ਚੀਨੀ ਧੋਖੇ ਦਾ ਸ਼ਿਕਾਰ ਹੋਏ ਨੀਰਜ ਚੋਪੜਾ, 87 ਮੀਟਰ ਦੀ ਥ੍ਰੋਅ ਨਹੀਂ ਮੰਨੀ ਗਈ ਜਾਇਜ਼, ਪ੍ਰਸ਼ੰਸਕਾਂ ਨੇ ਇੰਝ ਕੱਢਿਆ ਗੁੱਸਾ

Wednesday, Oct 04, 2023 - 06:59 PM (IST)

ਚੀਨੀ ਧੋਖੇ ਦਾ ਸ਼ਿਕਾਰ ਹੋਏ ਨੀਰਜ ਚੋਪੜਾ, 87 ਮੀਟਰ ਦੀ ਥ੍ਰੋਅ ਨਹੀਂ ਮੰਨੀ ਗਈ ਜਾਇਜ਼, ਪ੍ਰਸ਼ੰਸਕਾਂ ਨੇ ਇੰਝ ਕੱਢਿਆ ਗੁੱਸਾ

ਸਪੋਰਟਸ ਡੈਸਕ- ਭਾਰਤੀ ਜੈਵਲਿਨ ਥ੍ਰੋਅਰ ਨੀਰਜ਼ ਚੋਪੜਾ ਹਾਂਗਝੋਊ 'ਚ ਚੱਲ ਰਹੀਆਂ 19ਵੀਂ ਏਸ਼ੀਆਈ ਖੇਡਾਂ ਦੌਰਾਨ ਚੀਨੀ ਧੇਖੇ ਦਾ ਸ਼ਿਕਾਰ ਹੋ ਗਏ। ਜੈਵਲਿਨ ਮੁਕਾਬਲੇ ਦੇ ਫਾਈਨਲ ਮੁਕਾਬਲੇ 'ਚ ਉਤਰੇ ਨੀਰਜ ਨੇ ਪਹਿਲੀ ਥ੍ਰੋਅ ਕਰੀਬ 87 ਮੀਟਰ ਦੀ ਸੁੱਟੀ ਸੀ ਪਰ ਚੀਨੀ ਮੈਨੇਜਮੈਂਟ ਨੇ ਇਸਨੂੰ ਤਕਨੀਕੀ ਕਾਰਨਾਂ ਕਰਕੇ ਜਾਇਜ਼ ਨਹੀਂ ਮੰਨਿਆ ਇੰਨੇ ਵੱਡੇ ਈਵੈਂਟ 'ਚ ਇਹ ਤਕਨੀਕੀ ਕਾਰਨ ਕੀ ਰਹੇ ਇਸ 'ਤੇ ਸੋਸ਼ਲ ਮੀਡੀਆ 'ਤੇ ਸਵਾਲ ਉੱਠ ਰਹੇ ਹਨ। ਫਿਲਹਾਲ, ਚੀਨੀ ਧੋਖੇ ਕਾਰਨ ਨੀਰਜ ਨੂੰ ਮੁੜ ਥ੍ਰੋਅ ਸੁੱਟਣੀ ਪਈ ਜਿਸ ਵਿਚ ਉਹ 82.38 ਮੀਟਰ ਥ੍ਰੋਅ ਹੀ ਸੁੱਟ ਸਕੇ। ਨੀਰਜ ਇਸ ਤੋਂ ਖੁਸ਼ ਨਹੀਂ ਦਿਸੇ। ਨੀਰਜ ਦੀ ਨਿਰਾਸ਼ਾ ਦੇਖ ਕੇ ਸੋਸ਼ਲ ਮੀਡੀਆ 'ਤੇ ਉਸਦੇ ਪ੍ਰਸ਼ੰਸਕਾਂ ਨੇ ਵੀ ਏਸ਼ੀਆਈ ਖੇਡਾਂ ਦੇ ਪ੍ਰਬੰਧਨ 'ਤੇ ਜੰਮ ਕੇ ਗੁੱਸਾ ਕੱਢਿਆ।

ਇਹ ਵੀ ਪੜ੍ਹੋ- 5G ਦੇ ਨਾਂ 'ਤੇ ਤੁਹਾਡੇ ਨਾਲ ਹੋ ਸਕਦੈ ਧੋਖਾ, ਇਸ ਤਰ੍ਹਾਂ ਦੇ ਮੈਸੇਜ ਤੋਂ ਰਹੋ ਦੂਰ

 

ਸੋਸ਼ਲ ਮੀਡੀਆ 'ਤੇ ਚੀਨੀ ਪ੍ਰਬੰਧਨ ਦੇ ਖਿਲਾਫ ਪ੍ਰਸ਼ੰਸਕਾਂ ਨੇ ਭੜਾਸ ਕੱਢੀ। ਉਨ੍ਹਾਂ ਨੇ ਗੇਮ ਦੇ ਰੈਫਰੀ ਨੂੰ ਸਸਪੈਂਡ ਕਰਨ ਦੀ ਮੰਗ ਕੀਤੀ।

ਇਹ ਵੀ ਪੜ੍ਹੋ- WhatsApp ਨੇ ਭਾਰਤੀ ਯੂਜ਼ਰਜ਼ ਨੂੰ ਦਿੱਤਾ ਵੱਡਾ ਝਟਕਾ, 74 ਲੱਖ ਤੋਂ ਵੱਧ ਅਕਾਊਂਟਸ ਕੀਤੇ ਬੈਨ

 

ਇਹ ਵੀ ਪੜ੍ਹੋ- 5ਜੀ ਦੀ ਦੌੜ 'ਚ ਭਾਰਤ ਨੇ ਮਾਰੀ ਲੰਬੀ ਛਾਲ, ਬ੍ਰਿਟੇਨ-ਜਾਪਾਨ ਵਰਗੇ ਦੇਸ਼ਾਂ ਨੂੰ ਛੱਡਿਆ ਪਿੱਛੇ

ਇਹ ਹੀ ਨਹੀਂ, ਮੁਕਾਬਲੇ 'ਚ ਭਾਰਤ ਦੇ ਕਿਸ਼ੋਰ ਕੁਮਾਰ ਜੇਨਾ ਵੀ ਹਿੱਸਾ ਲੈ ਰਹੇ ਸਨ। ਉਨ੍ਹਾਂ ਨੇ ਪਹਿਲੇ ਵਾਰੀ 'ਚ 81.26 ਮੀਟਰ ਦੀ ਥ੍ਰੋਅ ਸੁੱਟੀ ਜਿਸ ਨਾਲ ਉਹ ਦੂਜੇ ਸਥਾਨ 'ਤੇ ਆ ਗਏ ਪਰ ਜੇਨਾ ਦੀ ਦੂਜੀ ਥ੍ਰੋਅ ਫਾਊਲ ਕਰਾਰ ਦੇ ਦਿੱਤੀ ਗਈ। ਜੇਨਾ ਫਿਨਿਸ਼ਿੰਗ ਲਾਈਨ ਤੋਂ ਦੂਰ ਸਨ, ਅਜਿਹੇ 'ਚ ਕਿਨ੍ਹਾਂ ਕਾਰਨਾਂ ਦੇ ਚਲਦੇ ਉਨ੍ਹਾਂ ਦੀ ਥ੍ਰੋਅ ਜਾਇਜ਼ ਨਹੀਂ ਮੰਨੀ ਗਈ, ਇਸ 'ਤੇ ਵੀ ਖੂਬ ਵਿਵਾਦ ਹੋਇਆ।

ਇਹ ਵੀ ਪੜ੍ਹੋ- ਭੂਚਾਲ ਆਉਣ ਤੋਂ ਪਹਿਲਾਂ ਹੀ ਅਲਰਟ ਕਰੇਗਾ ਸਮਾਰਟਫੋਨ, ਇੰਝ ਕਰੋ ਸੈਟਿੰਗ

ਇਸ ਸਭ ਦੇ ਬਾਵਜੂਦ ਵੀ ਭਾਰਤ ਦੇ ਜੈਵਲਿਨ ਥ੍ਰੋਅਰਾਂ ਭਾਰਤ ਦੀ ਝੋਲੀ 'ਚ ਸੋਨਾ ਅਤੇ ਚਾਂਦੀ ਦੇ ਤਮਗੇ ਪਾਏ। ਨੀਰਜ ਚੋਪੜਾ ਨੇ ਭਾਰਤ ਸੋਨੇ ਦਾ ਤਮਗਾ ਜਿੱਤਿਆਂ ਅਤੇ ਕਿਸ਼ੋਰ ਕੁਮਾਰ ਨੇ ਚਾਂਦੀ ਦਾ ਤਮਗਾ ਜਿੱਤਿਆਂ।

ਇਹ ਵੀ ਪੜ੍ਹੋ- ਉਧਾਰ ਮੰਗੇ 40 ਰੁਪਇਆਂ ਨੇ ਬਦਲੀ ਮਜ਼ਦੂਰ ਦੀ ਕਿਸਮਤ, ਪਲਾਂ 'ਚ ਬਣ ਗਿਆ ਕਰੋੜਪਤੀ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Rakesh

Content Editor

Related News