ਏਸ਼ੀਅਨ ਪੈਰਾ ਗੇਮਜ਼ 2023 ਲਈ ਜਾਣ ਵਾਲੇ ਬੋਸ਼ੀਆ ਖਿਡਾਰੀਆਂ ਲਈ ਨੈਸ਼ਨਲ ਟ੍ਰੇਨਿੰਗ ਕੈਂਪ ਸ਼ੁਰੂ
Monday, Sep 25, 2023 - 08:13 PM (IST)
ਜੈਤੋ (ਰਘੂਨੰਦਨ ਪਰਾਸ਼ਰ) : ਏਸ਼ੀਅਨ ਪੈਰਾ ਗੇਮਜ਼ 2023 ਜੋ 20 ਤੋਂ 28 ਅਕਤੂਬਰ 2023 ਤੱਕ ਹੋਂਗਜ਼ੋਊ (ਚੀਨ) ਵਿੱਚ ਹੋਣ ਜਾ ਰਹੀਆਂ ਹਨ, ਲਈ ਭਾਰਤ ਦੇ ਬੋਸ਼ੀਆ ਖਿਡਾਰੀਆਂ ਲਈ ਬੋਸ਼ੀਆ ਸਪੋਰਟਸ ਫੈਡਰੇਸ਼ਨ ਆਫ਼ ਇੰਡੀਆ ਵੱਲੋਂ 5 ਅਕਤੂਬਰ ਤੱਕ ਦਿੱਲੀ ਵਿਖੇ ਨੈਸ਼ਨਲ ਟ੍ਰੇਨਿੰਗ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ ਹੈ। ਫੈਡਰੇਸ਼ਨ ਦੇ ਪ੍ਰਧਾਨ ਜਸਪ੍ਰੀਤ ਸਿੰਘ ਧਾਲੀਵਾਲ ਅਤੇ ਮੀਡੀਆ ਇੰਚਾਰਜ ਪ੍ਰਮੋਦ ਧੀਰ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਏਸ਼ੀਅਨ ਪੈਰਾ ਖੇਡਾਂ ਲਈ ਬੋਸ਼ੀਆ ਖਿਡਾਰੀਆਂ ਦੀ ਚੋਣ ਸਿਲੈਕਸ਼ਨ ਟਰਾਇਲ ਦੇ ਅਧਾਰ ਤੇ ਕੀਤੀ ਗਈ ਹੈ, ਜੋ ਕਿ ਭਾਰਤ ਦੀ ਪ੍ਰਤੀਨਿਧਤਾ ਕਰਨਗੇ।
ਇਹ ਵੀ ਪੜ੍ਹੋ : ਗਡਕਰੀ ਨੇ ਹਿੱਤਧਾਰਕਾਂ ਨੂੰ ਅੱਗੇ ਆ ਕੇ ਵਾਹਨ ਸਕ੍ਰੈਪਿੰਗ ਨੀਤੀ ਦਾ ਸਮਰਥਨ ਕਰਨ ਦਾ ਦਿੱਤਾ ਸੱਦਾ
ਇਸ ਕੈਂਪ 'ਚ ਟ੍ਰੇਨਿੰਗ ਦੇਣ ਲਈ ਕੋਰੀਆ ਤੋਂ ਇੰਟਰਨੈਸ਼ਨਲ ਕੋਚ ਚਿੱਲੀਯੋਨ ਕਵੋਨ ਪਹੁੰਚੇ ਹੋਏ ਹਨ, ਜੋ ਖਿਡਾਰੀਆਂ ਨੂੰ ਬੋਸ਼ੀਆ ਖੇਡ ਦੀਆਂ ਬਾਰੀਕੀਆਂ ਬਾਰੇ ਸਿਖਾ ਰਹੇ ਹਨ। ਕੋਚ ਦੇ ਆਪਣੇ ਵੱਲੋਂ ਤਿਆਰ ਕੀਤੇ ਗਏ ਬੋਸ਼ੀਆ ਖਿਡਾਰੀਆਂ ਨੇ ਕੋਰੀਆ ਦੇਸ਼ ਲਈ 2002 ਤੋਂ 2016 ਤੱਕ 31 ਇੰਟਰਨੈਸ਼ਨਲ ਮੈਡਲ ਆਪਣੇ ਦੇਸ਼ ਦੇ ਨਾਂ ਕੀਤੇ ਹਨ। ਇਸ ਮੌਕੇ ਅਸ਼ੋਕ ਬੇਦੀ ਐਡੀਸ਼ਨਲ ਸੈਕਟਰੀ ਪੀ.ਸੀ.ਆਈ. ਵੱਲੋਂ ਅੰਤਰਰਾਸ਼ਟਰੀ ਕੋਚ ਦਾ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਸ਼ਮਿੰਦਰ ਸਿੰਘ ਢਿੱਲੋਂ, ਗੁਰਪ੍ਰੀਤ ਧਾਲੀਵਾਲ, ਦਵਿੰਦਰ ਟਫੀ ਬਰਾੜ, ਜਗਰੂਪ ਸਿੰਘ ਸੂਬਾ, ਅਮਨ ਬਰਾੜ, ਕੁਲਦੀਪ ਬਰਾੜ, ਲਵੀ ਸ਼ਰਮਾ ਆਦਿ ਆਫ਼ਿਸ਼ੀਅਲ ਵਜੋਂ ਆਪਣੀਆਂ ਸੇਵਾਵਾਂ ਬਾਖੂਬੀ ਨਿਭਾ ਰਹੇ ਹਨ।
ਇਹ ਵੀ ਪੜ੍ਹੋ : ਵਿਆਹ ਦੇ ਝਗੜੇ ਸਬੰਧੀ ਸ਼ਿਕਾਇਤ ਦੇ ਮਾਮਲੇ 'ਚ 4,000 ਰੁਪਏ ਰਿਸ਼ਵਤ ਲੈਂਦਾ ASI ਵਿਜੀਲੈਂਸ ਵੱਲੋਂ ਗ੍ਰਿਫ਼ਤਾਰ
ਏਸ਼ੀਅਨ ਪੈਰਾ ਗੇਮਜ਼ 2023 ਲਈ ਬੋਸ਼ੀਆ ਖਿਡਾਰੀਆਂ ਮੇਲ ਬੀ ਸੀ 3 ਕੈਟਾਗਰੀ ਲਈ ਸਚਿਨ ਚਾਮਰੀਆ ਦਿੱਲੀ, ਫੀਮੇਲ 'ਚੋਂ ਅੰਜਲੀ ਦੇਵੀ ਹਿਮਾਚਲ ਪ੍ਰਦੇਸ਼, ਬੀ ਸੀ 4 ਕੈਟਾਗਰੀ ਮੇਲ 'ਚ ਜਤਿਨ ਕੁਮਾਰ ਕੁਸ਼ਵਾਹ ਉੱਤਰ ਪ੍ਰਦੇਸ਼ ਅਤੇ ਫੀਮੇਲ 'ਚੋਂ ਪੂਜਾ ਗੁਪਤਾ ਹਰਿਆਣਾ ਦੀ ਚੋਣ ਕੀਤੀ ਗਈ ਹੈ। ਇਹ ਖਿਡਾਰੀ ਪੈਰਾ ਓਲੰਪਿਕ ਕਮੇਟੀ ਆਫ਼ ਇੰਡੀਆ ਵੱਲੋਂ ਏਸ਼ੀਅਨ ਖੇਡਾਂ ਵਿੱਚ ਭਾਰਤ ਦੀ ਨੁਮਾਇੰਦਗੀ ਕਰਨਗੇ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8