ਨਵੋਦਿਆ ਵਿਦਿਆਲਾ ਰਾਸ਼ਟਰੀ ਹਾਕੀ ਦੀ ਓਵਰਆਲ ਟਰਾਫੀ ਪਟਨਾ ਨੇ ਜਿੱਤੀ

09/20/2018 2:01:38 AM

ਜ਼ੀਰਾ- 28ਵੀਂ ਰਾਸ਼ਟਰੀ ਹਾਕੀ ਮੀਟ ਲੜਕੇ ਨਵੋਦਿਆ ਵਿਦਿਆਲਾ ਮਹੀਆਂ ਵਾਲਾ ਕਲਾਂ ਜ਼ੀਰਾ ਵਿਖੇ ਟੂਰਨਾਮੈਂਟ ਦੇ ਆਖਰੀ ਦਿਨ ਫਾਈਨਲ ਮੁਕਾਬਲੇ ਹੋਏ। ਇਸ ਵਿਚ 17 ਅਤੇ 19 ਉਮਰ ਵਰਗ ਦੇ ਖਿਡਾਰੀਆਂ ਨੇ ਹਿੱਸਾ ਲਿਆ। ਇਸ ਵਿਚ ਪਟਨਾ ਭੋਪਾਲ ਨੂੰ 2-1 ਨਾਲ ਹਰਾ ਕੇ ਅੰਡਰ-17 ਵਿਚ ਜੇਤੂ ਰਿਹਾ।
ਇਸੇ ਤਰ੍ਹਾਂ ਅੰਡਰ-19 ਪਟਨਾ ਨੇ ਜੈਪੂਰ ਨੂੰ 5-0 ਨਾਲ ਹਰਾਇਆ, ਜਿਸ ਨਾਲ ਓਵਰਆਲ ਟਰਾਫੀ ਪਟਨਾ ਦੇ ਹਿੱਸੇ ਆਈ। ਇਸ ਮੌਕੇ ਕੁਲਦੀਪ ਸਿੰਘ ਗੁਲੇਰੀਆ ਡਿਪਟੀ ਕਮਿਸ਼ਨਰ ਨਵੋਦਿਆ ਵਿਦਿਆਲਾ ਸੰਮਤੀ ਰਿਜਨ ਆਫ ਚੰਡੀਗੜ੍ਹ, ਕਰਮ ਚੰਦ ਸਹਾਇਕ ਡਾਇਰੈਕਟਰ ਨਵੋਦਿਆ ਵਿਦਿਆਲਾ ਸੰਮਤੀ ਚੰਡੀਗੜ੍ਹ ਅਤੇ ਪ੍ਰਿੰਸੀਪਲ ਕ੍ਰਿਸ਼ਨ ਕੁਮਾਰ ਗੌਤਮ ਦੀ ਅਗਵਾਈ ਵਿਚ ਇਹ ਫਾਈਨਲ ਮੁਕਾਬਲੇ ਹੋਏ।


Related News