ਗੋਲਡਨ ਬੁਆਏ ਨੀਰਜ ਚੋਪੜਾ ਨੇ PM ਮੋਦੀ ਦੇ ਇਸ ਫ਼ੈਸਲੇ ਦੀ ਕੀਤੀ ਸ਼ਲਾਘਾ

01/31/2022 5:13:51 PM

ਨਵੀਂ ਦਿੱਲੀ (ਵਾਰਤਾ): ਟੋਕੀਓ ਓਲੰਪਿਕ ਦੇ ਸੋਨ ਤਗਮਾ ਜੇਤੂ ਜੈਵਲਿਨ ਥਰੋਅਰ ਨੀਰਜ ਚੋਪੜਾ ਨੇ ਸੋਮਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਲੱਦਾਖ ਵਿਚ ਇਕ ਓਪਨ ਸਿੰਥੈਟਿਕ ਟਰੈਕ ਅਤੇ ਫੁੱਟਬਾਲ ਸਟੇਡੀਅਮ ਬਣਾਉਣ ਦੇ ਫ਼ੈਸਲੇ ਦਾ ਸਵਾਗਤ ਕੀਤਾ। ਨੀਰਜ ਨੇ ਇਕ ਟਵੀਟ ਵਿਚ ਕਿਹਾ, ‘ਦੇਸ਼ ਦੇ ਹਰ ਕੋਨੇ ਵਿਚ ਖੇਡਾਂ ਅਤੇ ਐਥਲੈਟਿਕਸ ਲਈ ਬੁਨਿਆਦੀ ਢਾਂਚਾ ਤਿਆਰ ਕਰਨਾ ਬਹੁਤ ਖੁਸ਼ੀ ਦੀ ਗੱਲ ਹੈ। ਉਮੀਦ ਹੈ ਕਿ ਵੱਧ ਤੋਂਂ ਵੱਧ ਬੱਚੇ ਇਸ ਦੀ ਵਰਤੋਂ ਕਰ ਸਕਣਗੇ।’

ਇਹ ਵੀ ਪੜ੍ਹੋ: ਪੋਂਟਿੰਗ ਨੇ ਕੋਹਲੀ ਦੀ ਅਗਵਾਈ ’ਚ ਭਾਰਤੀ ਕ੍ਰਿਕਟ ਟੀਮ ਦੀਆਂ ਪ੍ਰਾਪਤੀਆਂ ਦੀ ਕੀਤੀ ਸ਼ਾਲਾਘਾ

PunjabKesari

ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ‘ਮਨ ਕੀ ਬਾਤ’ ਪ੍ਰੋਗਰਾਮ ਵਿਚ ਕਿਹਾ ਸੀ, ‘ਅੱਜ ਮੈਂ ਤੁਹਾਡੇ ਨਾਲ ਲੱਦਾਖ ਬਾਰੇ ਅਜਿਹੀ ਜਾਣਕਾਰੀ ਸਾਂਝੀ ਕਰਨਾ ਚਾਹੁੰਦਾ ਹਾਂ, ਜਿਸ ਨੂੰ ਜਾਣ ਕੇ ਤੁਸੀਂ ਯਕੀਨਨ ਮਾਣ ਮਹਿਸੂਸ ਕਰੋਗੇ। ਲੱਦਾਖ ਵਿਚ ਜਲਦ ਹੀ ਇਕ ਪ੍ਰਭਾਵਸ਼ਾਲੀ ਓਪਨ ਸਿੰਥੈਟਿਕ ਟਰੈਕ ਅਤੇ ਐਸਟਰੋ ਟਰਫ ਫੁੱਟਬਾਲ ਸਟੇਡੀਅਮ ਬਣ ਕੇ ਤਿਆਰ ਹੋ ਜਾਵੇਗਾ। ਇਹ ਸਟੇਡੀਅਮ 10 ਹਜ਼ਾਰ ਫੁੱਟ ਤੋਂ ਵੱਧ ਦੀ ਉਚਾਈ ’ਤੇ ਬਣਾਇਆ ਜਾ ਰਿਹਾ ਹੈ, ਜਿਸ ਦਾ ਨਿਰਮਾਣ ਜਲਦੀ ਹੀ ਮੁਕੰਮਲ ਹੋ ਜਾਵੇਗਾ। ਇਹ ਲੱਦਾਖ ਦਾ ਸਭ ਤੋਂ ਵੱਡਾ ਓਪਨ ਸਟੇਡੀਅਮ ਹੋਵੇਗਾ, ਜਿੱਥੇ 30 ਹਜ਼ਾਰ ਦਰਸ਼ਕ ਇਕੱਠੇ ਬੈਠ ਸਕਦੇ ਹਨ। ਲੱਦਾਖ ਦੇ ਇਸ ਆਧੁਨਿਕ ਫੁੱਟਬਾਲ ਸਟੇਡੀਅਮ ਵਿਚ 8 ਮਾਰਗੀ ਸਿੰਥੈਟਿਕ ਟਰੈਕ ਵੀ ਹੋਵੇਗਾ।’

ਇਹ ਵੀ ਪੜ੍ਹੋ: ਰੋਜਰ ਫੈਡਰਰ ਅਤੇ ਨੋਵਾਕ ਜੋਕੋਵਿਚ ਨੇ ਰਾਫੇਲ ਨਡਾਲ ਨੂੰ 21ਵਾਂ ਗ੍ਰੈਂਡ ਸਲੈਮ ਖਿਤਾਬ ਜਿੱਤਣ ’ਤੇੇ ਦਿੱਤੀ ਵਧਾਈ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


cherry

Content Editor

Related News