ਨਿਊਜ਼ੀਲੈਂਡ ਨੇ ਇੰਗਲੈਂਡ ਨੂੰ ਸਿਖਾਇਆ ਸਬਕ, ਪਹਿਲੇ ਟੈਸਟ ''ਚ ਪਾਰੀ ਤੇ 65 ਦੌਡ਼ਾਂ ਨਾਲ ਹਰਾਇਆ

11/25/2019 6:27:09 PM

ਮਾਊਂਟ ਮਾਨਗਨੂਈ : ਵਿਕਟਕੀਪਰ ਬੀ. ਜੇ. ਵਾਟਲਿੰਗ (205 ਦੌੜਾਂ) ਦੇ ਪਹਿਲੇ ਦੋਹਰੇ ਸੈਂਕੜੇ ਤੋਂ ਬਾਅਦ ਗੇਂਦਬਾਜ਼ ਨੀਲ ਵੈਗਨਰ (44 ਦੌੜਾਂ 'ਤੇ 5 ਵਿਕਟਾਂ) ਦੀ ਸ਼ਾਨਦਾਰ ਗੇਂਦਬਾਜ਼ੀ ਦੀ ਬਦੌਲਤ ਨਿਊਜ਼ੀਲੈਂਡ ਨੇ ਇੰਗਲੈਂਡ ਨੂੰ ਪਹਿਲੇ ਟੈਸਟ ਦੇ ਪੰਜਵੇਂ ਤੇ ਆਖਰੀ ਦਿਨ ਸੋਮਵਾਰ ਨੂੰ ਪਾਰੀ ਤੇ 65 ਦੌੜਾਂ ਨਾਲ ਕਰਾਰੀ ਹਾਰ ਦੇ ਦਿੱਤੀ। ਇੰਗਲੈਂਡ ਨੇ ਮੈਚ ਦੇ ਆਖਰੀ ਦਿਨ ਆਪਣੀ ਦੂਜੀ ਪਾਰੀ ਦੀ ਸ਼ੁਰੂਆਤ 3 ਵਿਕਟਾਂ 'ਤੇ 55 ਦੌੜਾਂ ਤੋਂ ਅੱਗੇ ਵਧਾਉਂਦਿਆਂ ਕੀਤੀ ਸੀ ਪਰ ਕੀਵੀ ਗੇਂਦਬਾਜ਼ਾਂ ਨੇ ਆਪਣੇ ਘਰੇਲੂ ਮੈਦਾਨ 'ਤੇ ਕਮਾਲ ਦਾ ਪ੍ਰਦਰਸ਼ਨ ਕਰਦਿਆਂ 96.2 ਓਵਰਾਂ ਵਿਚ ਪੂਰੀ ਟੀਮ ਨੂੰ 197 ਦੇ ਸਕੋਰ 'ਤੇ ਸਮੇਟ ਦਿੱਤਾ ਅਤੇ ਮੈਚ ਪਾਰੀ ਨਾਲ ਆਪਣੇ ਨਾਂ ਕਰ ਲਿਆ। ਨਿਊਜ਼ੀਲੈਂਡ ਨੇ ਇਸ ਦੇ ਨਾਲ ਦੋ ਮੈਚਾਂ ਦੀ ਸੀਰੀਜ਼ ਵਿਚ 1-0 ਦੀ ਬੜ੍ਹਤ ਬਣਾ ਲਈ ਹੈ।

PunjabKesari

ਇੰਗਲੈਂਡ ਲਈ ਦੇ ਅਜੇਤੂ ਬੱਲੇਬਾਜ਼ ਜੋ ਡੈਨਲੀ ਨੇ ਆਪਣੀ ਪਾਰੀ ਦੀ ਸ਼ੁਰੂਆਤ ਕੱਲ ਦੀਆਂ 7 ਦੌੜਾਂ ਤੋਂ ਅੱਗੇ ਕੀਤੀ ਸੀ ਤੇ 142 ਗੇਂਦਾਂ ਦੀ ਸਲੋਅ ਪਾਰੀ ਵਿਚ 3 ਚੌਕੇ ਲਾ ਕੇ ਸਿਰਫ 35 ਦੌੜਾਂ ਬਣਾ ਕੇ ਵੈਗਨਰ ਦਾ ਸ਼ਿਕਾਰ ਬਣਿਆ। ਮੈਚ ਡਰਾਅ ਕਰਾਉਣ ਦਾ ਟੀਚਾ ਲੈ ਕੇ ਖੇਡ ਰਿਹਾ ਡੈਨਲੀ  75ਵੇਂ ਓਵਰ ਦੀ ਤੀਜੀ ਗੇਂਦ 'ਤੇ ਇੰਗਲੈਂਡ ਦੇ ਛੇਵੇਂ ਬੱਲੇਬਾਜ਼ ਦੇ ਰੂਪ ਵਿਚ ਆਊਟ ਹੋਇਆ ਤੇ ਉਸਦਾ ਸਕੋਰ ਪਾਰੀ ਵਿਚ ਸਭ ਤੋਂ ਵੱਡਾ ਰਿਹਾ। ਇੰਗਲੈਂਡ ਨੇ ਆਪਣੀ ਬਾਕੀ 7 ਵਿਕਟਾਂ 128 ਦੇ ਸਕੋਰ 'ਤੇ ਗੁਆ ਦਿੱਤੀਆਂ। ਮਹਿਮਾਨ ਟੀਮ ਲਈ ਬੇਨ ਸਟੋਕਸ ਨੇ 84 ਗੇਂਦਾਂ ਵਿਚ 5 ਚੌਕਿਆਂ ਦੀ ਮਦਦ ਨਾਲ 28 ਦੌੜਾਂ, ਜੋਫ੍ਰਾ  ਆਰਚਰ ਨੇ 30 ਦੌੜਾਂ ਬਣਾਈਆਂ ਜਦਕਿ ਸੈਮ ਕਿਊਰਾਨ ਨੇ ਅਜੇਤੂ 29 ਦੌੜਾਂ ਬਣਾਈਆਂ। ਨਿਊਜ਼ੀਲੈਂਡ ਵਲੋਂ  ਵੈਗਨਰ ਨੇ 44 ਦੌੜਾਂ 'ਤੇ 5 ਵਿਕਟਾਂ ਲਈਆਂ ਜਦਕਿ ਮਿਸ਼ੇਲ ਸੈਂਟਨਰ 53 ਦੌੜਾਂ 'ਤੇ 3 ਵਿਕਟਾਂ ਲੈ ਕੇ ਦੂਜਾ ਸਭ ਤੋਂ ਸਫਲ ਗੇਂਦਬਾਜ਼ ਰਿਹਾ। ਟਿਮ ਸਾਊਥੀ ਤੇ ਟ੍ਰੇਂਟ ਬੋਲਟ ਨੂੰ ਇਕ-ਇਕ ਵਿਕਟ ਮਿਲੀ। ਨਿਊਜ਼ੀਲੈਂਡ  ਨੇ ਆਪਣੀ ਪਹਿਲੀ ਪਾਰੀ ਨੂੰ 201 ਓਵਰਾਂ ਵਿਚ 9 ਵਿਕਟਾਂ 'ਤੇ 615 ਦੌੜਾਂ ਬਣਾ ਕੇ ਖਤਮ ਐਲਾਨ ਕਰ ਦਿੱਤੀ ਸੀ। ਪਹਿਲੀ ਪਾਰੀ ਵਿਚ ਬੀ. ਜੇ. ਵਾਟਲਿੰਗ ਨੇ 473 ਗੇਂਦਾਂ ਵਿਚ 24 ਚੌਕੇ ਤੇ 1 ਛੱਕਾ ਲਾ ਕੇ 205 ਦੌੜਾਂ ਬਣਾਈਆਂ ਜਦਕਿ 8ਵੇਂ ਨੰਬਰ ਦੇ ਮਿਸ਼ੇਲ ਸੈਂਟਨਰ ਨੇ 269 ਗੇਂਦਾਂ ਵਿਚ 11 ਚੌਕੇ ਤੇ 5 ਛੱਕੇ ਲਾ ਕੇ 126 ਦੌੜਾਂ ਦੀ ਪਾਰੀ ਖੇਡੀ। ਵਾਟਲਿੰਗ ਨੂੰ ਉਸਦੇ ਕਰੀਅਰ ਦੇ ਪਹਿਲੇ ਦੋਹਰੇ ਸੈਂਕੜੇ ਲਈ 'ਮੈਨ ਆਫ ਦਿ ਮੈਚ' ਚੁਣਿਆ ਗਿਆ।

PunjabKesari


Related News