ਨਿਊਜ਼ੀਲੈਂਡ-ਏ ਨੇ ਭਾਰਤ-ਏ ਵਿਰੁੱਧ ਬਣਾਈਆਂ 458 ਦੌੜਾਂ

11/18/2018 11:53:18 PM

ਮਾਊਂਟ ਮਾਨਗਨੂਈ- ਨਿਊਜ਼ੀਲੈਂਡ-ਏ ਦੇ ਬੱਲੇਬਾਜ਼ਾਂ ਨੇ ਭਾਰਤ-ਏ ਵਿਰੁੱਧ ਪਹਿਲੇ ਗੈਰ-ਅਧਿਕਾਰਤ ਟੈਸਟ ਮੈਚ ਦੇ ਤੀਜੇ ਦਿਨ ਐਤਵਾਰ ਨੂੰ ਜੰਮ ਕੇ ਬੱਲੇਬਾਜ਼ੀ ਕਰਦਿਆਂ 9 ਵਿਕਟਾਂ 'ਤੇ 458 ਦੌੜਾਂ ਬਣਾ ਕੇ ਆਪਣੀ ਪਹਿਲੀ ਪਾਰੀ ਖਤਮ ਐਲਾਨ ਕਰ ਦਿੱਤੀ।
ਭਾਰਤ-ਏ ਟੀਮ ਨੇ ਆਪਣੀ ਪਹਿਲੀ ਪਾਰੀ 8 ਵਿਕਟਾਂ 'ਤੇ 467 ਦੌੜਾਂ ਬਣਾ ਕੇ ਖਤਮ ਐਲਾਨ ਕੀਤੀ ਸੀ। ਭਾਰਤ-ਏ ਨੂੰ ਇਸ ਤਰ੍ਹਾਂ ਨਾਲ 9 ਦੌੜਾਂ ਦੀ ਬੜ੍ਹਤ ਮਿਲੀ ਤੇ ਉਸ ਨੇ ਆਪਣੀ ਦੂਜੀ ਪਾਰੀ ਵਿਚ ਦਿਨ ਦੀ ਖੇਡ ਖਤਮ ਹੋਣ ਤਕ 8 ਓਵਰਾਂ ਵਿਚ ਬਿਨਾਂ ਕੋਈ ਵਿਕਟ ਗੁਆਏ 35 ਦੌੜਾਂ ਬਣਾ ਲਈਆਂ ਹਨ। ਭਾਰਤ-ਏ ਦੀ ਕੁਲ ਬੜ੍ਹਤ 44 ਦੌੜਾਂ ਦੀ ਹੋ ਗਈ ਹੈ। ਮੈਚ ਵਿਚ ਇਕ ਦਿਨ ਦੀ ਖੇਡ ਬਾਕੀ ਹੈ ਤੇ ਮੈਚ ਡਰਾਅ ਵੱਲ ਵੱਧ ਰਿਹਾ ਹੈ।
 


Related News