ਨਵਦੀਪ ਸੈਣੀ ਦਾ ਕੈਂਟ ਵਲੋਂ ਸ਼ਾਨਦਾਰ ਪ੍ਰਦਰਸ਼ਨ, ਇੰਨੀਆਂ ਦੌੜਾਂ ਦੇ ਕੇ ਝਟਕਾਈਆਂ 3 ਵਿਕਟਾਂ
Wednesday, Jul 27, 2022 - 11:39 AM (IST)
![ਨਵਦੀਪ ਸੈਣੀ ਦਾ ਕੈਂਟ ਵਲੋਂ ਸ਼ਾਨਦਾਰ ਪ੍ਰਦਰਸ਼ਨ, ਇੰਨੀਆਂ ਦੌੜਾਂ ਦੇ ਕੇ ਝਟਕਾਈਆਂ 3 ਵਿਕਟਾਂ](https://static.jagbani.com/multimedia/2022_7image_11_35_284310164navdeepsaini.jpg)
ਮਾਨਚੈਸਟਰ, (ਭਾਸ਼ਾ)– ਭਾਰਤੀ ਤੇਜ਼ ਗੇਂਦਬਾਜ਼ ਨਵਦੀਪ ਸੈਣੀ ਨੇ ਕੈਂਟ ਵਲੋਂ ਕਾਊਂਟੀ ਚੈਂਪੀਅਨਸ਼ਿਪ ਮੈਚ ਵਿਚ ਲੰਕਾਸ਼ਾਇਰ ਵਿਰੁੱਧ ਮੀਂਹ ਪ੍ਰਭਾਵਿਤ ਪਹਿਲੇ ਦਿਨ 45 ਦੌੜਾਂ ਦੇ ਕੇ 3 ਵਿਕਟਾਂ ਲੈ ਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਮੀਂਹ ਕਾਰਨ ਪਹਿਲੇ ਦਿਨ ਸਿਰਫ 34.2 ਓਵਰਾਂ ਦੀ ਹੀ ਖੇਡ ਹੋ ਸਕੀ। ਸੈਣੀ ਨੇ 11 ਓਵਰਾਂ ਵਿਚ 45 ਦੌੜਾਂ ਦੇ ਕੇ 3 ਵਿਕਟਾਂ ਲਈਆਂ। ਲੰਕਾਸ਼ਾਇਰ ਨੇ ਦਿਨ ਦੀ ਖੇਡ ਖਤਮ ਹੋਣ ਤਕ ਚਾਰ ਵਿਕਟਾਂ ’ਤੇ 112 ਦੌੜਾਂ ਬਣਾਈਆਂ ਸਨ।
ਭਾਰਤੀ ਆਲਰਾਊਂਡਰ ਵਾਸ਼ਿੰਗਟਨ ਸੁੰਦਰ 6 ਦੌੜਾਂ ਜਦਕਿ ਕਪਤਾਨ ਸਟੀਵਨ ਕ੍ਰਾਫਟ 21 ਦੌੜਾਂ ਬਣਾ ਕੇ ਖੇਡ ਰਹੇ ਸਨ। ਸੈਣੀ ਨੇ ਸਲਾਮੀ ਬੱਲੇਬਾਜ਼ ਲਿਊਕ ਵੇਲਸ (35), ਕੀਟਨ ਜੇਨਿੰਗਸਨ ਤੇ ਰੌਬ ਜੋਂਸ ਦੀਆਂ ਵਿਕਟਾਂ ਲਈਆਂ। ਜੋਂਸ ਨੂੰ ਸੈਣੀ ਨੇ ਪਹਿਲੀ ਗੇਂਦ ’ਤੇ ਐੱਲ. ਬੀ. ਡਬਲਯੂ. ਆਊਟ ਕੀਤਾ। ਸੈਣੀ ਨੇ 5ਵੀਂ ਤੇ ਛੇਵੀਂ ਗੇਂਦ ’ਤੇ ਵਿਕਟ ਲਈ ਪਰ ਕ੍ਰਾਫਟ ਨੇ ਉਸ ਦੀ ਹੈਟ੍ਰਿਕ ਨਹੀਂ ਬਣਨ ਦਿੱਤੀ। ਜਿੱਥੋਂ ਤਕ ਭਾਰਤੀ ਟੀਮ ਦਾ ਸਵਾਲ ਹੈ ਤਾਂ ਸੈਣੀ ਅਜੇ ਟੀਮ ਵਿਚੋਂ ਬਾਹਰ ਹੈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।