ਨਿਊਜ਼ੀਲੈਂਡ ਕ੍ਰਿਕਟ ਦਾ ਸੀ. ਈ. ਓ. ਸਕਾਟ ਵੀਨਿੰਕ ਛੱਡੇਗਾ ਆਪਣਾ ਅਹੁਦਾ
Saturday, Dec 20, 2025 - 11:52 AM (IST)
ਕ੍ਰਾਈਸਟਚਰਚ- ਨਿਊਜ਼ੀਲੈਂਡ ਕ੍ਰਿਕਟ (ਐਨ. ਜ਼ੈੱਡ. ਸੀ.) ਦਾ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਸਕਾਟ ਵੀਨਿੰਕ ਖੇਡ ਦੀ ਭਵਿੱਖੀ ਦਿਸ਼ਾ, ਖਾਸ ਕਰ ਕੇ ਟੀ-20 ਕ੍ਰਿਕਟ ਦੀ ਭੂਮਿਕਾ ਨੂੰ ਲੈ ਕੇ ਖਿਡਾਰੀਆਂ ਅਤੇ ਮੈਂਬਰ ਸੰਘਾਂ ਨਾਲ ਵਿਵਾਦ ਤੋਂ ਬਾਅਦ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਵੇਗਾ। 2 ਸਾਲ ਤੋਂ ਇਸ ਅਹੁਦੇ ’ਤੇ ਰਹਿ ਰਹੇ ਵੀਨਿੰਕ ਦਾ ਕਾਰਜਕਾਲ 30 ਜਨਵਰੀ ਨੂੰ ਖ਼ਤਮ ਹੋਵੇਗਾ।
ਇਸ ਤਰ੍ਹਾਂ ਦੀਆਂ ਖ਼ਬਰਾਂ ਹਨ ਕਿ ਵੀਨਿੰਕ ਦੇਸ਼ ’ਚ ਪ੍ਰਸਤਾਵਿਤ ਫ੍ਰੈਂਚਾਈਜ਼ੀ ਆਧਾਰਿਤ ਟੀ-20 ਲੀਗ ਦੇ ਖਿਲਾਫ਼ ਹਨ। ਇਸ ਪ੍ਰਸਤਾਵਿਤ ਲੀਗ ਨੂੰ ਨਿਊਜ਼ੀਲੈਂਡ ਦੇ ਖਿਡਾਰੀ ਸੰਘ ਅਤੇ ਐੱਨ. ਜ਼ੈੱਡ. ਸੀ. ਦੇ 6 ਮੁੱਖ ਸੂਬਾਈ ਨਿਗਮਾਂ ਦਾ ਸਮਰਥਨ ਪ੍ਰਾਪਤ ਹੈ। ਵੀਨਿੰਕ ਨੇ ਕਿਹਾ ਕਿ ਇੰਨੇ ਸਫਲ ਕਾਰਜਕਾਲ ਦੇ ਬਾਅਦ ਅਹੁਦਾ ਛੱਡਣ ਦਾ ਮੈਨੂੰ ਦੁੱਖ ਹੈ ਪਰ ਮੈਂ ਕੁਝ ਮੁੱਖ ਹਿੱਤਧਾਰਕਾਂ ਦੇ ਸਮਰਥਨ ਦੇ ਬਿਨਾਂ ਅੱਗੇ ਵਧ ਕੇ ਅਸਥਿਰਤਾ ਪੈਦਾ ਨਹੀਂ ਕਰਨੀ ਚਾਹੁੰਦਾ।
