ਰਾਸ਼ਟਰੀ ਖੇਡ ਦਿਵਸ : ਹਾਕੀ ਧਾਕੜ ਧਿਆਨਚੰਦ ਦੇ ਜਨਮ ਦਿਹਾੜੇ 'ਤੇ ਵਿਸ਼ੇਸ਼

08/29/2020 11:22:56 AM

ਜਲੰਧਰ : ਮੇਜਰ ਧਿਆਨਚੰਦ ਦਾ ਨਾਂ ਦਿਮਾਗ ਵਿਚ ਆਉਂਦੇ ਹੀ ਸਭ ਤੋਂ ਪਹਿਲਾਂ ਉਸ ਦੀ ਹਿਟਲਰ ਦੇ ਨਾਲ ਹੋਈ ਗੱਲਬਾਤ ਯਾਦ ਆਉਂਦੀ ਹੈ। ਉਸ ਤੋਂ ਬਾਅਦ ਨੀਦਰਲੈਂਡ ਵਿਚ ਸ਼ੱਕ ਦੇ ਆਧਾਰ 'ਤੇ ਤੋੜੀ ਗਈ ਉਸ ਦੀ ਹਾਕੀ ਸਟਿੱਕ ਤਾਂ ਕਿ ਪਤਾ ਲੱਕ ਸਕੇ ਕਿ ਕਿਤੇ ਸਟਿੱਕ ਵਿਚ ਚੁੰਬਕ ਤਾਂ ਨਹੀਂ ਲੱਗਾ ਪਰ ਮੇਜਰ ਧਿਆਨਚੰਦ ਨੂੰ ਸਿਰਫ਼ ਇਨ੍ਹਾਂ 2 ਕਿੱਸਿਆਂ ਦੇ ਕਾਰਣ ਹੀ ਨਹੀਂ ਜਾਣਿਆ ਜਾਂਦਾ। ਉਸ ਦੀ ਜ਼ਿੰਦਗੀ ਦੇ ਨਾਲ ਹੋਰ ਵੀ ਕਈ ਕਿੱਸੇ ਜੁੜੇ ਹਨ, ਜਿਹੜੇ ਉਸ ਦੇ ਮਹਾਨ ਹੋਣ ਦੀ ਗਾਥਾ ਗਾਉਂਦੇ ਹਨ...

PunjabKesari

1936 ਵਿਚ ਉਲੰਪਿਕ ਵਿਚ ਜਰਮਨੀ ਦੇ ਨਾਲ ਇਕ ਮੈਚ ਵਿਚ ਧਿਆਨਚੰਦ ਜਰਮਨੀ ਦੇ ਗੋਲਕੀਪਰ ਟਿਟੋ ਵਾਰਨਹੋਲਟਜ ਨਾਲ ਟਕਰਾਅ ਗਿਆ। ਇਸ ਵਿਚ ਧਿਆਨਚੰਦ ਦਾ ਇਕ ਦੰਦ ਟੁੱਟ ਗਿਆ। ਉਹ ਡਾਕਟਰੀ ਜਾਂਚ ਤੋਂ ਬਾਅਦ ਮੈਦਾਨ 'ਤੇ ਪਰਤਿਆ ਅਤੇ ਕਥਿਤ ਤੌਰ 'ਤੇ ਖਿਡਾਰੀਆਂ ਨੂੰ ਸਕੋਰਿੰਗ ਰਾਹੀਂ 'ਸਬਕ ਸਿਖਾਉਣ' ਲਈ ਕਿਹਾ। ਟੀਮ ਇੰਡੀਆ ਨੇ ਇਹ ਮੈਚ 8-1 ਨਾਲ ਜਿੱਤਿਆ ਸੀ। ਧਿਆਨਚੰਦ ਜਿੱਤਣ ਤੋਂ ਬਾਅਦ ਟਿਟੋ ਕੋਲ ਗਿਆ। ਕਿਹਾ ਤੁਹਾਡਾ ਧੰਨਵਾਦ। ਜੇਕਰ ਤੁਸੀਂ ਸੱਟ ਨਾ ਪਹੁੰਚਾਈ ਹੁੰਦੀ ਤਾਂ ਮੈਂ ਅਜਿਹਾ ਨਾ ਖੇਡਦਾ। ਮੈਨੂੰ ਉਤਸ਼ਾਹਿਤ ਦੇਖ ਕੇ ਮੇਰੇ ਟੀਮ ਦੇ ਸਾਥੀਆਂ ਨੇ ਵੀ ਚੰਗੀ ਖੇਡ ਦਿਖਾਈ, ਜਿਸ ਦੇ ਨਤੀਜੇ ਵਜੋਂ ਅਸੀਂ ਇਹ ਮਹੱਤਵਪੂਰਨ ਮੈਚ ਜਿੱਤ ਸਕੇ। ਧਿਆਨਚੰਦ ਦੇ ਸ਼ਬਦ ਸੂਣ ਕੇ ਟਿਟੋ ਸ਼ਰਮਿੰਦਗੀ ਮਹਿਸੂਸ ਕਰਨ ਲੱਗਾ। ਉਸ ਨੇ ਤੁਰੰਤ ਮੁਆਫੀ ਮੰਗ ਲਈ।

ਮੈਨੂੰ ਇਕ ਤਮਗਾ ਦੇ ਦਿਓ : ਜਵਾਹਰ
ਆਸਟਰੇਲੀਆ ਕ੍ਰਿਕਟ ਧਾਕੜ ਡਾਨ ਬ੍ਰੈਡਮੈਨ ਭਾਰਤੀ ਦੌਰ 'ਤੇ ਸੀ। ਇਸ ਦੌਰਾਨ ਇਕ ਚੈਰਿਟੀ ਇੰਵੈਂਟ ਵਿਚ ਬ੍ਰੈਡਮੈਨ ਦੀ ਧਿਆਨਚੰਦ ਨਾਲ ਮੁਲਾਕਾਤ ਹੋਈ। ਬ੍ਰੈਡਮੈਨ ਨੇ ਕਿਹਾ, 'ਤੁਸੀਂ ਕ੍ਰਿਕਟ ਵਿਚ ਦੌੜਾਂ ਦੀ ਤਰ੍ਹਾਂ ਗੋਲ ਕਰਦੇ ਸੀ।' ਕੋਲ ਹੀ ਸਾਬਕਾ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰ ਵੀ ਸਨ। ਉਨ੍ਹਾਂ ਕਿਹਾ- ਦਾਦਾ ਧਿਆਨਚੰਦ, ਤੁਹਾਡੇ ਕੋਲ ਬਹੁਤ ਬਾਰੇ ਤਮਗੇ ਹਨ, ਕ੍ਰਿਪਾ ਕਰਕੇ ਮੈਨੂੰ ਇਕ ਦੇ ਦਿਓ ਤਾਂ ਕਿ ਮੈਂ ਵੀ ਇਸ ਨੂੰ ਪਾ ਸਕਾਂ ਅਤੇ ਇਕ ਖਿਡਾਰੀ ਦੀ ਤਰ੍ਹਾਂ ਦਿਸਾਂ।

...ਹਿਟਰਲ ਦੀਆਂ ਅੱਖਾਂ ਵਿਚ ਪਾਈਆਂ ਅੱਖਾਂ
ਬਰਲਿਨ ਓਲੰਪਿਕ 1936 ਵਿਚ ਭਾਰਤੀ ਟੀਮ ਨੇ ਜਰਮਨੀ ਨੂੰ ਫਾਈਨਲ ਮੈਚ ਵਿਚ ਹਰਾ ਦਿੱਤਾ। ਤਾਨਾਸ਼ਾਹ ਹਿਟਲਰ ਨੇ ਧਿਆਨਚੰਦ ਨੂੰ ਸੱਦਾ ਭੇਜਿਆ। ਅਗਲੀ ਸਵੇਰ ਧਿਆਨਚੰਦ ਹਿਟਲਰ ਦੇ ਸਾਹਮਣੇ ਸੀ। ਹਿਟਲਰ ਨੇ ਧਿਆਨਚੰਦ ਦੇ ਕੈਨਵਾਸ ਦੇ ਬੂਟਾਂ 'ਤੇ ਨਜ਼ਰ ਮਾਰੀ।
ਹਿਟਲਰ : ਤੁਸੀਂ ਹੋਰ ਕੀ ਕਰਦੇ ਹੋ, ਜਦੋਂ ਹਾਕੀ ਨਹੀਂ ਖੇਡ ਰਹੇ ਹੁੰਦੇ?
ਧਿਆਨਚੰਦ : ਮੈਂ ਫੌਜ ਵਿਚ ਹਾਂ।
ਹਿਟਲਰ : ਤੁਹਾਡਾ ਰੈਂਕ ਕੀ ਹੈ?
ਧਿਆਨਚੰਦ : ਮੈਂ ਲਾਂਸ ਨਾਇਕ ਹਾਂ।
ਹਿਟਲਰ : ਜਰਮਨੀ ਆ ਜਾਓ ਅਤੇ ਮੈਂ ਤੁਹਾਨੂੰ ਫੀਲਡ ਮਾਰਸ਼ਲ ਬਣਾਵਾਂਗਾ। (ਧਿਆਨਚੰਦ ਸੋਚ ਵਿਚ ਸੀ ਕਿ ਇਹ ਸ਼ਕਤੀਸ਼ਾਲੀ ਜਰਮਨ ਸੈਨਾ ਦੇ ਸੁਪਰੀਮ ਕਮਾਂਡਰ ਦਾ ਹੁਕਮ ਸੀ ਜਾਂ ਪ੍ਰਸਤਾਵ) ਧਿਆਨਚੰਦ ਹਿਟਲਰ ਦੀਆਂ ਅੱਖਾਂ ਵਿਚ ਦੇਖ ਕੇ ਬੋਲਿਆ - ਭਾਰਤ ਮੇਰਾ ਦੇਸ਼ ਹੈ, ਅਤੇ ਮੈਂ ਉਥੇ ਠੀਕ ਹਾਂ।
ਧਿਆਨਚੰਦ ਦਾ ਜਵਾਬ ਸੁਣ ਕੇ ਹਿਟਲਰ ਦਾ ਧਿਆਨ ਕੈਨਵਾਸ ਦੇ ਬੂਟਾਂ ਤੋਂ ਹਟ ਗਿਆ। ਉਹ ਮੁੜਦੇ ਹੋਏ ਬੋਲਿਆ -  ਜਿਵੇਂ ਕਿ ਇਹ ਤੁਹਾਡੀ ਪਸੰਦ ਹੈ।

4 ਹੱਥਾਂ ਵਾਲੀ ਮੂਰਤੀ ਅਜੇ ਵੀ ਹੈ ਰਹੱਸ
90 ਦੇ ਦਹਾਕੇ ਵਿਚ ਸਕੂਲ ਪ੍ਰਸ਼ਨਾਵਲੀ ਵਿਚ ਸਵਾਲ ਆਇਆ ਸੀ- ਕਿਸ ਖਿਡਾਰੀ ਦੀ ਆਸਟਰੇਲੀਆ ਵਿਚ ਚਾਰ ਹੱਥਾਂ ਵਾਲੀ ਮੂਰਤੀ ਲੱਗੀ ਹੋਈ ਹੈ। ਸਭ ਤੋਂ ਸਟੀਕ ਜਵਾਬ ਤਦ ਸਾਰਿਆਂ ਨੇ ਧਿਆਨ ਚੰਦ ਹੀ ਸਮਝਿਆ। ਬਾਅਦ ਵਿਚ ਪਤਾ ਲੱਗਾ ਕਿ ਇਕ ਵਾਰ ਧਿਆਨਚੰਦ ਦੇ ਬੇਟੇ ਅਸ਼ੋਕ ਕੁਮਾਰ ਨੇ ਮੀਡੀਆ ਵਿਚ ਕਿਹਾ ਸੀ ਕਿ ਮੇਰੇ ਪਿਤਾ ਮੌਤ ਤੋਂ ਬਾਅਦ ਜ਼ਿਆਦਾ ਮਸ਼ਹੂਰ ਹੋਏ। ਖ਼ਾਸ ਤੌਰ 'ਤੇ ਆਸਟਰੇਲੀਆ ਵਿਚ ਤਾਂ ਹਾਕੀ ਪ੍ਰੇਮੀਆਂ ਨੇ ਉਨ੍ਹਾਂ ਦੀ ਚਾਰ ਹੱਥਾਂ ਵਾਲੀ ਮੂਰਤੀ ਵੀ ਲਾਈ ਹੈ। ਹਾਲਾਂਕਿ ਇਹ ਮੂਰਤੀ ਆਸਟਰੇਲੀਆ ਦੇ ਵਿਆਨਾ ਵਿਚ ਕਿੱਥੇ ਹੈ, ਇਸ ਦੇ ਬਾਰੇ ਵਿਚ ਕਿਸੇ ਨੂੰ ਕੁੱਝ ਨਹੀਂ ਪਤਾ। ਨਾ ਹੀ ਕਿਸੇ ਕੋਲ ਉਕਤ ਮੂਰਤੀ ਦੀ ਫੋਟੋ ਹੈ। ਪ੍ਰਯਾਗਰਾਜ ਵਿਚ ਜਨਮੇ ਹਾਕੀ ਲੀਜੈਂਡ ਧਿਆਨਚੰਦ ਦੇ ਪਿਤਾ ਸਰਕਾਰੀ ਨੌਕਰੀ ਕਰਦੇ ਸਨ। ਇਸ ਵਜ੍ਹਾ ਨਾਲ ਉਨ੍ਹਾਂ ਨੇ ਆਪਣਾ ਜ਼ਿਆਦਾਤਰ ਸਮਾਂ ਝਾਂਸੀ ਵਿਚ ਬਿਤਾਇਆ। ਝਾਂਸੀ ਵਿਚ ਧਿਆਨਚੰਦ ਦੀ ਯਾਦ ਵਿਚ ਮੂਰਤੀ ਬਣਾਈ ਗਈ ਹੈ। ਇਸ ਨੂੰ ਝਾਂਸੀ ਦੇ ਸਭ ਤੋਂ ਉਚੇ ਪਹਾੜ 'ਤੇ ਬਣਾਇਆ ਗਿਆ ਹੈ। ਸਾਬਕਾ ਮੰਤਰੀ ਪ੍ਰਦੀਪ ਜੈਨ ਨੇ ਇਸ ਦਾ ਉਦਘਾਟਨ ਕੀਤਾ ਸੀ।

ਭਾਈ ਰੂਪ ਸਿੰਘ ਵੀ ਮੰਨੇ ਗਏ 'ਲਾਇਨ'
ਧਿਆਨਚੰਦ ਤੋਂ ਜਦੋਂ ਹਿਕ ਵਾਰ ਪੁੱਛਿਆ ਗਿਆ ਕਿ ਦੁਨੀਆ ਵਿਚ ਉਨ੍ਹਾਂ ਤੋਂ ਚੰਗਾ ਹਾਕੀ ਖਿਡਾਰੀ ਕੌਣ ਹੈ ਤਾਂ ਉਨ੍ਹਾਂ ਦੇ ਰੂਪ ਸਿੰਘ ਦਾ ਨਾਂ ਲਿਆ, ਜਿਹੜਾ ਉਸ ਦਾ ਛੋਟਾ ਭਰਾ ਸੀ। 1928 ਓਲੰਪਿਕ ਵਿਚ ਦੋਵੇਂ ਇਕੱਠੇ ਖੇਡੇ ਸਨ। ਇਸ ਵਿਚ ਭਾਰਤੀ ਟੀਮ ਨੇ ਜਾਪਾਨ ਨੂੰ 11-1 ਅਤੇ ਅਮਰੀਕਾ ਨੂੰ 24-1 ਨਾਲ ਹਰਾਇਆ ਸੀ। ਅਮਰੀਕਾ ਵਿਰੁੱਧ 10 ਗੋਲ ਰੂਪ ਸਿੰਘ ਨੇ 2 ਮੈਚਾਂ ਵਿਚ ਆਪਣੇ ਗੋਲਾਂ ਦੀ ਗਿਣਤੀ 13 ਤੱਕ ਪਹੁੰਚਾ ਦਿੱਤੀ। ਇਸ ਤੋਂ ਬਾਅਦ ਲੋਕਲ ਮੀਡੀਆ ਵਿਚ ਉਸ ਨੂੰ 'ਲਾਇਨ' ਦਾ ਨਾਂ ਦਿੱਤਾ ਗਿਆ। ਕਈ ਹਾਕੀ ਧਾਕੜ ਅਜੇ ਵੀ ਮੰਨਦੇ ਹਨ ਕਿ ਰੂਪ ਸਿੰਘ ਧਿਆਨਚੰਦ ਤੋਂ ਵੀ ਬਿਹਤਰ ਸੀ।


cherry

Content Editor

Related News