ਹਰਭਜਨ ਸਿੰਘ ਦੇ ਜਨਮਦਿਨ ਮੌਕੇ ਉਨ੍ਹਾਂ ਦੀ ਪਹਿਲੀ ਫਿਲ਼ਮ ‘ਫਰੈਂਡਸ਼ਿਪ’ ਦਾ ਨਵਾਂ ਪੋਸਟਰ ਜਾਰੀ
Saturday, Jul 03, 2021 - 04:54 PM (IST)

ਮੁੰਬਈ (ਏਜੰਸੀ): ਕ੍ਰਿਕਟਰ ਹਰਭਜਨ ਸਿੰਘ ਤਮਿਲ ਫਿਲ਼ਮ ‘ਫਰੈਂਡਸ਼ਿਪ’ ਤੋਂ ਆਪਣੀ ਅਦਾਕਾਰੀ ਦੀ ਪਾਰੀ ਦੀ ਸ਼ੁਰੂਆਤ ਕਰ ਰਹੇ ਹਨ ਅਤੇ ਫਿਲ਼ਮ ਦੇ ਨਿਰਮਾਤਾਵਾਂ ਨੇ ਸ਼ਨੀਵਾਰ ਨੂੰ ਕ੍ਰਿਕਟਰ ਦੇ 41ਵੇਂ ਜਨਮਦਿਨ ਮੌਕੇ ਫਿਲ਼ਮ ਦਾ ਨਵਾਂ ਪੋਸਟਰ ਜਾਰੀ ਕੀਤਾ ਹੈ। ਸਿੰਘ ਇਸ ਤੋਂ ਪਹਿਲਾਂ ‘ਮੁੱਜਸੇ ਸ਼ਾਦੀ ਕਰੋਗੀ’, ‘ਭੱਜੀ ਇਨ ਪ੍ਰੋਬਲਮ’ ਅਤੇ ‘ਸੈਕਿੰਡ ਹੈਂਡ ਹਸਬੈਂਡ’ ਵਿਚ ਮਹਿਮਾਨ ਭੂਮਿਕਾਵਾਂ ਵਿਚ ਨਜ਼ਰ ਆ ਚੁੱਕੇ ਹਨ ਅਤੇ ਹੁਣ ਭੱਜੀ ਇਕ ਮੈਕੇਨੀਕਲ ਇੰਜੀਨੀਅਰਿੰਗ ਵਿਦਿਆਰਥੀ ਦੀ ਭੂਮਿਕਾ ਵਿਚ ਦਿਸਣਗੇ।
ਟਫੈਂਡ ਸਟੂਡੀਓਜ਼ ਵੱਲੋਂ ਪੇਸ਼ ਕੀਤੀ ਗਈ ਫਿਲ਼ਮ ਦੀ ਘੋਸ਼ਣਾ ਪਿਛਲੇ ਸਾਲ ਕੀਤੀ ਗਈ ਸੀ। ਫਿਲ਼ਮ ਵਿਚ ਦੱਖਣੀ ਭਾਰਤ ਦੇ ਕਲਾਕਾਰ ਅਰਜੁਨ, ਲੋਸਲੀਆ, ਮਾਰੀਆਨੇਸਨ ਅਤੇ ਸਤੀਸ਼ ਨੇ ਵੀ ਅਦਾਕਾਰੀ ਕੀਤੀ ਹੈ। ਜੌਨ ਪਾਲ ਰਾਜ ਅਤੇ ਸ਼ਾਮ ਸੂਰਿਆ ਨੇ ਫਿਲ਼ਮ ਦਾ ਨਿਰਦੇਸ਼ਨ ਕੀਤਾ ਹੈ। ਕਿਰਨ ਰੈਡੀ ਮੰਡਾਡੀ ਅਤੇ ਰਾਮ ਮਦੂਕੁਰੀ ਇਸ ਦੇ ਨਿਰਮਾਤਾ ਹਨ। ‘ਫਰੈਂਡਸ਼ਿਪ’ ਇਸ ਸਾਲ ਹਿੰਦੀ, ਤੇਲਗੂ ਅਤੇ ਤਮਿਲ ਵਿਚ ਰਿਲੀਜ਼ ਹੋਣ ਵਾਲੀ ਹੈ। ਸਿੰਘ, ਭਾਰਤੀ ਕ੍ਰਿਕਟ ਦੇ ਸਰਵਸ੍ਰੇਸ਼ਠ ਸਪਿਨਰਾਂ ਵਿਚੋਂ ਇਕ ਮੰਨੇ ਜਾਂਦੇ ਹਨ। ਉਨ੍ਹਾਂ ਨੇ 103 ਟੈਸਟ ਮੈਚ ਖੇਡੇ ਹਨ ਅਤੇ 417 ਵਿਕਟਾਂ ਲਈਆਂ ਹਨ।
ਇਹ ਵੀ ਪੜ੍ਹੋ: ਕੈਨੇਡਾ ’ਚ ਇਕ ਘਰ ਨੂੰ ਅੱਗ ਲੱਗਣ ਨਾਲ 4 ਬੱਚਿਆਂ ਸਮੇਤ 7 ਦੀ ਮੌਤ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।