ਵਿਸ਼ਵ ਐਥਲੈਟਕਿਸ ਚੈਂਪੀਅਨਸ਼ਿਪ ’ਚ ਭਾਰਤ ਦੀ 28 ਮੈਂਬਰੀ ਟੀਮ ਦੀ ਅਗਵਾਈ ਕਰੇਗਾ ਨੀਰਜ ਚੋਪੜਾ
Wednesday, Aug 09, 2023 - 10:38 AM (IST)
ਨਵੀਂ ਦਿੱਲੀ– ਓਲੰਪਿਕ ਚੈਂਪੀਅਨ ਜੈਵਲਿਨ ਥ੍ਰੋਅਰ ਨੀਰਜ ਚੋਪੜਾ ਬੁਡਾਪੇਸਟ ਦੇ ਹੰਗਰੀ ’ਚ 19 ਅਗਸਤ ਤੋਂ ਸ਼ੁਰੂ ਹੋਣ ਵਾਲੀ ਵਿਸ਼ਵ ਐਥਲੈਟਿਕਸ ਚੈਂਪੀਅਨਸ਼ਿਪ ’ਚ ਭਾਰਤ ਦੀ 28 ਮੈਂਬਰੀ ਟੀਮ ਦੀ ਅਗਵਾਈ ਕਰੇਗਾ। ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਟੀਮ ਦਾ ਐਲਾਨ ਭਾਰਤੀ ਐਥਲੈਟਿਕਸ ਸੰਘ (ਏ. ਐੱਫ. ਆਈ.) ਦੀ ਜਗ੍ਹਾ ਖੇਡ ਮੰਤਰਾਲਾ ਨੇ ਕੀਤਾ। ਏਸ਼ੀਆਈ ਰਿਕਾਰਡਧਾਰੀ ਸ਼ਾਟਪੁੱਟਰ ਤੇਜਿੰਦਰਪਾਲ ਸਿੰਘ ਤੂਰ 19 ਤੋਂ 27 ਅਗਸਤ ਤੱਕ ਹੋਣ ਵਾਲੀ ਇਸ ਵੱਕਾਰੀ ਪ੍ਰਤੀਯੋਗਿਤਾ ’ਚੋਂ ਹਟ ਗਿਆ ਹੈ ਕਿਉਂਕਿ ਉਹ ਗ੍ਰੋਇਨ ਦੀ ਸੱਟ ਤੋਂ ਉੱਭਰ ਰਿਹਾ ਹੈ।
ਇਹ ਵੀ ਪੜ੍ਹੋ- ਵਿਸ਼ਵ ਤੀਰਅੰਦਾਜ਼ੀ ਚੈਂਪੀਅਨਸ਼ਿਪ : PM ਮੋਦੀ ਨੇ ਸੋਨ ਤਮਗਾ ਜਿੱਤਣ ਵਾਲੀ ਭਾਰਤੀ ਮਹਿਲਾ ਟੀਮ ਦੀ ਕੀਤੀ ਤਾਰੀਫ਼
ਲੌਂਗ ਜੰਪ ’ਚ ਰਾਸ਼ਟਰੀ ਰਿਕਾਰਡਧਾਰੀ ਤੇਜਸਵਿਨ ਸ਼ੰਕਰ, 800 ਮੀਟਰ ਦੀ ਦੌੜਾਕ ਕੇ. ਐੱਮ. ਚੰਦਾ ਤੇ 20 ਕਿ. ਮੀ. ਪੈਦਲ ਚਾਲ ਦੀ ਖਿਡਾਰਨ ਪ੍ਰਿਯੰਕਾ ਗੋਸਵਾਮੀ (ਰਾਸ਼ਟਰੀ ਕਿਰਾਰਡਧਾਰੀ) ਨੇ ਵੀ ਵਿਸ਼ਵ ਚੈਂਪੀਅਨਸ਼ਿਪ ’ਚ ਨਾ ਖੇਡਣ ਦਾ ਫ਼ੈਸਲਾ ਕੀਤਾ ਹੈ ਤੇ ਇਸ ਦੀ ਜਗ੍ਹਾ ਇਹ ਚੀਨ ਦੇ ਹਾਂਗਝਾਓ ’ਚ 23 ਸਤੰਬਰ ਤੋਂ 8 ਅਕਤੂਬਰ ਤਕ ਹੋਣ ਵਾਲੀਆਂ ਏਸ਼ੀਆਈ ਖੇਡਾਂ ’ਤੇ ਧਿਆਨ ਲਗਾਉਣਗੇ। ਸਾਬਕਾ ਡਾਈਮੰਡ ਲੀਗ ਚੈਂਪੀਅਨ ਚੋਪੜਾ ਦੀਆਂ ਨਜ਼ਰਾਂ ਬੁਡਾਪੇਸਟ ’ਚ ਸੋਨ ਤਮਗਾ ਜਿੱਤਣ ’ਤੇ ਟਿਕੀਆਂ ਹਨ। ਉਸ ਨੇ ਅਮਰੀਕਾ ਦੇ ਯੂਜੀਨ ’ਚ 2022 ’ਚ ਵਿਸ਼ਵ ਚੈਂਪੀਅਨਸ਼ਿਪ ’ਚ ਚਾਂਦੀ ਤਮਗਾ ਜਿੱਤਿਆ ਸੀ।
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8