ਭਾਰਤੀ ਟੀਮ ਨੇ ਸਾਬਕਾ ਕਪਤਾਨ ਦੱਤਾਜੀਰਾਵ ਗਾਇਕਵਾੜ ਦੀ ਯਾਦ ’ਚ ਬਾਂਹ ’ਤੇ ਬੰਨ੍ਹੀ ਕਾਲੀ ਪੱਟੀ

02/18/2024 11:04:50 AM

ਰਾਜਕੋਟ– ਭਾਰਤੀ ਖਿਡਾਰੀਆਂ ਨੇ ਸ਼ਨੀਵਾਰ ਨੂੰ ਇੱਥੇ ਇੰਗਲੈਂਡ ਵਿਰੁੱਧ ਚੱਲ ਰਹੇ ਤੀਜੇ ਟੈਸਟ ਦੇ ਤੀਜੇ ਦਿਨ ਸਾਬਕਾ ਕਪਤਾਨ ਦੱਤਾਜੀਰਾਵ ਗਾਇਕਵਾੜ ਦੀ ਯਾਦ ’ਚ ਬਾਂਹ ’ਤੇ ਕਾਲੀ ਪੱਟੀ ਬੰਨ੍ਹੀ। ਭਾਰਤ ਲਈ 1951 ਤੋਂ 1962 ਵਿਚਾਲੇ 11 ਟੈਸਟ ਖੇਡਣ ਵਾਲੇ ਦੱਤਾਰਾਜੀਵ ਦਾ 13 ਫਰਵਰੀ ਨੂੰ ਦਿਹਾਂਤ ਹੋ ਗਿਆ ਸੀ। ਉਹ ਭਾਰਤ ਦਾ ਸਭ ਤੋਂ ਵੱਡੀ ਉਮਰ ਦਾ ਟੈਸਟ ਕ੍ਰਿਕਟਰ ਸੀ। ਦੱਤਾਜੀਰਾਵ ਸਾਬਕਾ ਭਾਰਤੀ ਬੱਲੇਬਾਜ਼ ਤੇ ਕੋਚ ਅੰਸ਼ੁਮਨ ਗਾਇਕਵਾੜ ਦਾ ਪਿਤਾ ਸੀ।


Aarti dhillon

Content Editor

Related News