ਨਿਊਜ਼ੀਲੈਂਡ ਨੇ ਆਸਟ੍ਰੇਲੀਆ ਨੂੰ 7 ਵਿਕਟਾਂ ਨਾਲ ਹਰਾਇਆ, ਟੀ20 ਲੜੀ 3-2 ਨਾਲ ਜਿੱਤੀ

3/7/2021 8:55:19 PM

ਵੇਲਿੰਗਟਨ– ਈਸ਼ ਸੋਢੀ ਦੀ ਸ਼ਾਨਦਾਰ ਗੇਂਦਬਾਜ਼ੀ ਅਤੇ ਮਾਰਟਿਨ ਗੁਪਟਿਲ ਦੀ 71 ਦੌੜਾਂ ਦੀ ਤੇਜ਼ ਪਾਰੀ ਦੀ ਮਦਦ ਨਾਲ ਨਿਊਜ਼ੀਲੈਂਡ ਨੇ ਐਤਵਾਰ ਨੂੰ ਇਥੇ 5ਵੇਂ ਅਤੇ ਆਖਰੀ ਟੀ-20 ਕੌਮਾਂਤਰੀ ਕ੍ਰਿਕਟ ਮੈਚ ’ਚ ਆਸਟ੍ਰੇਲੀਆ ਨੂੰ 7 ਵਿਕਟਾਂ ਨਾਲ ਹਰਾ ਕੇ 5 ਮੈਚਾਂ ਦੀ ਲੜੀ 3-2 ਨਾਲ ਜਿੱਤੀ। ਲੈੱਗ ਸਪਿਨਰ ਸੋਢੀ ਨੇ 24 ਦੌੜਾਂ ਦੇ ਕੇ 3 ਵਿਕਟਾਂ ਲਈਆਂ ਅਤੇ ਇਸ ਤਰ੍ਹਾਂ ਉਨ੍ਹਾਂ ਲੜੀ ’ਚ 10 ਵਿਕਟਾਂ ਹਾਸਲ ਕੀਤੀਆਂ। ਉਨ੍ਹਾਂ ਦੀ ਸ਼ਾਨਦਾਰ ਗੇਂਦਬਾਜ਼ੀ ਨਾਲ ਨਿਊਜ਼ੀਲੈਂਡ ਨੇ ਆਸਟ੍ਰੇਲੀਆ ਨੂੰ 8 ਵਿਕਟਾਂ ’ਤੇ 142 ਦੌੜਾਂ ਹੀ ਬਣਾਉਣ ਦਿੱਤੀਆਂ। ਨਿਊਜ਼ੀਲੈਂਡ ਨੇ 27 ਗੇਂਦਾਂ ਬਾਕੀ ਰਹਿੰਦਿਆਂ 3 ਵਿਕਟਾਂ ਗੁਆ ਕੇ ਇਹ ਟੀਚਾ ਹਾਸਲ ਕਰ ਲਿਆ।

PunjabKesari

ਇਹ ਖ਼ਬਰ ਪੜ੍ਹੋ- ਚੀਨੀ ਉਪ ਵਿਦੇਸ਼ ਮੰਤਰੀ ਨੂੰ ਮਿਲੇ ਭਾਰਤੀ ਰਾਜਦੂਤ, ਕਹੀ ਇਹ ਗੱਲ

PunjabKesari
ਗੁਪਟਿਲ ਅਤੇ ਡੇਵੋਨ ਕਾਨਵੇ (36) ਨੇ ਪਹਿਲੀ ਵਿਕਟ ਲਈ 11.5 ਓਵਰਾਂ ’ਚ 106 ਦੌੜਾਂ ਜੋੜੀਆਂ। ਬਾਅਦ ’ਚ ਗਲੇਨ ਫਿਲਿਪਸ ਨੇ 16 ਗੇਂਦਾਂ ’ਤੇ ਅਜੇਤੂ 34 ਦੌੜਾਂ ਦੀ ਤੇਜ਼ ਪਾਰੀ ਖੇਡੀ। ਗੁਪਟਿਲ ਨੇ ਆਪਣੀ ਪਾਰੀ ’ਚ 46 ਗੇਂਦਾਂ ’ਤੇ 7 ਚੌਕੇ ਅਤੇ 4 ਛੱਕੇ ਲਗਾਏ। ਆਸਟ੍ਰੇਲੀਆ ਵੱਲੋਂ ਮੈਥਿਊ ਵੇਡ ਨੇ 44, ਕਪਤਾਨ ਆਰੋਨ ਫਿੰਚ ਨੇ 36 ਅਤੇ ਮਾਰਕੋਸ ਸਟੋਈਨਿਸ ਨੇ 26 ਦੌੜਾਂ ਬਣਾਈਆਂ।

PunjabKesari

ਇਹ ਖ਼ਬਰ ਪੜ੍ਹੋ- ਥੋੜੇ ਦਿਨਾਂ ਦੀ ਮਹਿਮਾਨ ਇਮਰਾਨ ਸਰਕਾਰ : ਮਰੀਅਮ ਨਵਾਜ਼

ਨੋਟ- ਇਸ ਖਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
 


Gurdeep Singh

Content Editor Gurdeep Singh