ਨੀਰਜ ਗੋਇਤ ਅਗਲੇ ਮਹੀਨੇ ਦੂਜੇ ਬਾਕਸਿੰਗ ਖਿਤਾਬ ਦੇ ਲਈ ਲੜਨ ਨੂੰ ਤਿਆਰ

05/06/2018 4:27:44 PM

ਨਵੀਂ ਦਿੱਲੀ (ਬਿਊਰੋ)— ਡਬਲਿਊ.ਬੀ.ਸੀ. ਏਸ਼ੀਆ-ਪੈਸੇਫਿਕ ਵੈਲਟਰਵੇਟ ਖਿਤਾਬਧਾਰੀ ਭਾਰਤੀ ਮੁੱਕੇਬਾਜ਼ ਨੀਰਜ ਗੋਇਤ ਨੇ ਕੈਨੇਡਾ ਦੇ ਲੀ ਬੈਕਸਟਰ ਪ੍ਰਮੋਸ਼ਨਸ ਨਾਲ ਕਰਾਰ ਕੀਤਾ ਹੈ ਅਤੇ ਉਹ ਅਗਲੇ ਮਹੀਨੇ ਦੂਜੀ ਬੈਲਟ ਹਾਸਲ ਕਰਨ ਦੀ ਕੋਸ਼ਿਸ਼ ਕਰਨਗੇ। ਹਾਲਾਂਕਿ ਉਨ੍ਹਾਂ ਦੇ ਵਿਰੋਧੀ ਮੁਕਾਬਲੇਬਾਜ਼ ਅਤੇ ਖਿਤਾਬ ਦਾ ਪਤਾ 19 ਮਈ ਦੇ ਬਾਅਦ ਹੀ ਪਤਾ ਲਗ ਸਕੇਗਾ। ਇਸ ਬਾਉਟ ਦੇ 26 ਜੂਨ ਨੂੰ ਕੈਨੇਡਾ 'ਚ ਹੋਣ ਦੀ ਉਮੀਦ ਹੈ।

ਨੀਰਜ 13 ਪੇਸ਼ੇਵਰ ਬਾਉਟ 'ਚੋਂ 9 'ਚ ਜਿੱਤ ਦਰਜ ਕਰ ਚੁੱਕੇ ਹਨ। ਉਨ੍ਹਾਂ ਨੇ ਲੀ ਬੈਕਸਟਰ ਪ੍ਰਮੋਸ਼ਨਜ਼ ਦੇ ਨਾਲ ਦੋ ਸਾਲ ਦਾ ਕਰਾਰ ਕੀਤਾ। ਉਨ੍ਹਾਂ ਕਿਹਾ, ''ਮੈਂ ਕਰਾਰ ਦੀ ਵਿੱਤੀ ਜਾਣਕਾਰੀ ਦਾ ਖੁਲ੍ਹਾਸਾ ਨਹੀਂ ਕਰ ਸਕਿਆ ਪਰ ਇਹ ਚੰਗਾ ਕਰਾਰ ਹੈ। ਮੈਨੂੰ ਲਗਦਾ ਹੈ ਕਿ ਮੈਂ ਪਹਿਲਾ ਅਜਿਹਾ ਮੁੱਕੇਬਾਜ਼ਾਂ ਹਾਂ ਜਿਸ ਨੇ ਕੈਨੇਡੀਆਈ ਪ੍ਰਮੋਟਰ ਦੇ ਨਾਲ ਕਰਾਰ ਕੀਤਾ ਹੈ। ਮੈਨੂੰ ਉਮੀਦ ਹੈ ਕਿ ਇਹ ਮੇਰੇ ਪੇਸ਼ੇਵਰ ਕਰੀਅਰ ਨੂੰ ਸਹੀ ਦਿਸ਼ਾ 'ਚ ਲੈ ਜਾਵੇਗਾ।'' ਨੀਰਜ ਨੇ ਕਿਹਾ, ''ਮੈਂ 26 ਜੂਨ ਨੂੰ ਖਿਤਾਬ ਦੇ ਲਈ ਲੜਾਂਗਾ ਪਰ ਰਸਮੀ ਕਾਰਵਾਈ ਅਜੇ ਚਲ ਰਹੀ ਹੈ ਅਤੇ ਮੇਰੇ ਵਿਰੋਧੀ ਮੁਕਾਬਲੇਬਾਜ਼ ਦੇ ਨਾਮ ਦਾ ਪਤਾ ਬਾਉਟ ਤੋਂ ਕੁਝ ਦਿਨ ਪਹਿਲਾਂ ਹੀ ਚਲ ਜਾਵੇਗਾ।

ਉਨ੍ਹਾਂ 2016 'ਚ ਪੇਸ਼ੇਵਰ ਮੁੱਕੇਬਾਜ਼ਾਂ ਦੇ ਲਈ ਓਲੰਪਿਕ ਕੁਆਲੀਫਾਇੰਗ ਪ੍ਰਤੀਯੋਗਿਤਾ 'ਚ ਕਾਂਸੀ ਤਮਗਾ ਜਿੱਤਿਆ ਸੀ। ਇਸ 26 ਸਾਲਾ ਮੁੱਕੇਬਾਜ਼ ਨੇ ਪਿਛਲੇ ਸਾਲ ਅਗਸਤ 'ਚ ਫਿਲੀਪੀਂਸ ਦੇ ਅਲਾਨ ਤਨਾਡਾ ਦੇ ਖਿਲਾਫ ਆਪਣੇ ਡਬਲਿਊ.ਬੀ.ਸੀ. ਖਿਤਾਬ ਦਾ ਸਫਲ ਬਚਾਅ ਕੀਤਾ ਸੀ।


Related News