ਵਿਸ਼ਵ ਕੱਪ ਤੋਂ ਪਹਿਲਾਂ ਨਿਊਜ਼ੀਲੈਂਡ ਨੂੰ ਲੱਗਾ ਵੱਡਾ ਝਟਕਾ, ਪਹਿਲੇ ਮੈਚ ''ਚੋਂ ਬਾਹਰ ਹੋ ਸਕਦੈ ਇਹ ਧਾਕੜ ਖਿਡਾਰੀ
Friday, May 17, 2019 - 06:17 PM (IST)

ਸਪੋਰਟਸ ਡੈਸਕ : ਇੰਗਲੈਂਡ ਤੇ ਵੇਲਸ 'ਚ 30 ਮਈ ਤੋਂ ਸ਼ੁਰੂ ਹੋਣ ਵਾਲੇ ਆਈ. ਸੀ. ਸੀ ਵਿਸ਼ਵ ਕੱਪ 2019 ਤੋਂ ਪਹਿਲਾਂ ਨਿਊਜ਼ੀਲੈਂਡ ਦੇ ਵਿਕਟਕੀਪਰ ਬੱਲੇਬਾਜ਼ ਟਾਮ ਲਾਥਮ ਦੀ ਉਂਗਲੀ 'ਤੇ ਲੱਗੀ ਸੱਟ ਠੀਕ ਹੋਣ ਦਾ ਨਾਂ ਨਹੀਂ ਲੈ ਰਹੀ ਹੈ ਜਿਸ ਦੇ ਚੱਲਦੇ ਉਹ ਪਹਿਲੇ ਮੈਚ ਤੋਂ ਬਾਹਰ ਹੋ ਸਕਦੇ ਹਨ। ਲਾਥਮ ਨੂੰ ਪ੍ਰੈਕਟਿਸ ਮੈਚ ਦੇ ਦੌਰਾਨ ਸੱਟ ਲੱਗੀ ਸੀ ਜਿਸ ਦੇ ਨਾਲ ਉਨ੍ਹਾਂ ਦੀ ਉਂਗਲ ਫਰੈਕਚਰ ਹੋ ਗਈ ਸੀ। ਕੇਨ ਵਿਲੀਅਮਸਨ ਦੀ ਕਪਤਾਨੀ 'ਚ ਨਿਊਜ਼ੀਲੈਂਡ ਇਕ ਜੂਨ ਨੂੰ ਸ਼੍ਰੀਲੰਕਾ ਦੇ ਖਿਲਾਫ ਆਪਣੇ ਵਿਸ਼ਵ ਕੱਪ ਅਭਿਆਨ ਦੀ ਸ਼ੁਰੂਆਤ ਕਰੇਗੀ।
ਬਰਿਸਬੰਸਰੀ 'ਚ ਇਕ ਪ੍ਰੈਕਟਿਸ ਮੈਚ ਦੇ ਦੌਰਾਨ ਲਾਥਮ ਵਿਕਟਕੀਪਿੰਗ ਕਰ ਰਹੇ ਸਨ। ਇਸ ਦੌਰਾਨ ਇਕ ਗੇਂਦ ਉਨ੍ਹਾਂ ਦੀ ਉਂਗਲ 'ਤੇ ਲੱਗੀ ਤੇ ਉਗਲ ਫਰੈਕਚਰ ਹੋ ਗਈ। ਇਸ ਤੋਂ ਬਾਅਦ ਲਾਥਮ ਨੂੰ ਝਟਪਟ ਮੈਚ ਤੋਂ ਹਟਾ ਦਿੱਤਾ ਗਿਆ ਸੀ। ਲਾਥਮ ਨੇ ਕਰਾਇਸਟਚਰਚ ਵਾਪਸ ਪਰਤਣ ਤੋਂ ਬਾਅਦ ਸਪੈਸ਼ਲਿਸਟ ਤੋਂ ਮੁਲਾਕਾਤ ਦੀ ਜਿਸ ਤੋਂ ਬਾਅਦ ਉਨ੍ਹਾਂ ਨੂੰ ਵਰਲਡ ਕੱਪ 'ਚ ਜਾਣ ਦੀ ਆਗਿਆ ਮਿਲੀ। ਜੇਕਰ ਲਾਥਮ ਸ਼੍ਰੀਲੰਕਾ ਦੇ ਨਾਲ ਹੋਣ ਵਾਲੇ ਮੈਚ ਤੋਂ ਪਹਿਲਾਂ ਪੂਰੀ ਤਰ੍ਹਾਂ ਨਾਲ ਠੀਕ ਨਹੀਂ ਹੁੰਦੇ ਤਾਂ ਟਾਮ ਬਲੰਡੇਲ ਨੂੰ ਸ਼ਾਮਿਲ ਕੀਤਾ ਜਾ ਸਕਦਾ ਹੈ।