ਨੀਦਰਲੈਂਡ ਦੇ ਆਲਰਾਊਂਡਰ ਟੇਨ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਲਿਆ ਸੰਨਿਆਸ

Saturday, Oct 23, 2021 - 01:49 AM (IST)

ਸ਼ਾਰਜਾਹ- ਨੀਦਰਲੈਂਡ ਦੇ ਟੀ-20 ਵਿਸ਼ਵ ਕੱਪ ਦੇ ਸੁਪਰ-12 ਗੇੜ ਵਿਚ ਜਗ੍ਹਾ ਬਣਾਉਣ 'ਚ ਅਸਫਲ ਰਹਿਣ ਤੋਂ ਬਾਅਦ ਆਲਰਾਊਂਡਰ ਖਿਡਾਰੀ ਰਿਆਨ ਟੇਨ ਡੋਇਸ਼ੇ ਨੇ ਅੰਤਰਰਾਸ਼ਟਰੀ ਕ੍ਰਿਕਟ ਨੂੰ ਅਲਵਿਦਾ ਕਹਿ ਦਿੱਤਾ। ਨੀਦਰਲੈਂਡ ਨੂੰ ਪਹਿਲੇ ਦੌਰ ਦੇ ਮੈਚ 'ਚ ਨਾਮੀਬੀਆ ਨੇ ਹਰਾ ਕੇ ਬਾਹਰ ਕਰ ਦਿੱਤਾ ਸੀ। ਸ਼੍ਰੀਲੰਕਾ ਦੇ ਵਿਰੁੱਧ ਸ਼ੁੱਕਰਵਾਰ ਨੂੰ ਰਸਮੀ ਮੈਚ ਟੇਨ ਡੋਇਸ਼ੇ ਨੇ ਨਹੀਂ ਖੇਡਿਆ।

ਇਹ ਖਬਰ ਪੜ੍ਹੋ- ਟੀ20 ਵਿਸ਼ਵ ਕੱਪ : ਆਇਰਲੈਂਡ ਨੂੰ 8 ਵਿਕਟਾਂ ਨਾਲ ਹਰਾ ਕੇ ਨਾਮੀਬੀਆ ਸੁਪਰ-12 'ਚ

PunjabKesari

ਉਨ੍ਹਾਂ ਨੇ ਕ੍ਰਿਕਟ ਨੀਦਰਲੈਂਡ ਵਲੋਂ ਜਾਰੀ ਬਿਆਨ 'ਚ ਕਿਹਾ ਇਹ ਮੁਸ਼ਕਿਲ ਦੌਰਾ ਸੀ ਪਰ ਟੀਮ ਦਾ ਹਿੱਸਾ ਰਹਿ ਕੇ ਵਧੀਆ ਲੱਗਾ। ਇਸ ਟੀਮ ਦਾ ਪੇਸ਼ੇਵਰਤਾ ਤੇ ਵਚਨਬੱਧਤਾ ਪ੍ਰੇਰਣਾਦਾਇਕ ਹੈ। ਮੈਂ ਖਿਡਾਰੀਆਂ, ਕੋਚਾਂ ਤੇ ਕ੍ਰਿਕਟ ਸੰਘ ਦੇ ਸਾਰੇ ਲੋਕਾਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ। ਦੱਖਣੀ ਅਫਰੀਕਾ ਵਿਚ ਜੰਮੇ ਟੇਨ ਡੋਇਸ਼ੇ ਨੇ ਸ਼੍ਰੀਲੰਕਾ ਦੇ ਵਿਰੁੱਧ 2006 ਵਿਚ ਐਮਸਟੇਲਵੀਨ 'ਚ ਵਨ ਡੇ ਕ੍ਰਿਕਟ ਵਿਚ ਡੈਬਿਊ ਕੀਤਾ। ਉਨ੍ਹਾਂ ਨੇ 33 ਵਨ ਡੇ ਵਿਚ 1541 ਦੌੜਾਂ ਬਣਾਈਆਂ, ਜਦਕਿ 24 ਟੀ-20 ਵਿਚ 533 ਦੌੜਾਂ ਜੋੜੀਆਂ। ਉਨ੍ਹਾਂ 2011 ਵਿਸ਼ਵ ਕੱਪ ਵਿਚ ਇੰਗਲੈਂਡ ਦੇ ਵਿਰੁੱਧ 119 ਅਤੇ ਆਇਰਲੈਂਡ ਦੇ ਵਿਰੁੱਧ 106 ਦੌੜਾਂ ਬਣਾਈਆਂ ਸਨ।

ਇਹ  ਖਬਰ ਪੜ੍ਹੋ- ਭਾਰਤ-ਇੰਗਲੈਂਡ ਦਾ ਰੱਦ ਹੋਇਆ 5ਵਾਂ ਟੈਸਟ ਮੈਚ, ਜੁਲਾਈ 2022 'ਚ ਇਸ ਮੈਦਾਨ 'ਤੇ ਹੋਵੇਗਾ : ECB

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
 


Gurdeep Singh

Content Editor

Related News