ਭਾਰਤ ਦੌਰੇ ਲਈ ਨਿਊਜ਼ੀਲੈਂਡ ਦੀ ਟੀਮ ਦਾ ਐਲਾਨ

Tuesday, Sep 26, 2017 - 02:04 AM (IST)

ਭਾਰਤ ਦੌਰੇ ਲਈ ਨਿਊਜ਼ੀਲੈਂਡ ਦੀ ਟੀਮ ਦਾ ਐਲਾਨ

ਵੇਲਿੰਗਟਨ—  ਆਲਰਾਊਂਡਰ ਜੇਮਸ ਨੀਸ਼ਮ ਤੇ ਬੱਲੇਬਾਜ਼ ਨੀਲ ਬਰੂਮ ਅਕਤੂਬਰ ਵਿਚ ਹੋਣ ਵਾਲੇ ਭਾਰਤ ਦੌਰੇ 'ਤੇ ਨਿਊਜ਼ੀਲੈਂਡ ਕ੍ਰਿਕਟ ਟੀਮ ਦਾ ਹਿੱਸਾ ਨਹੀਂ ਹੋਣਗੇ। ਨਿਊਜ਼ੀਲੈਂਡ ਕ੍ਰਿਕਟ ਬੋਰਡ (ਐੱਨ. ਜ਼ੈੱਡ. ਸੀ.) ਨੇ ਅਜੇ 9 ਮੈਂਬਰੀ ਟੀਮ ਦਾ ਐਲਾਨ ਕੀਤਾ ਹੈ, ਜਦਕਿ ਬਾਕੀ ਦੇ ਛੇ ਖਿਡਾਰੀਆਂ ਨੂੰ ਮੌਜੂਦਾ ਭਾਰਤ ਦੌਰੇ 'ਤੇ ਆਈ ਨਿਊਜ਼ੀਲੈਂਡ-ਏ ਟੀਮ 'ਚੋਂ ਚੁਣਿਆ ਜਾਵੇਗਾ। ਭਾਰਤ ਤੇ ਨਿਊਜ਼ੀਲੈਂਡ ਵਿਚਾਲੇ ਸੀਮਤ ਓਵਰਾਂ ਦੀ ਸੀਰੀਜ਼ ਅਗਲੇ ਮਹੀਨੇ ਤੋਂ ਸ਼ੁਰੂ ਹੋਵੇਗੀ, ਜਿਸ 'ਚ 22 ਅਕਤੂਬਰ ਨੂੰ ਮੁੰਬਈ ਵਿਚ ਪਹਿਲਾ ਵਨ ਡੇ ਖੇਡਿਆ ਜਾਵੇਗਾ, ਜਦਕਿ ਟੀ-20 ਸੀਰੀਜ਼ 1 ਤੋਂ 7 ਨਵੰਬਰ ਵਿਚਾਲੇ ਹੋਵੇਗੀ। ਕੀਵੀ ਟੀਮ 12 ਅਕਤੂਬਰ ਨੂੰ ਭਾਰਤ ਆਏਗੀ।
9 ਮੈਂਬਰੀ ਟੀਮ ਇਸ ਤਰ੍ਹਾਂ ਹੈ : ਕੇਨ ਵਿਲੀਅਮਸਨ (ਕਪਤਾਨ), ਟ੍ਰੇਂਟ ਬੋਲਟ, ਕੌਲਿਨ ਡੀ ਗ੍ਰੈਂਡਹੋਮੇ, ਮਾਰਟਿਨ ਗੁਪਟਿਲ, ਟਾਮ ਲਾਥਮ, ਐਡਮ ਮਿਲਨੇ, ਮਿਸ਼ੇਲ ਸੈਂਟਨਰ, ਟਿਮ ਸਾਊਥੀ ਤੇ ਰੋਸ ਟੇਲਰ।


Related News