ਜ਼ਿਊਰਿਖ ਡਾਇਮੰਡ ਲੀਗ 'ਚ ਨੀਰਜ ਚੋਪੜਾ ਨੇ ਰਚਿਆ ਇਤਿਹਾਸ, ਜਿੱਤਿਆ ਸਿਲਵਰ ਮੈਡਲ, ਜਾਣੋ ਹੋਰ ਵੀ ਉਪਲਬਧੀਆਂ

Friday, Sep 01, 2023 - 10:41 AM (IST)

ਜ਼ਿਊਰਿਖ ਡਾਇਮੰਡ ਲੀਗ 'ਚ ਨੀਰਜ ਚੋਪੜਾ ਨੇ ਰਚਿਆ ਇਤਿਹਾਸ, ਜਿੱਤਿਆ ਸਿਲਵਰ ਮੈਡਲ, ਜਾਣੋ ਹੋਰ ਵੀ ਉਪਲਬਧੀਆਂ

ਸਪੋਰਟਸ ਡੈਸਕ- ਓਲੰਪਿਕ ਅਤੇ ਵਿਸ਼ਵ ਚੈਂਪੀਅਨਸ਼ਿਪ 'ਚ ਸੋਨ ਤਮਗਾ ਜਿੱਤਣ ਵਾਲੇ ਨੀਰਜ ਚੋਪੜਾ ਜ਼ਿਊਰਿਖ 'ਚ ਡਾਇਮੰਡ ਲੀਗ 'ਚ ਦੂਜੇ ਸਥਾਨ 'ਤੇ ਰਹੇ। ਉਹ ਸਿਰਫ਼ 15 ਸਕਿੰਟਾਂ ਦੇ ਫਰਕ ਨਾਲ ਪਹਿਲੇ ਨੰਬਰ ਤੋਂ ਖੁੰਝ ਗਏ। ਨੀਰਜ ਡਾਇਮੰਡ ਲੀਗ 'ਚ ਆਪਣੀ ਬਿਹਤਰੀਨ ਫਾਰਮ 'ਚ ਨਹੀਂ ਆਏ। ਲਾਂਗ ਜੰਪ 'ਚ ਹਿੱਸਾ ਲੈਣ ਵਾਲੇ ਮੁਰਲੀ ​​ਸ਼੍ਰੀਸ਼ੰਕਰ 7.99 ਮੀਟਰ ਦੀ ਥਰੋਅ ਨਾਲ ਪੰਜਵੇਂ ਸਥਾਨ 'ਤੇ ਰਹੇ। ਪਰ ਦੋਵੇਂ ਖਿਡਾਰੀ ਡਾਇਮੰਡ ਲੀਗ ਫਾਈਨਲਜ਼ ਲਈ ਕੁਆਲੀਫਾਈ ਕਰਨ 'ਚ ਕਾਮਯਾਬ ਰਹੇ।
ਦੂਜੇ ਨੰਬਰ 'ਤੇ ਰਹੇ ਨੀਰਜ ਚੋਪੜਾ
ਡਾਇਮੰਡ ਲੀਗ ਦੇ ਜੈਵਲਿਨ ਥਰੋਅ ਈਵੈਂਟ 'ਚ ਨੀਰਜ ਚੋਪੜਾ ਨੇ 85.71 ਮੀਟਰ ਦਾ ਸਰਵੋਤਮ ਥਰੋਅ ਕੀਤਾ, ਜਦੋਂ ਕਿ ਵਿਸ਼ਵ ਚੈਂਪੀਅਨਸ਼ਿਪ 'ਚ ਤੀਜਾ ਦਰਜਾ ਪ੍ਰਾਪਤ ਚੈੱਕ ਗਣਰਾਜ ਦੇ ਯਾਕੂਬ ਵਾਲਡੇਚ ਨੇ 85.86 ਮੀਟਰ ਥਰੋਅ ਦੇ ਨਾਲ ਸੂਚੀ 'ਚ ਚੋਟੀ ਦਾ ਸਥਾਨ ਹਾਸਲ ਕੀਤਾ। ਉਹ 2016 ਅਤੇ 2017 'ਚ ਇਸ ਟੂਰਨਾਮੈਂਟ ਦਾ ਸੋਨ ਤਗਮਾ ਜਿੱਤ ਚੁੱਕੇ ਹਨ। ਨੀਰਜ ਦੇ ਤਿੰਨ ਥਰੋਅ ਫਾਊਲ ਹੋਏ ਪਰ ਬਾਕੀ ਤਿੰਨ ਥਰੋਅ 80 ਮੀਟਰ ਤੋਂ ਵੱਧ ਦੇ ਸਨ। ਉਨ੍ਹਾਂ ਨੇ 80.79 ਮੀਟਰ, 85.22 ਮੀਟਰ ਅਤੇ 85.71 ਮੀਟਰ ਦੀ ਥਰੋਅ ਕੀਤੀ। ਉਹ ਦੂਜੇ ਨੰਬਰ 'ਤੇ ਰਹੇ।

ਇਹ ਵੀ ਪੜ੍ਹੋ-33 ਸਾਲਾ ਫਿਟਨੈੱਸ ਮਾਡਲ ਲਾਰੀਸਾ ਬੋਰਜੇਸ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ, ਸ਼ੁਰੂਆਤੀ ਜਾਂਚ ਨੇ ਕੀਤਾ ਹੈਰਾਨ
ਵਿਸ਼ਵ ਚੈਂਪੀਅਨਸ਼ਿਪ 'ਚ ਗੋਲਡ ਜਿੱਤਿਆ
ਨੀਰਜ ਚੋਪੜਾ ਨੇ 80.79 ਮੀਟਰ ਨਾਲ ਚੰਗੀ ਸ਼ੁਰੂਆਤ ਕੀਤੀ, ਜਿਸ ਨੇ ਉਨ੍ਹਾਂ ਨੂੰ ਦੂਜੇ ਸਥਾਨ 'ਤੇ ਪਹੁੰਚਾ ਦਿੱਤਾ, ਪਰ ਫਿਰ ਅਗਲੇ ਦੋ ਥਰੋਅ 'ਚ ਫਾਊਲ ਕਰਕੇ ਅੱਧੇ ਪੜਾਅ 'ਤੇ ਉਨ੍ਹਾਂ ਨੂੰ ਪੰਜਵੇਂ ਸਥਾਨ 'ਤੇ ਸੁੱਟ ਦਿੱਤਾ, ਜਦੋਂ ਜਰਮਨੀ ਦੇ ਜੂਲੀਅਨ ਵੇਬਰ ਲੀਡ ਲੈ ਰਹੇ ਸਨ। ਫਿਰ ਉਨ੍ਹਾਂ ਨੇ ਧਮਾਕੇਦਾਰ ਵਾਪਸੀ ਕੀਤੀ ਅਤੇ 85.22 ਮੀਟਰ ਦੀ ਚੌਥੀ ਥਰੋਅ ਕੀਤੀ। ਉੱਥੇ ਹੀ ਉਨ੍ਹਾਂ ਨੇ ਪੰਜਵਾਂ ਥ੍ਰੋਅ ਫਾਊਲ ਕੀਤਾ। ਇਸ ਤੋਂ ਬਾਅਦ ਉਨ੍ਹਾਂ ਨੇ 85.71 ਮੀਟਰ ਦੀ ਛੇਵੀਂ ਥਰੋਅ ਕੀਤੀ।
ਨੀਰਜ ਚੋਪੜਾ ਪਿਛਲੇ ਤਿੰਨ ਸੀਜ਼ਨਾਂ 'ਚ ਅਜੇਤੂ ਰਹੇ ਸਨ। ਉਨ੍ਹਾਂ ਨੇ ਤਿੰਨ ਗੇਮਾਂ 'ਚ 23 ਅੰਕਾਂ ਨਾਲ 17 ਸਤੰਬਰ ਨੂੰ ਅਮਰੀਕਾ 'ਚ ਡਾਇਮੰਡ ਲੀਗ ਫਾਈਨਲਜ਼ ਲਈ ਕੁਆਲੀਫਾਈ ਕੀਤਾ। ਉਨ੍ਹਾਂ ਨੇ ਪਿਛਲੇ ਸਾਲ ਡਾਇਮੰਡ ਲੀਗ ਦੀ ਟਰਾਫੀ ਜਿੱਤੀ ਸੀ। ਉਨ੍ਹਾਂ ਨੇ ਬੁਡਾਪੇਸਟ 'ਚ ਵਿਸ਼ਵ ਚੈਂਪੀਅਨਸ਼ਿਪ 'ਚ 88.17 ਮੀਟਰ ਥਰੋਅ ਨਾਲ ਇਤਿਹਾਸਕ ਸੋਨ ਤਮਗਾ ਜਿੱਤਣ ਤੋਂ ਪਹਿਲਾਂ ਦੋਹਾ (5 ਮਈ) ਅਤੇ ਲੁਸਾਨੇ (30 ਜੂਨ) 'ਚ ਡਾਇਮੰਡ ਲੀਗ ਮੀਟਿੰਗਾਂ ਜਿੱਤੀਆਂ ਸਨ। ਇੱਥੇ ਈਵੈਂਟ ਤੋਂ ਪਹਿਲਾਂ ਪ੍ਰੈੱਸ ਕਾਨਫਰੰਸ ਦੌਰਾਨ ਚੋਪੜਾ ਨੇ ਕਿਹਾ ਸੀ ਕਿ ਵਿਸ਼ਵ ਚੈਂਪੀਅਨਸ਼ਿਪ 'ਚ ਸੋਨ ਤਮਗਾ ਜਿੱਤਣ ਤੋਂ ਬਾਅਦ ਉਨ੍ਹਾਂ ਨੂੰ ਮੋਢੇ ਅਤੇ ਪਿੱਠ 'ਚ ਹਲਕਾ ਦਰਦ ਮਹਿਸੂਸ ਹੋ ਰਿਹਾ ਸੀ। ਮਈ-ਜੂਨ 'ਚ ਟ੍ਰੇਨਿੰਗ ਦੌਰਾਨ ਕਮਰ 'ਚ ਖਿਚਾਅ ਕਾਰਨ ਉਹ ਸ਼ੋਅਪੀਸ ਈਵੈਂਟ ਦੌਰਾਨ 100 ਫ਼ੀਸਦੀ ਫਿੱਟ ਨਹੀਂ ਸੀ।

ਇਹ ਵੀ ਪੜ੍ਹੋ- ਨੀਰਜ ਚੋਪੜਾ ਸਣੇ ਇਨ੍ਹਾਂ ਖਿਡਾਰੀਆਂ ਨੇ ਖੇਡ ਦਿਵਸ ਨੂੰ ਬਣਾਇਆ ਖ਼ਾਸ, ਹਫ਼ਤੇ 'ਚ ਦੇਸ਼ ਨੂੰ ਦਿਵਾਏ ਸੋਨੇ-ਚਾਂਦੀ ਦੇ ਤਮਗੇ
ਸ਼੍ਰੀਸ਼ੰਕਰ ਪੰਜਵੇਂ ਸਥਾਨ 'ਤੇ ਹਨ
ਪੁਰਸ਼ਾਂ ਦੀ ਲੰਬੀ ਛਾਲ 'ਚ ਮੁਰਲੀ ​​ਸ਼੍ਰੀਸ਼ੰਕਰ ਪਹਿਲੇ ਦੌਰ 'ਚ 7.99 ਮੀਟਰ ਦੀ ਛਾਲ ਨਾਲ ਪੰਜਵੇਂ ਸਥਾਨ ’ਤੇ ਰਹੇ। ਸ਼੍ਰੀਸ਼ੰਕਰ ਬੁਡਾਪੇਸਟ 'ਚ ਹਾਲ ਹੀ 'ਚ ਸਮਾਪਤ ਹੋਈ ਵਿਸ਼ਵ ਚੈਂਪੀਅਨਸ਼ਿਪ 'ਚ ਫਾਈਨਲ ਲਈ ਕੁਆਲੀਫਾਈ ਕਰਨ 'ਚ ਅਸਫਲ ਰਹੇ ਸਨ। ਉਨ੍ਹਾਂ ਨੇ ਡਾਇਮੰਡ ਲੀਗ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਪਰ ਹੌਲੀ-ਹੌਲੀ ਉਹ ਟਾਪ-3 'ਚੋਂ ਬਾਹਰ ਹੋ ਗਿਆ। ਕਿਉਂਕਿ ਉਹ ਆਪਣੇ ਪਹਿਲੇ ਦੌਰ ਦੀ ਛਾਲ 'ਚ ਸੁਧਾਰ ਨਹੀਂ ਕਰ ਸਕਿਆ। ਤੀਜੇ ਦੌਰ ਦੇ ਅੰਤ ਤੱਕ ਉਹ ਤੀਜੇ ਸਥਾਨ 'ਤੇ ਸੀ ਪਰ ਚੌਥੇ ਦੌਰ 'ਚ ਪੰਜਵੇਂ ਸਥਾਨ 'ਤੇ ਖਿਸਕ ਗਏ ਅਤੇ ਅੰਤ ਤੱਕ ਉਥੇ ਹੀ ਰਹੇ। ਓਲੰਪਿਕ ਅਤੇ ਵਿਸ਼ਵ ਚੈਂਪੀਅਨ ਗ੍ਰੀਸ ਦੇ ਮਿਲਟਿਆਡਿਸ ਟੈਂਟੋਗਲੋ ਨੇ ਛੇਵੇਂ ਅਤੇ ਅੰਤਿਮ ਰਾਊਂਡ 'ਚ 8.20 ਮੀਟਰ ਦੀ ਛਾਲ ਨਾਲ ਗੋਲਡ ਮੈਡਲ ਜਿੱਤਿਆ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Aarti dhillon

Content Editor

Related News