ਨਿਊਜ਼ੀਲੈਂਡ ਦੇ ਇਸ ਧਾਕੜ ਕ੍ਰਿਕਟਰ ਨੇ ਡਾਇਰੀ ''ਚ ਲਿੱਖ ਕੇ ਦੱਸਿਆ- ਭਾਰਤੀ ਟੀਮ ਜਿੱਤੇਗੀ ਇੰਨੇ ਮੈਚ

06/01/2019 4:43:22 PM

ਸਪੋਰਟਸ ਡੈਸਕ : ਇੰਗਲੈਂਡ ਅਤੇ ਵੇਲਸ ਦੀ ਧਰਤੀ 'ਤੇ ਆਈ. ਸੀ. ਸੀ. ਵਰਲਡ ਕੱਪ 2019 ਦਾ ਆਗਾਜ਼ ਹੋ ਗਿਆ ਹੈ। ਜਿੱਥੇ ਵਰਲਡ ਕੱਪ ਦਾ ਤੀਜਾ ਮੈਚ ਸ਼੍ਰੀਲੰਕਾ ਅਤੇ ਨਿਊਜ਼ੀਲੈਂਡ ਵਿਚਾਲੇ ਖੇਡਿਆ ਜਾ ਰਿਹਾ ਹੈ। ਅਜਿਹੇ 'ਚ ਨਿਊਜ਼ੀਲੈਂਡ ਦੇ ਸਾਬਕਾ ਸਲਾਮੀ ਬੱਲੇਬਾਜ਼  ਬ੍ਰੈਂਡਨ ਮੈਕੁਲਮ ਨੇ ਵਰਲਡ ਕੱਪ ਨੂੰ ਲੈ ਕੇ ਭਵਿੱਖ ਬਾਣੀ ਕੀਤੀ ਹੈ, ਜਿਸ ਵਿਚ ਉਸ ਨੇ ਭਾਰਤੀ ਟੀਮ ਨੂੰ ਸੈਮੀਫਾਈਨਲ ਵਿਚ ਪਹੁੰਚਣ ਦਾ ਦਾਅਵਾ ਕੀਤਾ ਹੈ।

ਭਾਰਤ ਅਤੇ ਇੰਗਲੈਂਡ ਹੋਣਗੀਆਂ ਟਾਪ 2 ਟੀਮਾਂ
PunjabKesari

ਮੈਕੁਲਮ ਮੁਤਾਬਕ ਇੰਗਲੈਂਡ ਟੀਮ ਲੀਗ ਚਰਣ ਦੇ ਆਪਣੇ ਕੁਲ 9 ਮੈਚਾਂ ਵਿਚੋਂ 8 ਮੈਚ ਜਿੱਤੇਗੀ। ਉਸ ਨੂੰ ਸਿਰਫ ਆਸਟਰੇਲੀਆ ਖਿਲਾਫ ਹਾਰ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਦੱਸ ਦਈਏ ਕਿ ਅਭਿਆਸ ਮੈਚ ਵਿਚ ਇੰਗਲੈਂਡ ਨੂੰ ਆਸਟਰੇਲੀਆ ਹੱਥੋਂ ਹਾਰ ਮਿਲੀ ਸੀ। ਮੈਕੁਲਮ ਨੇ ਭਾਰਤ ਦੇ ਬਾਰੇ ਵਿਚ ਕਿਹਾ ਕਿ ਲੀਗ ਚਰਣ ਵਿਚ ਉਸ ਨੂੰ ਸਿਰਫ ਇੰਗਲੈਂਡ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਵੇਗਾ। ਉਸਦੇ ਮੁਤਾਬਕ ਇੰਗਲੈਂਡ ਦੀ ਤਰ੍ਹਾਂ ਭਾਰਤ ਵੀ ਲੀਗ ਚਰਣ ਦੇ 9 ਵਿਚੋਂ 8 ਮੁਕਾਬਲੇ ਜਿੱਤ ਸਕਦਾ ਹੈ।

ਸ਼੍ਰੀਲੰਕਾ ਅਤੇ ਬੰਗਲਾਦੇਸ਼ ਹੋਣੀਆਂ ਸਭ ਤੋਂ ਕਮਜ਼ੋਰ ਟੀਮਾਂ
PunjabKesari

ਚੌਥੀ ਸੈਮੀਫਾਈਨਲਿਸਟ  ਟੀਮ ਦੇ ਬਾਰੇ ਕੋਈ ਖੁਲਾਸਾ ਨਾ ਕਰਦਿਆਂ ਇਸ ਸਥਾਨ ਨੂੰ ਖੁੱਲਾ ਛੱਡ ਦਿੱਤਾ ਹੈ। ਹਾਲਾਂਕਿ ਮੈਕੁਲਮ ਨੇ ਚੌਥੀ ਸੈਮੀਫਾਈਨਲਿਸਟ ਟੀਮ ਦਾ ਫੈਸਲਾ ਬਿਹਤਰ ਰਨ ਰੇਟ ਦੇ ਆਧਾਰ 'ਤੇ ਹੋਣ ਦੀ ਭਵਿੱਖਬਾਣੀ ਕੀਤੀ ਹੈ। ਮੈਕੁਲਮ ਮੁਤਾਬਕ ਚੌਥੇ ਸਥਾਨ ਦੀ ਲੜਾਈ ਨਿਊਜ਼ੀਲੈਂਡ, ਵਿੰਡੀਜ਼, ਦੱਖਣੀ ਅਫਰੀਕਾ ਅਤੇ ਪਾਕਿਸਤਾਨ ਵਿਚਾਲੇ ਹੋਵੇਗੀ। ਇਸ 37 ਸਾਲਾ ਖਿਡਾਰੀ ਦਾ ਮੰਨਣਾ ਹੈ ਕਿ ਅਫਗਾਨਿਸਤਾਨ ਇਸ ਵਿਸ਼ਵ ਕੱਪ ਵਿਚ ਸ਼੍ਰੀਲੰਕਾ ਅਤੇ ਬੰਗਲਾਦੇਸ਼ ਨੂੰ ਹਰਾ ਕੇ ਸਿਰਫ 2 ਮੈਚ ਜਿੱਤੇਗਾ।


Related News