵਿਕਟਾਂ ਡਿੱਗਦੀਆਂ ਰਹੀਆਂ ਅਤੇ ਉਸ ਨੇ ਅੱਠ ਵਿਕਟਾਂ 'ਤੇ 175 ਦੌੜਾਂ ਬਣਾਈਆਂ। ਦੋਵੇਂ ਟੀਮਾਂ ਹੁਣ ਚਾਰ ਮੈਚਾਂ ਦੀ ਵਨਡੇ ਸੀਰੀਜ਼ ਖੇਡਣਗੀਆਂ ਜੋ ਭਾਰਤ 'ਚ ਹੋਣ ਵਾਲੇ ਵਨਡੇ ਵਿਸ਼ਵ ਕੱਪ ਦੀ ਤਿਆਰੀ ਲਈ ਮਹੱਤਵਪੂਰਨ ਹੈ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News