ਨੀਦਰਲੈਂਡ ਤੇ ਜਰਮਨੀ ਦੀ ਵਿਸ਼ਵ ਕੱਪ ਕੁਆਲੀਫਾਇੰਗ ''ਚ ਸੰਘਰਸ਼ ਜਿੱਤ
Sunday, Oct 10, 2021 - 10:29 PM (IST)
ਲੰਡਨ- ਨੀਦਰਲੈਂਡ ਤੇ ਜਰਮਨੀ ਨੂੰ ਵਿਸ਼ਵ ਕੱਪ ਫੁੱਟਬਾਲ ਕੁਆਲੀਫਾਇੰਗ ਮੈਚਾਂ ਵਿਚ ਜਿੱਤ ਦਰਜ ਕਰਨ ਦੇ ਲਈ ਵੱਡਾ ਸੰਘਰਸ਼ ਕਰਨਾ ਪਿਆ। ਨੀਦਰਲੈਂਡ ਨੇ ਡੇਵੀ ਕਲਾਸੇਨ ਦੇ ਗੋਲ ਨਾਲ ਲਾਤਵੀਆ ਨੂੰ 1-0 ਨਾਲ ਹਰਾਇਆ। ਨੀਦਰਲੈਂਡ ਦੀ ਟੀਮ ਨੇ ਪਿਛਲੇ ਮਹੀਨੇ ਤੁਰਕੀ ਨੂੰ 6-1 ਨਾਲ ਹਰਾਇਆ ਸੀ ਪਰ ਇਸ ਮੈਚ ਵਿਚ ਉਹ ਕਿਸੇ ਵੀ ਸਮੇਂ ਰੰਗ 'ਚ ਨਹੀਂ ਦਿਖੀ। ਇਸਦੇ ਬਾਵਜੂਦ ਉਹ ਯੂਰਪੀਅਨ ਕੁਆਲੀਫਾਇੰਗ ਦੇ ਗਰੁੱਪ-ਜੀ ਵਿਚ ਦੂਜੇ ਸਥਾਨ 'ਤੇ ਕਾਬਜ਼ ਨਾਰਵੇ 'ਤੇ 2 ਅੰਕ ਦੀ ਬੜ੍ਹਤ ਬਣਾਉਣ 'ਚ ਸਫਲ ਰਿਹਾ। ਨਾਰਵੇ ਨੇ ਜ਼ਖਮੀ ਸਟ੍ਰਾਈਕਰ ਏਰਲਿੰਗ ਹਾਲੈਂਡ ਦੀ ਗੈਰਹਾਜ਼ਰੀ ਵਿਚ ਤੁਰਕੀ ਨਾਲ ਮੈਚ 1-1 ਨਾਲ ਡਰਾਅ ਖੇਡਿਆ। ਇਸ ਗਰੁੱਪ ਦੇ ਇਕ ਹੋਰ ਮੈਚ ਵਿਚ ਮੋਂਟੇਗ੍ਰੋ ਨੇ ਜਿਬ੍ਰਾਲਟਰ ਨੂੰ 3-0 ਨਾਲ ਹਰਾਇਆ।
ਇਹ ਖ਼ਬਰ ਪੜ੍ਹੋ- AUS ਮਹਿਲਾ ਟੀਮ ਨੇ ਭਾਰਤ ਨੂੰ 14 ਦੌੜਾਂ ਨਾਲ ਹਰਾਇਆ, 2-0 ਨਾਲ ਟੀ20 ਸੀਰੀਜ਼ ਜਿੱਤੀ
ਜਰਮਨੀ ਨੇ ਸੁਰੂ ਵਿਚ ਪਿਛੜਣ ਤੋਂ ਬਾਅਦ ਵਾਪਸੀ ਕਰਕੇ ਰੋਮਾਨੀਆ ਨੂੰ 2-1 ਨਾਲ ਹਰਾਇਆ ਜਦਕਿ ਪਿਛਲੇ ਵਿਸ਼ਵ ਕੱਪ ਦੇ ਉਪ ਜੇਤੂ ਕ੍ਰੋਏਸ਼ੀਆ ਨੇ ਸਾਈਪ੍ਰਸ ਨੂੰ 3-0 ਨਾਲ ਹਰਾਇਆ । ਕੇਵਲ ਗਰੁੱਪ ਜੇਤੂ ਹੀ ਵਿਸ਼ਵ ਕੱਪ ਦੇ ਲਈ ਸਿੱਧੇ ਕੁਆਲੀਫਾਈ ਕਰਨਗੇ ਜਦਕਿ ਦੂਜੇ ਸਥਾਨ ਦੀ ਟੀਮ ਨੂੰ ਪਲੇਅ ਆਫ ਵਿਚ ਖੇਡਣਾ ਹੋਵੇਗਾ। ਗਰੁੱਪ-ਈ ਵਿਚ ਚੈੱਕ ਗਣਰਾਜ ਤੇ ਵੇਲਸ ਦਾ ਮੈਚ 2-2 ਨਾਲ ਬਰਾਬਰ ਰਿਹਾ। ਇਸ ਗਰੁੱਫ ਵਿਚ ਬੈਲਜ਼ੀਅਮ ਚੋਟੀ 'ਤੇ ਬਣਿਆ ਹੋਇਆ ਹੈ। ਗਰੁੱਪ ਦੇ ਇਕ ਹੋਰ ਮੈਚ ਵਿਚ ਐਸਟੋਨੀਆ ਨੇ ਬੇਲਾਰੂਸ ਨੂੰ 2-0 ਨਾਲ ਹਰਾਇਆ।
ਇਹ ਖ਼ਬਰ ਪੜ੍ਹੋ- ਇੰਗਲੈਂਡ ਨੇ ਏਸ਼ੇਜ਼ ਸੀਰੀਜ਼ ਲਈ ਕੀਤਾ ਟੀਮ ਦਾ ਐਲਾਨ, ਇੰਨਾਂ ਖਿਡਾਰੀਆਂ ਨੂੰ ਮਿਲੀ ਜਗ੍ਹਾ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।