ਬ੍ਰਿਟੇਨ ਜਾਣ ਵਾਲੇ ਨਿਊਜ਼ੀਲੈਂਡ ਦੇ ਕ੍ਰਿਕਟਰ 10 ਮਈ ਤੱਕ ਭਾਰਤ 'ਚ ਰਹਿਣਗੇ : ਮਿਲਸ
Wednesday, May 05, 2021 - 10:36 PM (IST)

ਨਵੀਂ ਦਿੱਲੀ- ਕੇਨ ਵਿਲੀਅਮਸਨ ਸਮੇਤ ਆਈ. ਪੀ. ਐੱਲ. ਖੇਡ ਰਹੇ ਨਿਊਜ਼ੀਲੈਂਡ ਦੇ ਕ੍ਰਿਕਟਰ 10 ਮਈ ਤੱਕ ਭਾਰਤ 'ਚ ਰਹਿਣਗੇ, ਜਿਸ ਤੋਂ ਬਾਅਦ ਬ੍ਰਿਟੇਨ ਰਵਾਨਾ ਹੋਣਗੇ। ਨਿਊਜ਼ੀਲੈਂਡ ਕ੍ਰਿਕਟਰਾਂ ਦੇ ਸੰਘ ਦੇ ਪ੍ਰਮੁੱਖ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਨਿਊਜ਼ੀਲੈਂਡ ਦੇ ਬਾਕੀ ਖਿਡਾਰੀ ਅਤੇ ਸਹਿਯੋਗੀ ਸਟਾਫ ਦੇ ਮੈਂਬਰ ਟੀਮਾਂ ਵਲੋਂ ਇੰਤਜ਼ਾਮ ਕੀਤੀ ਗਈ ਚਾਰਟਰਡ ਉਡਾਣਾਂ ਨਾਲ ਸਵਦੇਸ਼ ਰਵਾਨਾ ਹੋ ਸਕਦੇ ਹਨ। ਨਿਊਜ਼ੀਲੈਂਡ ਪਲੇਅਰਜ਼ ਆਈਸੋਲੇਸ਼ਨ ਦੇ ਮੁੱਖੀ ਹੀਥ ਮਿਲਸ ਨੇ ਇਹ ਜਾਣਕਾਰੀ ਦਿੱਤੀ। ਅਜੇ ਤਕ ਸਿਰਫ ਬ੍ਰਿਟਿਸ਼ ਨਾਗਰਿਕਾਂ ਨੂੰ ਹੀ ਭਾਰਤ ਤੋਂ ਯਾਤਰਾ ਦੀ ਆਗਿਆ ਹੈ ਪਰ ਉਨ੍ਹਾਂ ਨੂੰ ਸਰਕਾਰ ਵਲੋਂ ਅਧਿਕਾਰਤ ਕੇਂਦਰ 'ਤੇ 10 ਦਿਨ ਇਕਾਂਤਵਾਸ 'ਚ ਰਹਿਣਾ ਹੋਵੇਗਾ।
ਇਹ ਖ਼ਬਰ ਪੜ੍ਹੋ- IPL 2021 'ਚ ਛੱਕੇ ਲਗਾਉਣ ਵਿਚ ਚੇਨਈ ਦੀ ਟੀਮ ਹੈ ਅੱਗੇ, ਦੇਖੋ ਰਿਕਾਰਡ
ਮਿਲਸ ਨੇ ਕਿਹਾ ਕਿ ਬ੍ਰਿਟੇਨ 'ਚ ਯਾਤਰਾ ਪਾਬੰਦੀਆਂ ਦੇ ਕਾਰਨ ਕ੍ਰਿਕਟਰ 11 ਮਈ ਤੱਕ ਨਹੀਂ ਜਾ ਸਕਦੇ। ਉਨ੍ਹਾਂ ਦੇ ਲਈ ਭਾਰਤ 'ਚ ਕੁਝ ਦਿਨ ਹੋਰ ਇੰਤਜ਼ਾਮ ਕਰਨਾ ਚੁਣੌਤੀਪੂਰਨ ਹੈ। ਵਿਲੀਅਮਸਨ ਤੋਂ ਇਲਾਵਾ ਨਿਊਜ਼ੀਲੈਂਡ ਦੇ ਟ੍ਰੇਂਟ ਬੋਲਟ, ਕਾਈਲ ਜੈਮੀਸਨ, ਮਿਸ਼ੇਲ ਸੇਂਟਨੇਰ, ਕ੍ਰਿਸ ਡੋਨਾਲਡਸਨ, ਟਾਮੀ ਸਿਮਸੇਕ, ਲਾਕੀ, ਜਿੰਮੀ ਨੀਸ਼ਮ ਤੇ ਫਿਨ ਅਲੇਨ ਵੀ ਇੱਥੇ ਹਨ। ਨਿਊਜ਼ੀਲੈਂਡ ਟੀਮ 2 ਜੂਨ ਤੋਂ ਇੰਗਲੈਂਡ 'ਚ 2 ਮੈਚਾਂ ਦੀ ਟੈਸਟ ਸੀਰੀਜ਼ ਖੇਡੇਗੀ। ਇਸ ਤੋਂ ਬਾਅਦ ਸਾਊਥੰਪਟਨ 'ਚ 18 ਜੂਨ ਤੋਂ ਭਾਰਤ ਵਿਰੁੱਧ ਵਿਸ਼ਵ ਟੈਸਟ ਚੈਂਪੀਅਨਸ਼ਿਪ ਫਾਈਨਲ ਖੇਡਿਆ ਜਾਵੇਗਾ।
ਇਹ ਖ਼ਬਰ ਪੜ੍ਹੋ- ਸ਼ਾਕਿਬ ਅਤੇ ਮੁਸਤਾਫਿਜੁਰ ਨੂੰ ਕੁਆਰੰਟਾਈਨ ’ਚ ਨਹੀਂ ਮਿਲੇਗੀ ਛੋਟ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।