WWE ਦੀ ਰੈਸਲਰ ਦਾ ਖੁਲਾਸਾ, ਕਿਹਾ-'ਮੈਂ ਹਾਂ ਲੈਸਬੀਅਨ',ਮੈਨੂੰ ਕੁੜੀਆਂ ਪਸੰਦ ਨੇ...

Saturday, Jul 18, 2020 - 12:38 PM (IST)

WWE ਦੀ ਰੈਸਲਰ ਦਾ ਖੁਲਾਸਾ, ਕਿਹਾ-'ਮੈਂ ਹਾਂ ਲੈਸਬੀਅਨ',ਮੈਨੂੰ ਕੁੜੀਆਂ ਪਸੰਦ ਨੇ...

ਨਵੀ ਦਿੱਲੀ : ਡਬਲਯੂ.ਡਬਲਯੂ.ਈ. ਸੁਪਰਸਟਾਰ ਟੇਗਰ ਨਾਕਸ ਨੇ ਖੁਲਾਸਾ ਕੀਤਾ ਹੈ ਕਿ ਉਹ ਲੈਸਬੀਅਨ ਹੈ ਅਤੇ ਇਹ ਸਵੀਕਾਰ ਕਰਨ 'ਚ ਉਸ ਦੀ ਮਦਦ ਜਨਾਨੀ ਰੈਸਲਰ ਸੋਨੀਆ ਡੈਵਿਲ ਨੇ ਕੀਤੀ। 25 ਸਾਲ ਦੀ ਟੇਗਨ ਨੇ ਕਿਹਾ ਕਿ 'ਪਿਛਲੇ ਹਫ਼ਤੇ ਜੋ ਹੋਇਆ ਉਸ ਨੂੰ ਭੁੱਲਣਾ ਆਸਾਨ ਨਹੀਂ ਹੈ। ਸੋਨੀਆ ਨੇ ਮੈਨੂੰ ਹਿੰਮਤ ਦਿੱਤੀ, ਜਿਸ ਕਾਰਨ ਮੈਂ ਸਾਰਿਆਂ ਦੇ ਸਾਹਮਣੇ ਆ ਗਈ ਤਾਂ 99 ਫ਼ੀਸਦੀ ਸਕਾਰਾਤਮਕ ਪ੍ਰਤੀਕਿਰਿਆ ਆਈ, ਜਿਸ ਨਾਲ ਮੈਂ ਬਹੁਤ ਖੁਸ਼ ਹਾਂ।'

ਇਹ ਵੀ ਪੜ੍ਹੋਂ : ਇਸ ਭਾਰਤੀ ਕਪਤਾਨ ਤੋਂ ਡਰਦੇ ਸਨ ਕਪਿਲ ਦੇਵ, ਹਰ ਸਮੇਂ ਦਿਲ ਤੇ ਦਿਮਾਗ 'ਚ ਰਹਿੰਦਾ ਸੀ ਖੌਫ਼

PunjabKesariਵੈਲਸ ਦੇ ਬਾਰਗੋਡ ਦੀ ਰਹਿਣ ਵਾਲੀ ਟੇਗਨ ਨਾਕਸ ਨੇ ਕਿਹਾ ਕਿ 'ਮੇਰਾ ਜੀਵਨ ਹਮੇਸ਼ਾ ਤੋਂ ਹੀ ਇਸੇ ਧਾਰਾ 'ਤੇ ਚੱਲਦਾ ਹੈ ਕਿ ਕਿਸੇ ਨੂੰ ਕੁਝ ਨਹੀਂ ਦੱਸਣਾ। ਮੈਂ ਕੁੜੀਆਂ ਨੂੰ ਬਚਪਨ ਤੋਂ ਹੀ ਪਸੰਦ ਕਰਦੀ ਹਾਂ ਪਰ ਮੈਨੂੰ ਅਜਿਹਾ ਲੱਗਾ ਕਿ ਇਹ ਸਹੀ ਸਮਾਂ ਹੈ, ਖਾਸ ਕਰਕੇ ਉਦੋਂ ਜਦੋਂ ਤੁਹਾਨੂੰ ਸਹੀਂ ਪਿਆਰ ਮਿਲਿਆ ਹੋਵੇ। ਅਜਿਹਾ ਕਰਨ ਦਾ ਇਹ ਬਿਲਕੁੱਲ ਸਹੀ ਸਮਾਂ ਸੀ।'

ਇਹ ਵੀ ਪੜ੍ਹੋਂ : : ਸੌਰਵ ਗਾਂਗੂਲੀ ਨੇ ਖੁਦ ਨੂੰ ਘਰ 'ਚ ਹੀ ਕੀਤਾ ਕੁਆਰੰਟੀਨ, ਜਾਣੋ ਕਾਰਨ

PunjabKesariਉਸ ਨੇ ਕਿਹਾ ਕਿ ਇਹ ਖੁਲਾਸਾ ਕਰਕੇ ਪ੍ਰਤੀਕਿਰਿਆਵਾਂ ਬਹੁਤ ਚੰਗੀਆਂ ਰਹੀਆਂ। ਕੁਝ ਲੋਕ ਹਨ ਜੋ ਸਪੱਸ਼ਟ ਤੌਰ 'ਤੇ ਇਸ ਤੋਂ ਸਹਿਮਤ ਨਹੀਂ ਹਨ ਪਰ 99 ਫ਼ੀਸਦੀ ਪ੍ਰਤੀਕਿਰਿਆਵਾਂ ਸਕਾਰਤਮਕ ਰਹੀਆਂ। ਮੈਨੂੰ ਮੇਰੇ ਸਹਿਯੋਗੀਆਂ ਅਤੇ ਦੋਸਤਾਂ ਦੇ ਬਹੁਤ ਸਾਰੇ ਮੈਸੇਜ ਆਏ। ਇਹ ਦੇਖ ਦੇ ਬਹੁਤ ਵਧੀਆ ਲੱਗਾ ਕਿ ਦੁਨੀਆ 'ਚ ਬਹੁਤ ਸਾਰੇ ਚੰਗੇ ਲੋਕਾਂ ਹਨ। 

ਇਹ ਵੀ ਪੜ੍ਹੋਂ : ਤੀਜੀ ਵਾਰ ਪਿਤਾ ਬਣੇਗਾ ਆਈ.ਪੀ.ਐੱਲ. ਦਾ ਇਹ ਸਟਾਰ ਕ੍ਰਿਕਟਰ, ਅਨੁਸ਼ਕਾ ਸ਼ਰਮਾ ਨੇ ਦਿੱਤੀ ਵਧਾਈ

PunjabKesari

ਉਸ ਨੇ ਦੱਸਿਆ ਕਿ ਸਭ ਤੋਂ ਪਹਿਲਾਂ ਮੈਂ ਸੋਨੀਆ ਨਾਲ ਗੱਲ ਕੀਤੀ। ਉਹ ਬਹੁਤ ਹੀ ਮਦਦਗਾਰ ਹੈ। ਉਸ ਨੇ ਮੈਨੂੰ ਆਪਣਾ ਫੋਨ ਨੰਬਰ ਦਿੱਤਾ ਅਤੇ ਕਿਹਾ ਕਿ ਜੇਕਰ ਮੈਨੂੰ ਕਿਸੇ ਵੀ ਚੀਜ਼ ਦੀ ਜ਼ਰੂਰਤ ਹੈ ਤਾਂ ਮੈਨੂੰ ਮੈਸੇਜ ਕਰ ਦੇਣਾ। ਇਸ ਤੋਂ ਬਾਅਦ ਅਸੀਂ ਸੰਪਰਕ 'ਚ ਰਹੇ। ਉਹ ਮੇਰੀ ਪ੍ਰਸ਼ੰਸਕ ਦੀ ਤਰ੍ਹਾਂ ਖਿਆਲ ਰੱਖਦੀ ਹੈ। ਉਸ ਨੇ ਹੀ ਪਬਲਿਕ ਤੱਕ ਜਾਣ 'ਚ ਮੇਰੀ ਮਦਦ ਕੀਤੀ।


author

Baljeet Kaur

Content Editor

Related News