ਨਵੀਂ ਲੁੱਕ ''ਚ ਦਿਖਾਈ ਦੇਵੇਗਾ ਰੋਲਾਂ ਗੈਰਾਂ

05/24/2019 1:43:01 AM

ਪੈਰਿਸ- ਲੰਬੇ ਸਮੇਂ ਤਕ ਚੱਲੀ ਕਾਨੂੰਨੀ ਲੜਾਈ ਤੇ ਇਤਿਹਾਸਕ ਰੋਲਾਂ ਗੈਰਾਂ ਦੇ ਸਥਾਨ ਤੋਂ ਹਟਣ ਦੀਆਂ ਅਟਕਲਾਂ ਵਿਚਾਲੇ ਸਾਲ ਦਾ ਦੂਜਾ ਗ੍ਰੈਂਡ ਸਲੈਮ ਫ੍ਰੈਂਚ ਓਪਨ ਟੈਨਿਸ ਟੂਰਨਾਮੈਂਟ ਅਗਲੇ ਹਫਤੇ ਤੋਂ ਨਵੇਂ ਰੰਗ-ਰੂਪ ਵਿਚ ਦਿਖਾਈ ਦੇਣ ਨੂੰ ਤਿਆਰ ਹੈ। ਆਈਫਿਲ ਟਾਵਰ ਦੀ ਮਨਜ਼ੂਰੀ ਤੇ ਕਾਨੂੰਨੀ ਲੜਾਈ ਤੋਂ ਬਾਅਦ ਫ੍ਰੈਂਚ ਓਪਨ ਦੇ ਵੱਕਾਰੀ ਕੋਰਟ ਫਿਲਿਪ ਚੈਟਰਾਇਰ ਨੂੰ ਸਾਲ 2018 ਸੈਸ਼ਨ ਤੋਂ ਬਾਅਦ ਢਹਿ-ਢੇਰੀ ਕਰ ਦਿੱਤਾ ਗਿਆ ਸੀ, ਜਿਹੜਾ ਅਗਲੇ ਹਫਤੇ ਤੋਂ ਸ਼ੁਰੂ ਹੋਣ ਜਾ ਰਹੇ 2019 ਸੈਸ਼ਨ ਵਿਚ ਪੂਰੀ ਤਰ੍ਹਾਂ ਨਾਲ ਨਵੀਂ ਤਕਨੀਕ ਤੇ ਨਵੇਂ ਰੂਪ ਵਿਚ ਦਿਖਾਈ ਦੇਵੇਗਾ।
ਇਕ ਸਾਲ ਦੇ ਲੰਬੇ ਸਮੇਂ ਵਿਚ ਇਸ ਨੂੰ ਪੂਰੀ ਤਰ੍ਹਾਂ ਨਾਲ ਨਵੇਂ ਸਿਰੇ ਤੋਂ ਬਣਾਇਆ ਗਿਆ ਹੈ, ਜਿੱਥੇ ਖੁੱਲ੍ਹਣ ਵਾਲੀ ਛੱਤ ਇਸਦਾ ਮੁੱਖ ਖਿੱਚ ਦਾ ਕੇਂਦਰ ਹੋਵੇਗੀ, ਜਿਸ ਨਾਲ ਹੁਣ ਫ੍ਰੈਂਚ ਓਪਨ ਵਿਚ ਦੇਰ ਰਾਤ ਤਕ ਚੱਲਣ ਵਾਲੇ ਮੈਚ ਕਰਵਾਉਣੇ ਵੀ ਸੰਭਵ ਹੋਣਗੇ ਅਤੇ ਪ੍ਰਤੀਕੂਲ ਮੌਸਮ ਦੇ ਹਾਲਾਤ ਵਿਚ ਵੀ ਖੇਡਣਾ ਸੰਭਵ ਹੋਵੇਗਾ, ਜਿਹੜਾ 2020 ਸੈਸ਼ਨ ਤੋਂ ਸ਼ੁਰੂ ਹੋਵੇਗਾ। ਆਈਫਿਲ ਟਾਵਰ ਦੇ ਭਾਰ ਦੇ ਲਗਭਗ ਅੱਧੇ ਭਾਰ ਵਾਲੇ ਧਾਤੂ ਦੇ ਇਸਤੇਮਾਲ ਨਾਲ ਫਿਲਿਪ ਕੋਰਟ ਨੂੰ ਦੁਬਾਰਾ ਤਿਆਰ ਕੀਤਾ ਗਿਆ ਹੈ।


Gurdeep Singh

Content Editor

Related News