7 ਅਕਤੂਬਰ ਤੋਂ ਪ੍ਰੋ ਕਬੱਡੀ ਲੀਗ ਦਾ ਨਵਾਂ ਸੀਜ਼ਨ, ਦਰਸ਼ਕਾਂ ਨੂੰ ਵੀ ਮਿਲੇਗੀ ਇਜਾਜ਼ਤ

Friday, Aug 26, 2022 - 05:35 PM (IST)

7 ਅਕਤੂਬਰ ਤੋਂ ਪ੍ਰੋ ਕਬੱਡੀ ਲੀਗ ਦਾ ਨਵਾਂ ਸੀਜ਼ਨ, ਦਰਸ਼ਕਾਂ ਨੂੰ ਵੀ ਮਿਲੇਗੀ ਇਜਾਜ਼ਤ

ਮੁੰਬਈ (ਏਜੰਸੀ)- ਪ੍ਰੋ ਕਬੱਡੀ ਲੀਗ (ਪੀ.ਕੇ.ਐੱਲ.) ਦੇ ਨੌਵੇਂ ਸੀਜ਼ਨ ਦੀ ਸ਼ੁਰੂਆਤ 7 ਅਕਤੂਬਰ ਨੂੰ ਹੋਵੇਗੀ, ਜਿਸ ਵਿਚ ਦਰਸ਼ਕਾਂ ਨੂੰ ਸਟੇਡੀਅਮ ਵਿਚ ਆਉਣ ਦੀ ਇਜਾਜ਼ਤ ਦਿੱਤੀ ਜਾਵੇਗੀ। ਪ੍ਰਬੰਧਕਾਂ ਨੇ ਸ਼ੁੱਕਰਵਾਰ ਨੂੰ ਇਹ ਐਲਾਨ ਕੀਤਾ।ਟੂਰਨਾਮੈਂਟ ਦੇ ਆਯੋਜਕ ਮਸ਼ਾਲ ਸਪੋਰਟਸ ਨੇ ਇੱਥੇ ਜਾਰੀ ਇੱਕ ਬਿਆਨ ਵਿੱਚ ਕਿਹਾ ਕਿ ਲੀਗ ਪੜਾਅ ਦੇ ਮੈਚ ਬੈਂਗਲੁਰੂ, ਪੁਣੇ ਅਤੇ ਹੈਦਰਾਬਾਦ ਵਿੱਚ ਖੇਡੇ ਜਾਣਗੇ। ਲੀਗ ਪੜਾਅ ਦਸੰਬਰ ਤੱਕ ਚੱਲੇਗਾ।

ਕੋਵਿਡ-19 ਮਹਾਮਾਰੀ ਦੇ ਕਾਰਨ ਪਿਛਲੇ ਸੀਜ਼ਨ ਵਿੱਚ ਦਰਸ਼ਕਾਂ

ਨੂੰ ਸਟੇਡੀਅਮ ਵਿੱਚ ਦਾਖ਼ਲ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਸੀ। ਆਗਾਮੀ ਸੀਜ਼ਨ ਲਈ ਖਿਡਾਰੀਆਂ ਦੀ ਨਿਲਾਮੀ 5 ਅਤੇ 6 ਅਗਸਤ ਨੂੰ ਹੋਈ ਸੀ।


author

cherry

Content Editor

Related News