ਏ. ਐੱਫ. ਆਈ. ਨੇ ਖੇਲ ਰਤਨ ਲਈ ਨੀਰਜ ਚੋਪੜਾ ਦੇ ਨਾਂ ਦੀ ਕੀਤੀ ਸਿਫ਼ਾਰਸ਼

Wednesday, Jun 30, 2021 - 07:18 PM (IST)

ਸਪੋਰਟਸ ਡੈਸਕ— ਭਾਰਤੀ ਅਥਲੈਟਿਕਸ ਮਹਾਸੰਘ (ਏ. ਐੱਫ. ਆਈ.) ਨੇ ਓਲੰਪਿਕ ’ਚ ਤਮਗ਼ੇ ਦੇ ਮਜ਼ਬੂਤ ਦਾਅਵੇਦਾਰ ਜੈਵਲਿਨ ਥ੍ਰੋਅਰ ਅਥਲੀਟ ਨੀਰਜ ਚੋਪੜਾ ਦੇ ਨਾਂ ਦੀ ਸਿਫ਼ਾਰਸ਼ ਵੱਕਾਰੀ ਰਾਜੀਵ ਗਾਂਧੀ ਖੇਲ ਰਤਨ ਪੁਰਸਕਾਰ ਦੇ ਲਈ ਕੀਤੀ ਹੈ। 23 ਸਾਲਾ ਚੋਪੜਾ ਦੀ ਨਾਮਜ਼ਦਗੀ ਤੋਂ ਪਹਿਲਾਂ ਉੜੀਸਾ ਸਰਕਾਰ ਨੇ ਫ਼ਰਾਟਾ ਦੌੜਾਕ ਦੁਤੀ ਚੰਦ ਦੇ ਨਾਂ ਦੀ ਇਸੇ ਪੁਰਸਕਾਰ ਲਈ ਸਿਫ਼ਾਰਸ਼ ਕੀਤੀ ਸੀ। ਇਹ 2018 ਦੇ ਬਾਅਦ ਚੌਥਾ ਮੌਕਾ ਹੈ ਜਦੋਂ ਚੋਪੜਾ ਦੇ ਨਾਂ ਦੀ ਸਿਫ਼ਾਰਸ਼ ਖੇਲ ਰਤਨ ਲਈ ਕੀਤੀ ਗਈ ਹੈ।

ਸਰਕਾਰੀ ਸੂਤਰਾਂ ਨੇ ਗੁਪਤਤਰਾ ਦੀ ਸ਼ਰਤ ’ਤੇ ਪੱਤਰਕਾਰਾਂ ਨੂੰ ਕਿਹਾ, ‘‘ਪੁਰਸਕਾਰ ਕਮੇਟੀ ਨੇ ਇਸ ਸਾਲ ਖੇਲ ਰਤਨ ਲਈ ਨੀਰਜ ਦੇ ਨਾਂ ਦੀ ਸਿਫ਼ਾਰਸ਼ ਕੀਤੀ ਹੈ।’’ ਚੋਪੜਾ ਨੂੰ 2018 ’ਚ ਗੋਲਡ ਕੋਸਟ ਰਾਸ਼ਟਰਮੰਡਲ ਖੇਡਾਂ ’ਚ ਸੋਨ ਤਮਗ਼ਾ ਜਿੱਤਣ ਦੇ ਬਾਅਦ ਅਰਜੁਨ ਪੁਰਸਕਾਰ ਨਾਲ ਸਨਮਾਨਤ ਕੀਤਾ ਗਿਆ ਸੀ। ਉਸ ਸਾਲ ਵੀ ਉਨ੍ਹਾਂ ਦੇ ਨਾਂ ਦੀ ਸਿਫ਼ਾਰਸ਼ ਖੇਲ ਰਤਨ ਲਈ ਕੀਤੀ ਗਈ ਸੀ। ਚੋਪੜਾ ਨੇ ਜਨਵਰੀ 2020 ’ਚ ਹੀ ਟੋਕੀਓ ਓਲੰਪਿਕ ਲਈ ਕੁਆਲੀਫ਼ਾਈ ਕਰ ਦਿੱਤਾ ਸੀ। ਉਹ ਅਜੇ ਯੂਰਪ ’ਚ ਓਲੰਪਿਕ ਦੀਆਂ ਤਿਆਰੀਆਂ ਕਰ ਰਹੇ ਹਨ। 


Tarsem Singh

Content Editor

Related News