ਨੀਰਜ ਚੋਪੜਾ ਦੇ ਗੋਲਡ ਜਿੱਤਣ ’ਤੇ ਇਸ ਏਅਰਲਾਈਂਜ਼ ਦਾ ਵੱਡਾ ਐਲਾਨ, ਇਕ ਸਾਲ ਤਕ ਫ੍ਰੀ ਕਰ ਸਕਣਗੇ ਯਾਤਰਾ

Sunday, Aug 08, 2021 - 12:41 PM (IST)

ਨੀਰਜ ਚੋਪੜਾ ਦੇ ਗੋਲਡ ਜਿੱਤਣ ’ਤੇ ਇਸ ਏਅਰਲਾਈਂਜ਼ ਦਾ ਵੱਡਾ ਐਲਾਨ, ਇਕ ਸਾਲ ਤਕ ਫ੍ਰੀ ਕਰ ਸਕਣਗੇ ਯਾਤਰਾ

ਸਪੋਰਟਸ ਡੈਸਕ— ਟੋਕੀਓ ਓਲੰਪਿਕ ’ਚ ਭਾਰਤੀ ਐਥਲੀਟ ਨੀਰਜ ਚੋਪੜਾ ਨੇ ਜੈਵਲਿਨ ਥ੍ਰੋਅ ’ਚ ਇਤਿਹਾਸ ਰਚਦੇ ਹੋਏ ਗੋਲਡ ਮੈਡਲ ਆਪਣੇ ਨਾਂ ਕੀਤਾ। ਇਸ ਦੇ ਨਾਲ ਹੀ ਉਹ ਐਥਲੈਟਿਕਸ ’ਚ ਗੋਲਡ ਜਿੱਤਣ ਵਾਲੇ ਪਹਿਲੇ ਭਾਰਤੀ ਬਣ ਗਏ ਹਨ। ਉਨ੍ਹਾਂ ਦੀ ਇਸ ਉਪਲਬਧੀ ’ਤੇ ਪੂਰੇ ਦੇਸ਼ ’ਚ ਜਸ਼ਨ ਮਨਾਇਆ ਗਿਆ। ਕੇਂਦਰ ਸਣੇ ਕਈ ਸੂਬਿਆਂ ਦੀਆਂ ਸਰਕਾਰਾਂ ਨੇ ਉਨ੍ਹਾਂ ਦੀ ਇਸ ਉਪਲਬਧੀ ’ਤੇ ਇਨਾਮਾਂ ਦੇ ਐਲਾਨ ਕੀਤੇ ਹਨ। ਇਸ ਦੌਰਾਨ ਭਾਰਤੀ ਏਅਰਲਾਈਂਜ਼ ਇੰਡੀਗੋ ਨੇ ਨੀਰਜ ਚੋਪੜਾ ਨੂੰ ਫ੍ਰੀ ਅਨਲਿਮਟਿਡ ਟਿਕਟਸ ਦਾ ਐਲਾਨ ਕੀਤਾ ਹੈ।
ਇਹ ਵੀ ਪੜ੍ਹੋ : ਸੋਨ ਤਮਗਾ ਜੇਤੂ ਨੀਰਜ ਚੋਪੜਾ ਨੂੰ ਮਹਿੰਦਰਾ ਦੇਣਗੇ XUV700 ਦਾ ਤੋਹਫ਼ਾ

PunjabKesariਇਕ ਨਿਊਜ਼ ਏਜੰਸੀ ਮੁਤਾਬਕ, ਇੰਡੀਗੋ ਦੇ ਮੁੱਖ ਕਾਰਜਕਾਰੀ ਅਧਿਕਾਰੀ ਰੋਨੋਜਾਏ ਦੱਤਾ ਨੇ ਕਿਹਾ, ਨੀਰਜ ਅਸੀਂ ਸਾਰੇ ਤੁਹਾਡੀ ਜ਼ਿਕਰਯੋਗ ਉਪਲਬਧੀ ਦੇ ਬਾਰੇ ’ਚ ਸੁਣ ਕੇ ਬਹੁਤ ਖ਼ੁਸ਼ ਹਾਂ ਤੇ ਮੈਨੂੰ ਪਤਾ ਹੈ ਕਿ ਇੰਡੀਗੋ ਦੇ ਸਾਰੇ ਕਰਮਚਾਰੀ ਅਸਲ ’ਚ ਸਾਡੀ ਫਲਾਈਟਸ ’ਚ ਤੁਹਾਡਾ ਸਵਾਗਤ ਕਰਨ ਲਈ ਉਤਸੁਕ ਹੋਣਗੇ। ਉਨ੍ਹਾਂ ਅੱਗੇ ਕਿਹਾ, ਪੂਰੀ ਨਿਮਰਤਾ ਨਾਲ ਅਸੀਂ ਤੁਹਾਨੂੰ ਇੰਡੀਗੋ ’ਤੇ ਇਕ ਸਾਲ ਲਈ ਮੁਫ਼ਤ ਫ਼ਲਾਈਟਸ ਦੇਣਾ ਚਾਹੁੰਦੇ ਹਾਂ। ਤੁਸੀਂ ਸਾਨੂੰ ਦਿਖਾਇਆ ਹੈ ਕਿ ਸਖ਼ਤ ਮਿਹਨਤ ਤੇ ਜਨੂੰਨ ਕੀ ਹਾਸਲ ਕਰਾ ਸਕਦਾ ਹੈ ਤੇ ਮੈਨੂੰ ਯਕੀਨ ਹੈ ਕਿ ਤੁਸੀਂ ਭਵਿੱਖ ਦੇ ਭਾਰਤੀ ਐਥਲੀਟਾਂ ਲਈ ਪ੍ਰੇਰਣਾ ਬਣੋਗੇ।
ਇਹ ਵੀ ਪੜ੍ਹੋ : ਮੁੱਖ ਮੰਤਰੀ ਅਮਰਿੰਦਰ ਸਿੰਘ ਵੱਲੋਂ ਨੀਰਜ ਚੋਪੜਾ ਨੂੰ ਦੋ ਕਰੋੜ ਰੁਪਏ ਇਨਾਮ ਦੇਣ ਦਾ ਐਲਾਨ

ਜ਼ਿਕਰਯੋਗ ਹੈ ਕਿ ਜੈਵਲਿਨ ਥ੍ਰੋਅ ਦੇ ਫਾਈਨਲ ’ਚ 12 ਖਿਡਾਰੀ ਕੁਆਲੀਫ਼ਾਈ ਕਰ ਸਕੇ ਸਨ। ਇਸ ਦੌਰਾਨ ਪਹਿਲੀ ਕੋਸ਼ਿਸ਼ ’ਚ ਨੀਰਜ ਨੇ 87.03 ਮੀਟਰ ਜੈਵਲਿਨ ਥ੍ਰੋਅ ਕਰਕੇ ਗੋਲਡ ਜਿੱਤਣ ਦਾ ਦਾਅਵਾ ਪੇਸ਼ ਕੀਤਾ। ਇਸ ਤੋਂ ਬਾਅਦ ਉਨ੍ਹਾਂ ਨੇ ਦੂਜੀ ਕੋਸ਼ਿਸ਼ ’ਚ 87.58 ਮੀਟਰ ਜੈਵਲਿਨ ਥੋ੍ਰੋਅ ਕਰਕੇ ਗੋਲਡ ਪੱਕਾ ਕਰ ਲਿਆ। ਤੀਜੀ ਕੋਸ਼ਿਸ਼ ’ਚ ਉਨ੍ਹਾਂ ਨੇ 76.79 ਮੀਟਰ ਜੈਵਲਿਨ ਥ੍ਰੋਅ ਕੀਤਾ ਜਦਕਿ ਚੌਥੀ ਤੇ ਪੰਜਵੀਂ ਕੋਸ਼ਿਸ਼ ਫਾਊਲ ਰਹੀ। ਆਖ਼ਰੀ ਕੋਸ਼ਿਸ਼ ’ਚ ਉਨ੍ਹਾਂ ਨੇ 84.24 ਮੀਟਰ ਦੂਰ ਜੈਵਲਿਨ ਥ੍ਰੋਅ ਕੀਤਾ। ਦੂਜੇ ਤੇ ਤੀਜੇ ਸਥਾਨ ’ਤੇ ਚੈਕ ਗਣਰਾਜ ਦੇ ਜੈਕਬ ਵਡੇਲਜਚੋ (ਸਿਲਵਰ) ਤੇ ਵਿਟਿਜ਼ਸਲਾਵ ਵੇਸੇਲਜ਼ (ਬ੍ਰਾਂਜ) ਨੇ ਕਬਜ਼ਾ ਕੀਤਾ ਜਿਨ੍ਹਾਂ ਨੇ ਕ੍ਰਮਵਾਰ 86.67 ਤੇ 85.44 ਮੀਟਰ ਜੈਵਲਿਨ ਥੋ੍ਰਅ ਕੀਤੇ। 

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News