ਵਿੰਡੀਜ਼ ਵਿਰੁੱਧ ਟੀ20 ਲੜੀ ਲਈ ਨਿਊਜ਼ੀਲੈਂਡ ਨੇ ਟੀਮ ''ਚ ਸ਼ਾਮਲ ਕੀਤਾ ਇਹ ਬੱਲੇਬਾਜ਼

Tuesday, Nov 17, 2020 - 12:26 AM (IST)

ਵਿੰਡੀਜ਼ ਵਿਰੁੱਧ ਟੀ20 ਲੜੀ ਲਈ ਨਿਊਜ਼ੀਲੈਂਡ ਨੇ ਟੀਮ ''ਚ ਸ਼ਾਮਲ ਕੀਤਾ ਇਹ ਬੱਲੇਬਾਜ਼

ਆਕਲੈਂਡ- ਵੇਲਿੰਗਟਨ ਫਾਇਰਬਡ੍ਰਸ ਦੇ ਬੱਲੇਬਾਜ਼ ਡੇਵੋਨ ਕਾਨਵੇ ਨੂੰ ਵੈਸਟਇੰਡੀਜ਼ ਵਿਰੁੱਧ ਹੋਣ ਵਾਲੀ ਟੀ-20 ਸੀਰੀਜ਼ ਦੇ ਲਈ ਨਿਊਜ਼ੀਲੈਂਡ ਟੀਮ 'ਚ ਸ਼ਾਮਲ ਕੀਤਾ ਗਿਆ ਹੈ। ਕਾਨਵੇ ਦੇ ਨਾਲ ਕਾਈਲ ਜੈਮੀਸਨ ਨੂੰ ਵੀ ਜਗ੍ਹਾ ਦਿੱਤੀ ਗਈ ਹੈ। ਸਾਊਦੀ, ਜੈਮੀਸਨ ਤੇ ਰਾਸ ਟੇਲਰ 27 ਨਵੰਬਰ ਨੂੰ ਈਡਨ ਪਾਰਕ 'ਚ ਤੇ 27 ਨਵੰਬਰ ਨੂੰ ਬੇ ਓਵਲ 'ਚ ਪਹਿਲੇ 2 ਟੀ-20 ਦੇ ਲਈ ਉਪਲੱਬਧ ਰਹਿਣਗੇ। 30 ਨਵੰਬਰ ਨੂੰ ਉਹ ਟੈਸਟ ਦੀ ਤਿਆਰੀ ਦੇ ਲਈ ਟੀਮ ਤੋਂ ਅਲੱਗ ਹੋ ਜਾਣਗੇ। ਕੋਚ ਗੈਰੀ ਸਟੀਡ ਨੇ ਨਵੇਂ ਖਿਡਾਰੀਆਂ 'ਤੇ ਕਿਹਾ ਕਿ ਸੀਜ਼ਨ ਸ਼ੈਡਿਊਲ ਗੁੰਝਲਦਾਰ ਹੈ ਤੇ ਪਹਿਲੀ ਬਾਰ ਜਦੋ ਅਸੀਂ ਇਕ ਦਿਨ ਇਕ ਟੈਸਟ ਮੈਚ ਦੀ ਤਿਆਰੀ ਕਰ ਰਹੇ ਹੋਵਾਂਗੇ ਤਾਂ ਦੂਜੇ ਸ਼ਹਿਰ 'ਚ ਸਾਡਾ ਟੀ-20 ਇੰਟਰਨੈਸ਼ਨਲ ਮੈਚ ਵੀ ਹੋਵੇਗਾ। ਸਾਡੇ ਕੋਲ ਅਜੇ ਅਲੱਗ-ਅਲੱਗ ਖਿਡਾਰੀ ਹਨ। ਕੁਝ ਘਰੇਲੂ ਕ੍ਰਿਕਟ ਖੇਡ ਕੇ ਆਏ ਹਨ ਤਾਂ ਕੁਝ ਆਈ. ਪੀ. ਐੱਲ. ਤੋਂ। ਕੁਝ ਚੋਟਾਂ ਨਾਲ ਜੂਝ ਰਹੇ ਹਨ।
ਹਾਲ ਹੀ 'ਚ ਕੈਰੀਅਨ ਪ੍ਰੀਮੀਅਰ ਲੀਗ 'ਚ ਪ੍ਰਭਾਵਿਤ ਹੋਣ ਤੋਂ ਬਾਅਦ ਗਲੇਨ ਫਿਲਿਪਸ ਨੂੰ ਟੀ-20 ਦੇ ਲਈ ਕਾਲ ਕੀਤੀ ਗਈ ਜਦਕਿ ਹਮੀਸ਼ ਬੇਨਟ ਨੂੰ ਭਾਰਤ ਦੇ ਵਿਰੁੱਧ ਮਜ਼ਬੂਤ ਪ੍ਰਦਰਸ਼ਨ ਤੋਂ ਬਾਅਦ ਟੀਮ 'ਚ ਬਰਕਰਾਰ ਰੱਖਿਆ ਗਿਆ ਹੈ। ਡੇਵੋਨ ਕਾਨਵੇ 70 ਟੀ-20 ਮੈਚਾਂ 'ਚ 2221 ਦੌੜਾਂ ਬਣਾ ਚੁੱਕੇ ਹਨ। ਇਸ ਦੌਰਾਨ ਉਸਦੀ ਸਟ੍ਰਾਈਕ ਰੇਟ 124 ਦੀ ਰਹੀ ਹੈ, ਜਦਕਿ 2 ਸੈਂਕੜੇ ਤੇ 14 ਅਰਧ ਸੈਂਕੜੇ ਵੀ ਉਸਦੇ ਨਾਂ ਦਰਜ ਹਨ।


author

Gurdeep Singh

Content Editor

Related News