ਨੀਰਜ ਦੀ ਕੂਹਣੀ ਦਾ ਆਪ੍ਰੇਸ਼ਨ, ਦੋਹਾ ਵਿਸ਼ਵ ਚੈਂਪੀਅਨਸ਼ਿਪ 'ਚ ਖੇਡਣਾ ਸ਼ੱਕੀ
Saturday, May 04, 2019 - 11:48 AM (IST)

ਮੁੰਬਈ— ਸਟਾਰ ਜੈਵਲਿਨ ਥ੍ਰੋਅਰ ਨੀਰਜ ਚੋਪੜਾ ਦੀ ਕੂਹਣੀ ਦਾ ਆਪ੍ਰੇਸ਼ਾਨ ਹੋਇਆ ਹੈ, ਜਿਸ ਨਾਲ ਦੋਹਾ ਵਿਚ 27 ਸਤੰਬਰ ਤੋਂ 6 ਅਕਤੂਬਰ ਤਕ ਵਿਸ਼ਵ ਚੈਂਪੀਅਨਸ਼ਿਪ ਵਿਚ ਉਸਦੀ ਹਿੱਸੇਦਾਰੀ ਸ਼ੱਕੀ ਹੋ ਗਈ ਹੈ। ਪਤਾ ਲੱਗਾ ਹੈ ਕਿ ਇਸ ਤੋਂ ਉਭਰਨ ਵਿਚ ਉਸ ਨੂੰ ਤਿੰਨ ਤੋਂ ਚਾਰ ਮਹੀਨਿਆਂ ਤਕ ਦਾ ਸਮਾਂ ਲੱਗੇਗਾ, ਜਿਸ ਨਾਲ ਉਸਦੇ ਸਤੰਬਰ-ਅਕਤੂਬਰ ਵਿਚ ਹੋਣ ਵਾਲੀ ਵੱਕਾਰੀ ਵਿਸ਼ਵ ਚੈਂਪੀਅਨਸ਼ਿਪ ਵਿਚ ਹਿੱਸਾ ਲੈਣ 'ਤੇ ਸ਼ੱਕ ਦੀ ਸਥਿਤੀ ਬਣੀ ਹੋਈ ਹੈ। ਇਹ ਵੀ ਨਿਸ਼ਚਿਤ ਹੈ ਕਿ ਹਰਿਆਣਾ ਦਾ ਇਹ ਐਥਲੀਟ ਕੌਮਾਂਤਰੀ ਸੈਸ਼ਨ ਦੇ ਜ਼ਿਆਦਾਤਰ ਹਿੱਸੇ ਵਿਚ ਨਹੀਂ ਖੇਡ ਸਕੇਗਾ, ਜਿਸ ਵਿਚ ਡਾਈਮੰਡ ਲੀਗ ਸੀਰੀਜ਼ ਵੀ ਸ਼ਾਮਲ ਹੈ।