ਨੀਰਜ ਨੇ 85.17 ਮੀਟਰ ਦੀ ਦੂਰੀ ਤਕ ਸੁੱਟਿਆ ਭਾਲਾ

Thursday, Jul 19, 2018 - 01:40 AM (IST)

ਮਾਸਕੋ— ਭਾਰਤ ਦੇ ਸਟਾਰ ਭਾਲਾ ਸੁੱਟ ਐਥਲੀਟ ਅਤੇ ਇਸ ਸਾਲ ਗੋਲਡ ਕੋਸਟ ਰਾਸ਼ਟਰਮੰਡਲ ਖੇਡਾਂ ਦੇ ਚੈਂਪੀਅਨ ਨੀਰਜ ਚੋਪੜਾ ਨੇ ਫਰਾਂਸ ਵਿਚ ਚੱਲ ਰਹੀ ਸੋਟੇਵਿਲੇ ਐਥਲੈਟਿਕਸ ਮੀਟ ਵਿਚ ਸੋਨ ਤਮਗਾ ਜਿੱਤਣ ਦੀ ਉਪਲੱਬਧੀ ਆਪਣੇ ਨਾਂ ਕਰ ਲਈ ਹੈ। 
Image result for Neeraj Chopra, Stoievelle Athletic Meet, Gold Medal
ਨੀਰਜ ਨੇ 85.17 ਮੀਟਰ ਦੀ ਦੂਰੀ ਤਕ ਭਾਲਾ ਸੁੱਟ ਕੇ ਸੋਨ ਤਮਗਾ ਆਪਣੇ ਨਾਂ ਕੀਤਾ, ਜਦਕਿ ਮੈਦਾਨ 'ਤੇ ਤਮਗੇ ਦੀ ਦੌੜ ਵਿਚ 2012 ਲੰਡਨ ਓਲੰਪਿਕ ਸੋਨ ਤਮਗਾ ਜੇਤੂ ਕੇਸ਼ੋਰਨ ਵਾਲਕਾਟ ਵੀ ਸੀ। ਮੋਲਦੋਵਾ ਦੇ ਐਂਟਡ੍ਰਿਊ ਮਾਰਦਾਰੇ ਨੇ 81.48 ਮੀਟਰ ਦੀ ਦੂਰੀ ਨਾਲ ਚਾਂਦੀ ਅਤੇ ਲਿਥੂਆਨੀਆ ਦੇ ਏਡਿਸ ਮਾਤੁਸੇਵੀਅਸ ਨੇ 79.31 ਮੀਟਰ ਨਾਲ ਕਾਂਸੀ ਤਮਗਾ ਜਿੱਤਿਆ। ਤ੍ਰਿਨੀਦਾਦ ਐਂਡ ਟੋਬੈਗੋ ਦਾ ਵਾਲਕਾਟ ਇਸ ਵਾਰ 78.26 ਮੀਟਰ ਦੀ ਦੂਰੀ ਹੀ ਤਹਿ ਕਰ ਸਕਿਆ ਅਤੇ 5ਵੇਂ ਨੰਬਰ 'ਤੇ ਰਿਹਾ।


Related News