ਏਸ਼ੀਆਈ ਚੈਂਪੀਅਨਜ਼ ਟਰਾਫੀ ਜਿੱਤਣ ਤੋਂ ਬਾਅਦ ਭਾਰਤ FIH ਰੈਂਕਿੰਗ ''ਚ ਤੀਜੇ ਸਥਾਨ ''ਤੇ ਪਹੁੰਚਿਆ

08/13/2023 5:55:52 PM

ਨਵੀਂ ਦਿੱਲੀ- ਏਸ਼ੀਆਈ ਚੈਂਪੀਅਨਜ਼ ਟਰਾਫੀ ਜਿੱਤਣ ਤੋਂ ਬਾਅਦ ਭਾਰਤ FIH ਰੈਂਕਿੰਗ 'ਚ ਤੀਜੇ ਸਥਾਨ 'ਤੇ ਪਹੁੰਚ ਗਿਆ ਹੈ। ਏਸ਼ਿਆਈ ਖੇਡਾਂ ਤੋਂ ਪਹਿਲਾਂ ਰੈਂਕਿੰਗ ਵਿੱਚ ਇਹ ਸੁਧਾਰ ਭਾਰਤੀ ਟੀਮ ਦਾ ਆਤਮਵਿਸ਼ਵਾਸ ਵਧਾਏਗਾ। 

ਭਾਰਤ (2771.35 ਅੰਕ) ਇੰਗਲੈਂਡ (2763.50 ਅੰਕ) ਨੂੰ ਪਛਾੜ ਕੇ ਤੀਜੇ ਸਥਾਨ 'ਤੇ ਪਹੁੰਚ ਗਿਆ। ਇਸ ਰੈਂਕਿੰਗ ਵਿੱਚ ਨੀਦਰਲੈਂਡ (3095.90 ਅੰਕ) ਪਹਿਲੇ ਅਤੇ ਬੈਲਜੀਅਮ (2917.87 ਅੰਕ) ਦੂਜੇ ਸਥਾਨ 'ਤੇ ਹਨ। ਇਹ ਦੂਜੀ ਵਾਰ ਹੈ ਜਦੋਂ ਭਾਰਤ FIH ਰੈਂਕਿੰਗ ਵਿੱਚ ਤੀਜੇ ਸਥਾਨ 'ਤੇ ਪਹੁੰਚਿਆ ਹੈ। ਭਾਰਤੀ ਟੀਮ ਨੇ 2021 ਵਿੱਚ ਟੋਕੀਓ ਓਲੰਪਿਕ ਵਿੱਚ ਕਾਂਸੀ ਦਾ ਤਗ਼ਮਾ ਜਿੱਤ ਕੇ ਇਹੀ ਰੈਂਕਿੰਗ ਹਾਸਲ ਕੀਤੀ ਸੀ। 

ਇਹ ਵੀ ਪੜ੍ਹੋ : ਰੋਹਿਤ-ਰਾਹੁਲ ਦੇ ਰਿਕਾਰਡ ਦੀ ਬਰਾਬਰੀ 'ਤੇ ਬੋਲੇ ਜਾਇਸਵਾਲ,'ਉਨ੍ਹਾਂ ਨੇ ਜੋ ਕੀਤਾ ਉਹ ਸ਼ਾਨਦਾਰ ਹੈ'

ਟੋਕੀਓ ਵਿੱਚ, ਭਾਰਤ ਨੇ ਓਲੰਪਿਕ ਵਿੱਚ ਆਪਣੇ 41 ਸਾਲਾਂ ਦੇ ਤਗਮੇ ਦੇ ਸੋਕੇ ਨੂੰ ਖਤਮ ਕੀਤਾ। ਹਰਮਨਪ੍ਰੀਤ ਸਿੰਘ ਦੀ ਅਗਵਾਈ ਵਾਲੀ ਭਾਰਤੀ ਟੀਮ ਨੇ ਦੋ ਗੋਲਾਂ ਨਾਲ ਪਛੜ ਕੇ ਸ਼ਾਨਦਾਰ ਵਾਪਸੀ ਕਰਦੇ ਹੋਏ ਸ਼ਨੀਵਾਰ ਨੂੰ ਮਲੇਸ਼ੀਆ ਨੂੰ 4-3 ਨਾਲ ਹਰਾ ਕੇ ਚੌਥੀ ਵਾਰ ਏਸ਼ੀਅਨ ਚੈਂਪੀਅਨਸ ਟਰਾਫੀ ਹਾਕੀ ਦਾ ਖਿਤਾਬ ਜਿੱਤ ਲਿਆ ਅਤੇ ਸਤੰਬਰ ਤੋਂ ਹੋਣ ਵਾਲੀਆਂ ਹਾਂਗਜ਼ੂ ਏਸ਼ੀਆਈ ਖੇਡਾਂ ਲਈ ਆਪਣੀਆਂ ਤਿਆਰੀਆਂ ਦਾ ਪੁਖਤਾ ਸਬੂਤ ਦਿੱਤਾ। 

ACT ਉਪ ਜੇਤੂ ਮਲੇਸ਼ੀਆ ਨੌਵੇਂ ਸਥਾਨ 'ਤੇ ਰਿਹਾ। ਇਸ ਰੈਂਕਿੰਗ 'ਚ ਕੋਰੀਆ 11ਵੇਂ, ਪਾਕਿਸਤਾਨ 16ਵੇਂ ਸਥਾਨ 'ਤੇ ਹੈ। ਟੂਰਨਾਮੈਂਟ 'ਚ ਤੀਜੇ ਸਥਾਨ 'ਤੇ ਰਹੀ ਜਾਪਾਨ ਰੈਂਕਿੰਗ 'ਚ ਇਕ ਸਥਾਨ ਦੇ ਸੁਧਾਰ ਨਾਲ 18ਵੇਂ ਸਥਾਨ 'ਤੇ ਪਹੁੰਚ ਗਈ ਹੈ। 

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਆਪਣੀ ਰਾਏ।
 


Tarsem Singh

Content Editor

Related News