ਬਾਰਸੀਲੋਨਾ ਨਾਲ ''ਮੌਖਿਕ ਕਰਾਰ'' ਵਿਚ ਤਨਖਾਹ ''ਚ ਕਟੌਤੀ ਨੂੰ ਤਿਆਰ ਨੇਮਾਰ

Tuesday, Jun 25, 2019 - 10:46 PM (IST)

ਬਾਰਸੀਲੋਨਾ ਨਾਲ ''ਮੌਖਿਕ ਕਰਾਰ'' ਵਿਚ ਤਨਖਾਹ ''ਚ ਕਟੌਤੀ ਨੂੰ ਤਿਆਰ ਨੇਮਾਰ

ਮੈਡ੍ਰਿਡ- ਬ੍ਰਾਜ਼ੀਲ ਦੇ ਸਟਾਰ ਫੁੱਟਬਾਲਰ ਨੇਮਾਰ ਬਾਰਸੀਲੋਨਾ ਨਾਲ 'ਮੌਖਿਕ ਕਰਾਰ' ਦੇ ਤਹਿਤ ਪੈਰਿਸ ਸੇਂਟ ਜਰਮਨ ਦਾ ਸਾਥ ਛੱਡ ਕੇ ਆਪਣੀ ਤਨਖਾਹ ਵਿਚ 1 ਕਰੋੜ 20 ਲੱਖ ਯੂਰੋ ਦੀ ਕਟੌਤੀ ਕਰਨ ਨੂੰ ਤਿਆਰ ਹੈ। ਸਪੇਨ ਦੇ ਮੀਡੀਆ 'ਚ ਇਸ ਸਬੰਧ ਵਿਚ ਖਬਰਾਂ ਆਈਆਂ ਹਨ।
ਪੀ. ਐੱਸ. ਜੀ. ਨੇ ਹਾਲਾਂਕਿ ਹੁਣ ਤਕ ਆਪਣੇ ਸਟਾਰ ਸਟ੍ਰਾਈਕਰ ਨੂੰ ਛੱਡਣ ਦੀ ਸਹਿਮਤੀ ਨਹੀਂ ਦਿੱਤੀ ਹੈ। ਟੀਮ ਨੇ ਦੋ ਸਾਲ ਪਹਿਲਾਂ ਬਾਰਸੀਲੋਨਾ ਤੋਂ ਨੇਮਾਰ ਨੂੰ ਕਰਾਰ ਕਰਨ ਲਈ 22 ਕਰੋੜ 20 ਲੱਖ  ਯੂਰੋ ਦੀ ਵਿਸ਼ਵ ਰਿਕਾਰਡ ਰਾਸ਼ੀ ਦਾ ਭੁਗਤਾਨ ਕੀਤਾ ਸੀ। ਨੇਮਾਰ ਹਾਲਾਂਕਿ ਕਥਿਤ ਤੌਰ 'ਤੇ ਸਪੇਨ ਵਿਚ ਵਾਪਸੀ ਨੂੰ ਲੈ ਕੇ ਕਾਹਲਾ ਹੈ ਅਤੇ ਬਾਰਸੀਲੋਨਾ ਉਸ ਨੂੰ ਫਿਰ ਆਪਣੇ ਨਾਲ ਜੋੜਨ ਲਈ ਤਿਆਰ ਹੈ। ਸਪੇਨ ਦੇ ਖੇਡ ਸਮਾਚਾਰ ਅਖਬਾਰ 'ਡਾਯਰਿਓ ਸਪੋਰਟ' ਨੇ ਦਾਅਵਾ ਕੀਤਾ ਹੈ ਕਿ ਨੇਮਾਰ ਅਤੇ ਬਾਰਸੀਲੋਨਾ ਵਿਚ ਪੰਜ ਸਾਲ ਦੇ ਕਰਾਰ 'ਤੇ ਸਹਿਮਤੀ ਬਣੀ ਹੈ।


author

Gurdeep Singh

Content Editor

Related News