ਟੈਸਟ ਚੈਂਪੀਅਨਸ਼ਿਪ ਤੋਂ ਪਹਿਲਾਂ ਨੀਲ ਵੈਗਨਰ ਇੰਗਲੈਂਡ ਰਵਾਨਾ, ਕਹੀ ਇਹ ਗੱਲ
Monday, May 17, 2021 - 07:25 PM (IST)
ਆਕਲੈਂਡ— ਨਿਊਜ਼ੀਲੈਂਡ ਦੇ ਤੇਜ਼ ਗੇਂਦਬਾਜ਼ ਨੀਲ ਵੈਗਨਰ ਨੇ ਸੋਮਵਾਰ ਨੂੰ ਕਿਹਾ ਕਿ ਉਨ੍ਹਾਂ ਦੀ ਟੀਮ ਇੰਗਲੈਂਡ ਖ਼ਿਲਾਫ਼ ਦੋ ਟੈਸਟ ਮੈਚਾਂ ਦੀ ਸੀਰੀਜ਼ ਨੂੰ ਭਾਰਤ ਖ਼ਿਲਾਫ਼ ਹੋਣ ਵਾਲੇ ਵਰਲਡ ਟੈਸਟ ਚੈਂਪੀਅਨਸ਼ਿਪ (ਡਬਲਯੂ. ਟੀ. ਸੀ.) ਫ਼ਾਈਨਲ ਦੇ ਅਭਿਆਸ ਦੇ ਤੌਰ ’ਤੇ ਨਹੀਂ ਲਵੇਗੀ। ਅਸੀਂ ਜਿਸ ਤਰ੍ਹਾਂ ਨਾਲ ਟੈਸਟ ਕ੍ਰਿਕਟ ਖੇਡ ਰਹੇ ਹਾਂ ਉਸ ’ਤੇ ਸਾਨੂੰ ਮਾਣ ਹੈ ਤੇ ਅਸੀਂ ਨਿਊਜ਼ੀਲੈਂਡ ਲਈ ਟੈਸਟ ਮੈਚ ਜਿੱਤਣਾ ਚਾਹੁੰਦੇ ਹਾਂ।
ਭਾਰਤ ਤੇ ਨਿਊਜ਼ੀਲੈਂਡ ਵਿਚਾਲੇ 18 ਤੋਂ 22 ਜੁੂਨ ਵਿਚਾਲੇ ਸਾਊਥੰਪਟਨ ’ਚ ਡਬਲਿਊ. ਟੀ. ਸੀ. ਫ਼ਾਈਨਲ ਖੇਡਿਆ ਜਾਵੇਗਾ। ਇਸ ਤੋਂ ਪਹਿਲਾਂ ਨਿਊਜ਼ੀਲੈਂਡ ਦੀ ਟੀਮ ਮੇਜ਼ਬਾਨ ਇੰਗਲੈਂਡ ਖ਼ਿਲਾਫ਼ ਦੋ ਮੈਚਾਂ ਦੀ ਸੀਰੀਜ਼ ਖੇਡੇਗੀ। ਨਿਊਜ਼ੀਲੈਂਡ ਦੇ ਜ਼ਿਆਦਾਤਰ ਖਿਡਾਰੀ ਸੋਮਵਾਰ ਨੂੰ ਇੰਗਲੈਂਡ ਪਹੁੰਚ ਗਏ ਪਰ ਵੈਗਨਰ ਬਿ੍ਰਟੇਨ ਰਵਾਨਾ ਹੋਣ ਵਾਲੇ ਦੂਜੇ ਦਲ ਦਾ ਹਿੱਸਾ ਹਨ।
ਵਿਸ਼ਵ ਰੈਂਕਿੰਗ ’ਚ ਤੀਜੇ ਨੰਬਰ ਦੇ ਗੇਂਦਬਾਜ਼ ਵੈਗਨਰ ਨੇ ਇੰਗਲੈਂਡ ਰਵਾਨਾ ਹੋਣ ਤੋਂ ਪਹਿਲਾਂ ਲਿੰਕਨ ’ਚ ਡਿਊਕ ਗੇਂਦਾਂ ਨਾਲ ਅਭਿਆਸ ਕੀਤਾ। ਇੰਗਲੈਂਡ ’ਚ ਟੈਸਟ ਮੈਚਾਂ ’ਚ ਡਿਊਕ ਗੇਂਦਾਂ ਦੀ ਵਰਤੋਂ ਹੁੰਦੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਅਭਿਆਸ ਕੈਂਪ ਦਾ ਕਾਫ਼ੀ ਫ਼ਾਇਦਾ ਮਿਲਿਆ। ਇਹ ਬਹੁਤ ਚੰਗਾ ਰਿਹਾ ਤੇ ਯਕੀਨੀ ਤੌਰ ’ਤੇ ਇਹ (ਡਿਊਕ ਗੇਂਦ) ਕੂਕਾਬੂਰਾ ਤੋਂ ਵੱਖ ਹੁੰਦੀ ਹੈ।