ਨਿਊਜ਼ੀਲੈਂਡ ਰੈਲੀ ਕੋਰੋਨਾ ਦੀ ਵਜ੍ਹਾ ਨਾਲ ਸੀਮਾ ਸਬੰਧਤ ਪਾਬੰਦੀਆਂ ਕਾਰਨ ਰੱਦ

Thursday, Jun 04, 2020 - 05:50 PM (IST)

ਨਿਊਜ਼ੀਲੈਂਡ ਰੈਲੀ ਕੋਰੋਨਾ ਦੀ ਵਜ੍ਹਾ ਨਾਲ ਸੀਮਾ ਸਬੰਧਤ ਪਾਬੰਦੀਆਂ ਕਾਰਨ ਰੱਦ

ਸਪੋਰਟਸ ਡੈਸਕ : ਵਿਸ਼ਵ ਰੈਲੀ ਚੈਂਪੀਅਨਸ਼ਿਪ ਦਾ ਨਿਊਜ਼ੀਲੈਂਡ ਗੇੜ ਕੋਵਿਡ-19 ਮਹਾਮਾਰੀ ਤੋਂ ਬਾਅਦ ਸੀਮਾ ਸਬੰਧਤ ਪਾਬੰਦੀਆਂ ਕਾਰਨ ਰੱਦ ਕਰ ਦਿੱਤਾ ਗਿਆ। ਰੈਲੀ ਨਿਊਜ਼ੀਲੈਂਡ ਦਾ ਆਯੋਜਨ 3 ਤੋਂ 6 ਸਤੰਬਰ ਤਕ ਆਕਲੈਂਡ ਦੇ ਨੇੜੇ ਸੜਕਾਂ 'ਤੇ ਕੀਤਾ ਜਾਣਾ ਸੀ, ਜਿਸ ਨਾਲ ਨਿਊਜ਼ੀਲੈਂਡ ਨੂੰ 2012 ਤੋਂ ਬਾਅਦ ਪਹਿਲੀ ਵਾਰ ਵਿਸ਼ਵ ਰੈਲੀ ਚੈਂਪੀਅਨਸ਼ਿਪ ਦੀ ਮੇਜ਼ਬਾਨੀ ਦਾ ਮੌਕਾ ਮਿਲਦਾ। ਰੈਲੀ ਫਿਨਲੈਂਡ ਦੇ ਰੱਦ ਹੋਣ ਤੋਂ ਇਕ ਦਿਨ ਬਾਅਦ ਵੀਰਵਾਰ ਨੂੰ ਇਹ ਐਲਾਨ ਹੋਇਆ। ਇਸ ਸਾਲ 6 ਰੈਲੀਆਂ ਰੱਦ ਜਾਂ ਮੁਲਤਵੀ ਹੋ ਚੁੱਕੀਆਂ ਹਨ।


author

Ranjit

Content Editor

Related News