ਭਾਰਤ ਦਾ ਦੀਪਨ ਤੇ ਨਿਤਿਨ ਸਾਂਝੀ ਬੜ੍ਹਤ ''ਤੇ

01/03/2018 1:30:17 AM

ਮੁੰਬਈ — ਆਈ. ਆਈ. ਐੱਲ. ਐੱਫ. ਮੁੰਬਈ ਗ੍ਰੈਂਡ ਮਾਸਟਰ ਸ਼ਤਰੰਜ ਵਿਚ ਚੌਥੇ ਰਾਊਂਡ ਤੋਂ ਬਾਅਦ ਭਾਰਤੀ ਖਿਡਾਰੀਆਂ ਵਿਚ ਗ੍ਰੈਂਡ ਮਾਸਟਰ ਦੀਪਨ ਚਕਰਵਰਤੀ ਤੇ ਇੰਟਰਨੈਸ਼ਨਲ ਮਾਸਟਰ ਐੱਸ. ਨਿਤਿਨ ਨੇ ਲਗਾਤਾਰ ਚੌਥੇ ਮੈਚ ਵਿਚ ਜਿੱਤ ਦਰਜ ਕਰਦਿਆਂ ਸਾਂਝੀ ਬੜ੍ਹਤ ਹਾਸਲ ਕਰ ਲਈ ਹੈ ਤੇ ਫਿਲਹਾਲ ਭਾਰਤੀ ਖਿਡਾਰੀਆਂ ਵਿਚ ਸਭ ਤੋਂ ਅੱਗੇ ਚੱਲ ਰਹੇ ਹਨ। ਦੀਪਨ ਨੇ ਅੱਜ ਹਮਵਤਨ ਖਿਡਾਰੀ ਤੇ ਤਜਰਬੇਕਾਰ ਗ੍ਰੈਂਡ ਨੈਸ਼ਨਲ ਮਾਸਟਰ ਵਿਕਰਮਾਦਿੱਤਿਆ ਕੁਲਕਰਨੀ ਨੂੰ ਘੋੜੇ ਦੇ ਐਂਡਗੇਮ ਵਿਚ ਹਰਾਇਆ ਜਦਕਿ ਨਿਤਿਨ ਨੇ ਵੀ ਹਮਵਤਨ ਕਾਰਤਿਕ ਕੁਮਾਰ ਨੂੰ ਹਾਰ ਦਾ ਸਵਾਦ ਚਖਾਇਆ। 
ਭਾਰਤ ਦੀ ਮਹਿਲਾ ਇੰਟਰਨੈਸ਼ਨਲ ਮਾਸਟਰ ਸਿਰਜਾ ਸੇਸ਼ਾਦਰੀ ਨੇ ਰੇਟਿੰਗ ਵਿਚ 200 ਅੰਕ ਵੱਡੀ ਮਲੇਸ਼ੀਆ ਦੀ ਇੰਟਰਨੈਸ਼ਨਲ ਮਾਸਟਰ ਲੀ ਯੋਹ ਤਿਆਨ ਨੂੰ ਬਰਾਬਰੀ 'ਤੇ ਰੋਕ ਕੇ ਉਸ ਨੂੰ ਹੈਰਾਨ ਕਰ ਦਿੱਤਾ ਜਦਕਿ ਸੌਰਭ ਆਨੰਦ ਨੇ ਈਰਾਨ ਦੇ ਤਜਰਬੇਕਾਰ ਗ੍ਰੈਂਡ ਮਾਸਟਰ ਤੇ 300 ਰੇਟਿੰਗ ਵੱਡੇ ਖਿਡਾਰੀ ਪਰਹਮ ਮਕਸੂਦਲੂ ਨੂੰ ਡਰਾਅ ਖੇਡਣ ਲਈ ਮਜਬੂਰ ਕਰ ਦਿੱਤਾ। 
ਉਥੇ ਹੀ ਭਾਰਤ ਦੀ ਸਭ ਤੋਂ ਵੱਡੀ ਉਮੀਦ ਕਾਮਨਵੈਲਥ ਚੈਂਪੀਅਨ ਅਭਿਜੀਤ ਗੁਪਤਾ ਨੇ ਪਹਿਲੇ ਡਰਾਅ ਤੋਂ ਬਾਅਦ ਅੱਜ ਅਨਿਰੁਧ ਦੇਸ਼ਪਾਂਡੇ ਨੂੰ ਬੇਹੱਦ ਹੀ ਸ਼ਾਨਦਾਰ ਹਾਥੀ ਦੇ ਐਂਡਗੇਮ ਵਿਚ ਹਰਾਉਂਦਿਆਂ ਲਗਾਤਾਰ ਤੀਜੀ ਜਿੱਤ ਦਰਜ ਕੀਤੀ ਤੇ ਆਉਣ ਵਾਲੇ ਅਗਲੇ ਰਾਊਂਡਾਂ ਵਿਚ ਉਸ ਦਾ ਲੈਅ ਵਿਚ ਪਰਤਣਾ ਭਾਰਤ ਦੇ ਲਿਹਾਜ਼ ਨਾਲ ਇਕ ਚੰਗਾ ਸੰਕੇਤ ਹੈ।


Related News