ਨਿਊਜ਼ੀਲੈਂਡ ਦਾ ਧਿਆਨ ਅਜੇ T20 WC ''ਤੇ ਨਹੀਂ, ਭਾਰਤ ਵਿਰੁੱਧ ਸਫੈਦ ਗੇਂਦ ਦੀ ਚੁਣੌਤੀ ’ਤੇ : ਡੈਰਿਲ ਮਿਸ਼ੇਲ
Thursday, Jan 08, 2026 - 11:28 AM (IST)
ਮੁੰਬਈ– ਨਿਊਜ਼ੀਲੈਂਡ ਦੇ ਬੱਲੇਬਾਜ਼ ਡੈਰਿਲ ਮਿਸ਼ੇਲ ਨੇ ਬੁੱਧਵਾਰ ਨੂੰ ਕਿਹਾ ਕਿ ਉਸਦੀ ਟੀਮ ਅਜੇ ਟੀ-20 ਵਿਸ਼ਵ ਕੱਪ ਦੇ ਬਾਰੇ ਵਿਚ ਨਹੀਂ ਸੋਚ ਰਹੀ ਹੈ ਜਿਹੜਾ ਅਜੇ ਇਕ ਮਹੀਨੇ ਦੂਰ ਹੈ ਸਗੋਂ ਉਸਦਾ ਪੂਰਾ ਧਿਆਨ ਭਾਰਤ ਵਿਰੁੱਧ ਆਗਾਮੀ ਲੜੀ ਵਿਚ ਭਾਰਤੀ ਗੇਂਦਬਾਜ਼ਾਂ ਤੋਂ ਮਿਲਣ ਵਾਲੀ ਚੁਣੌਤੀ ’ਤੇ ਹੈ।
ਵਿਰਾਟ ਕੋਹਲੀ ਤੇ ਰੋਹਿਤ ਸ਼ਰਮਾ ਵਰਗੇ ਧਾਕੜਾਂ ਨਾਲ ਸਜ਼ੀ ਭਾਰਤੀ ਟੀਮ ਐਤਵਾਰ ਤੋਂ ਸ਼ੁਰੂ ਹੋਣ ਵਾਲੀ ਤਿੰਨ ਮੈਚਾਂ ਦੀ ਵਨ ਡੇ ਲੜੀ ਵਿਚ ਨਿਊਜ਼ੀਲੈਂਡ ਨਾਲ ਭਿੜੇਗੀ ਤੇ ਇਸ ਤੋਂ ਬਾਅਦ 5 ਮੈਚਾਂ ਦੀ ਟੀ-20 ਕੌਮਾਂਤਰੀ ਲੜੀ ਖੇਡੀ ਜਾਵੇਗੀ। ਉੱਥੇ ਹੀ ਟੀ-20 ਵਿਸ਼ਵ ਕੱਪ 7 ਫਰਵਰੀ ਤੋਂ 8 ਮਾਰਚ ਤੱਕ ਭਾਰਤ ਤੇ ਸ਼੍ਰੀਲੰਕਾ ਵਿਚ ਆਯੋਜਿਤ ਕੀਤਾ ਜਾਵੇਗਾ।
ਮਿਸ਼ੇਲ ਨੇ ਇੱਥੇ ਕਿਹਾ, ‘‘ਅਸੀਂ ਇਕ ਮਹੀਨੇ ਦੌਰਾਨ ਟੀ-20 ਵਿਸ਼ਵ ਕੱਪ ਦੇ ਬਾਰੇ ਵਿਚ ਸੋਚਾਂਗੇ। ਫਿਲਹਾਲ ਸਾਡਾ ਧਿਆਨ ਭਾਰਤ ਵਿਰੁੱਧ ਵਨ ਡੇ ਲੜੀ ਖੇਡਣ ’ਤੇ ਹੈ ਕਿਉਂਕਿ ਉਸਦੇ ਕੋਲ ਜਸਪ੍ਰੀਤ ਬੁਮਾਹ ਤੇ ਵਰੁਣ ਚੱਕਰਵਰਤੀ ਵਰਗੇ ਬਿਹਤਰੀਨ ਗੇਂਦਬਾਜ਼ ਹਨ।’’
