ਭਾਰਤ ਦੇ ਸਾਬਕਾ ਤੇਜ਼ ਗੇਂਦਬਾਜ਼ ਦਾ ਮੰਨਣਾ, ਆਪਣਾ ਆਖਰੀ ਮੈਚ ਖੇਡ ਚੁੱਕੈ ਧੋਨੀ

08/03/2020 12:58:58 PM

ਨਵੀਂ ਦਿੱਲੀ– ਭਾਰਤ ਦੇ ਸਾਬਕਾ ਤੇਜ਼ ਗੇਂਦਬਾਜ਼ ਆਸ਼ੀਸ਼ ਨਹਿਰਾ ਦਾ ਮੰਨਣਾ ਹੈ ਕਿ ਟੀਮ ਦਾ ਸਾਬਕਾ ਕਪਤਾਨ ਤੇ ਵਿਕਟਕੀਪਰ ਬੱਲੇਬਾਜ਼ ਮਹਿੰਦਰ ਸਿੰਘ ਧੋਨੀ ਭਾਰਤ ਲਈ ਆਪਣਾ ਆਖਰੀ ਮੈਚ ਖੇਡ ਚੁੱਕਾ ਹੈ। ਧੋਨੀ ਪਿਛਲੇ ਸਾਲ ਹੋਏ ਆਈ. ਸੀ. ਸੀ. ਵਿਸ਼ਵ ਕੱਪ ਦੇ ਸੈਮੀਫਾਈਨਲ ਮੁਕਾਬਲੇ ਵਿਚ ਨਿਊਜ਼ੀਲੈਂਡ ਵਿਰੁੱਧ ਮਿਲੀ ਹਾਰ ਤੋਂ ਬਾਅਦ ਤੋਂ ਹੀ ਮੈਦਾਨ ਵਿਚ ਨਹੀਂ ਉਤਰਿਆ ਹੈ। ਇਸ ਨਾਲ ਉਸਦੇ ਸੰਨਿਆਸ ਲੈਣ ਦੀਆਂ ਅਟਕਲਾਂ ਤੇਜ਼ ਹੋ ਗਈਆਂ ਹਨ। ਧੋਨੀ ਨੇ ਹਾਲਾਂਕਿ ਇਸ ਬਾਰੇ ਵਿਚ ਅਜੇ ਕੋਈ ਟਿੱਪਣੀ ਨਹੀਂ ਕੀਤੀ ਹੈ। 

PunjabKesari

ਨਹਿਰਾ ਨੇ ਨੇ ਇਕ ਪ੍ਰੋਗਰਾਮ ’ਚ ਕਿਹਾ ਕਿ ਜਿਥੋਂ ਤਕ ਧੋਨੀ ਦੇ ਅੰਤਰਰਾਸ਼ਟਰੀ ਕਰੀਅਰ ਦਾ ਸਵਾਲ ਹੈ, ਮੈਨੂੰ ਨਹੀਂ ਲਗਦਾ ਕਿ ਇਸ ਆਈ.ਪੀ.ਐੱਲ. ਦਾ ਇਸ ਨਾਲ ਕੋਈ ਲੈਣਾ-ਦੇਣਾ ਹੈ। ਜੇਕਰ ਤੁਸੀਂ ਇਕ ਚੋਣਕਰਤਾ ਹੋ, ਤਸੀਂ ਇਕ ਕੋਚ ਹੋ ਤਾਂ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਜੇਕਰ ਉਹ ਖੇਡਣ ਲਈ ਤਿਆਰ ਹੈ ਤਾਂ ਸੂਚੀ ’ਚ ਨੰਬਰ ਹੋਵੇਗਾ। ਉਨ੍ਹਾਂ ਕਿਹਾ, ‘‘ਜਿੰਨਾ ਮੈਂ ਧੋਨੀ ਨੂੰ ਜਾਣਦਾ ਹਾਂ, ਮੈਨੂੰ ਲੱਗਦਾ ਹੈ ਕਿ ਉਸ ਨੇ ਭਾਰਤ ਲਈ ਆਪਣਾ ਆਖਰੀ ਮੈਚ ਖੁਸ਼ੀ-ਖੁਸ਼ੀ ਖੇਡ ਲਿਆ ਹੈ। ਧੋਨੀ ਕੋਲ ਸਾਬਤ ਕਰਨ ਲਈ ਕੁਝ ਵੀ ਨਹੀਂ ਬਚਿਆ ਹੈ।’’ 

PunjabKesari

ਸਾਬਕਾ ਖਿਡਾਰੀ ਨੇ ਅੱਗੇ ਕਿਹਾ ਕਿ ਅਸੀਂ ਸਾਰੇ ਇਨ੍ਹਾਂ ਗੱਲਾਂ (ਧੋਨੀ ਦੇ ਸਨਿਆਸ) ’ਤੇ ਚਰਚਾ ਕਰਦੇ ਹਾਂ ਕਿਉਂਕਿ ਧੋਨੀ ਨੇ ਅਜੇ ਸਨਿਆਸ ਦਾ ਐਲਾਨ ਨਹੀਂ ਕੀਤਾ, ਇਸ ਲਈ ਮੈਨੂੰ ਲਗਦਾ ਹੈ ਕਿ ਉਸ ਨੂੰ ਇਕ ਫੋਨ ਕਰਨਾ ਚਾਹੀਦਾ ਹੈ। ਸਿਰਫ ਉਹ ਹੀ ਦੱਸ ਸਕਦਾ ਹੈ ਕਿ ਉਸ ਦੇ ਦਿਮਾਗ ’ਚ ਕੀ ਚੱਲ ਰਿਹਾ ਹੈ। ਨਹਿਰਾ ਨੇ ਨਿਊਜ਼ੀਲੈਂਡ ਖਿਲਾਫ ਵਿਸ਼ਵ ਕੱਪ 2019 ਸੈਮੀਫਾਈਨਲ ’ਚ ਧੋਨੀ ਦੀ ਪਾਰੀ ਵਲ ਇਸ਼ਾਰਾ ਕੀਤਾ ਅਤੇ ਕਿਹਾ ਕਿ ਜਦੋਂ ਤਕ ਉਹ ਮੱਧ ’ਚ ਸਨ ਭਾਰਤ ਕੋਲ ਫਾਈਨਲ ’ਚ ਪਹੁੰਚਣ ਦਾ ਮੌਕਾ ਸੀ। 

PunjabKesari

ਨਹਿਰਾ ਨੇ ਕਿਹਾ ਕਿ ਮੇਰੇ ਲਈ ਧੋਨੀ ਦੀ ਖੇਡ ਕਦੇ ਘੱਟ ਨਹੀਂ ਹੋਈ। ਉਨ੍ਹਾਂ ਨੇ ਜੋ ਆਖਰੀ ਮੈਚ ਖੇਡਿਆ, ਉਸ ਵਿਚ ਭਾਰਤ ਕੋਲ ਵਿਸ਼ਵ ਕੱਪ ਫਾਈਨਲ ਤਕ ਪਹੁੰਚਣ ਦਾ ਮੌਕਾ ਸੀ, ਜਦੋਂ ਤਕ ਧੋਨੀ ਉਥੇ ਸੀ ਅਤੇ ਜਿਸ ਮਿੰਟ ਉਹ ਰਨ ਆਊਟ ਹੋਏ ਉਸ ਸਮੇਂ ਹਰ ਕੋਈ ਉਮੀਦ ਗੁਆ ਬੈਠਾ। ਇਹ ਵਿਖਾਉਂਦਾ ਹੈ ਕਿ ਉਸ ਸਮੇਂ ਵੀ ਉਨ੍ਹਾਂ ਦੀ ਖੇਡ ਕਿਥੇ ਸੀ। ਉਹ ਜਾਣਦਾ ਹੈ ਕਿ ਟੀਮ ਨੂੰ ਕਿਵੇਂ ਚਲਾਉਣਾ ਹੈ। ਉਹ ਜਾਣਦਾ ਹੈ ਕਿ ਨੌਜਵਾਨਾਂ ਨੂੰ ਅੱਗੇ ਕਿਵੇਂ ਵਧਾਇਆ ਜਾਵੇ ਅਤੇ ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਮੈਨੂੰ ਵਾਰ-ਵਾਰ ਦੋਹਰਾਉਣ ਦੀ ਲੋੜ ਨਹੀਂ ਹੈ। 


Rakesh

Content Editor

Related News