ਰਾਸ਼ਟਰੀ ਖੇਡ ਪੁਰਸਕਾਰ 2020: ਮਰਿਅੱਪਨ, ਮਣਿਕਾ ਅਤੇ ਰਾਣੀ ਨੂੰ ਖੇਡ ਰਤਨ, 27 ਖਿਡਾਰੀ ਬਣੇ ਅਰਜੁਨ ਐਵਾਰਡੀ

08/29/2020 2:57:16 PM

ਨਵੀਂ ਦਿੱਲੀ (ਵਾਰਤਾ) : ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਰਿਓ ਪੈਰਾਲੰਪਿਕ ਦੇ ਸੋਨ ਤਮਗਾ ਜੇਤੂ ਐਥਲੀਟ ਮਰਿਅੱਪਨ ਥੰਗਾਵੇਲੁ, ਟੇਬਲ ਟੈਨਿਸ ਸਟਾਰ ਮਣਿਕਾ ਬਤਰਾ ਅਤੇ ਬੀਬੀਆਂ ਦੀ ਹਾਕੀ ਟੀਮ ਦੀ ਕਪਤਾਨ ਰਾਣੀ ਰਾਮਪਾਲ ਨੂੰ ਸ਼ਨੀਵਾਰ ਨੂੰ ਖੇਡ ਦਿਵਸ ਦੇ ਦਿਨ ਵਰਚੁਅਲ ਮਾਧਿਅਮ ਨਾਲ ਦੇਸ਼ ਦੇ ਸਰਵਉੱਚ ਖੇਡ ਸਨਮਾਨ ਰਾਜੀਵ ਗਾਂਧੀ ਖੇਲ ਰਤਨ ਨਾਲ ਸਨਮਾਨਿਤ ਕੀਤਾ। ਰਾਸ਼ਟਰਪਤੀ ਨੇ ਰਾਸ਼ਟਰੀ ਖੇਡ ਪੁਰਸਕਾਰਾਂ ਦੇ ਇਤਿਹਾਸ ਵਿਚ ਪਹਿਲੀ ਵਾਰ ਰਾਸ਼ਟਰਪਤੀ ਭਵਨ ਤੋਂ ਵਰਚੁਅਲ ਸਮਾਰੋਹ ਨਾਲ ਅਰਜੁਨ ਪੁਰਸਕਾਰ, ਦਰੋਣਾਚਾਰੀਆ ਪੁਰਸਕਾਰ ਅਤੇ ਆਜੀਵਨ ਧਿਆਨਚੰਦ ਪੁਰਸਕਾਰ ਪ੍ਰਦਾਨ ਕੀਤੇ।  ਹਾਕੀ ਦੇ ਜਾਦੂਗਰ ਮੇਜਰ ਧਿਆਨਚੰਦ ਦੇ ਜਨਮਦਿਨ 29 ਅਗਸਤ ਨੂੰ ਪੂਰੇ ਦੇਸ਼ ਵਿਚ ਰਾਸ਼ਟਰੀ ਖੇਡ ਦਿਵਸ ਦੇ ਰੂਪ ਵਿਚ ਮਨਾਇਆ ਜਾਂਦਾ ਹੈ। ਕ੍ਰਿਕਟਰ ਰੋਹਿਤ ਸ਼ਰਮਾ ਅਤੇ ਪਹਿਲਵਾਨ ਬੀਬੀ ਵਿਨੇਸ਼ ਫੋਗਾਟ ਇਨਾਮ ਸਮਾਰੋਹ ਦਾ ਹਿੱਸਾ ਨਹੀਂ ਬਣ ਸਕੇ। ਰੋਹਿਤ ਇਸ ਸਮੇਂ ਆਈ.ਪੀ.ਐਲ. ਲਈ ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਵਿਚ ਹਨ, ਜਦੋਂ ਕਿ ਵਿਨੇਸ਼ ਫੋਗਾਟ ਕੋਵਿਡ-19 ਨਾਲ ਪੀੜਤ ਹੋਣ ਕਾਰਨ ਇਸ ਸਮਾਰੋਹ ਵਿਚ ਹਿੱਸਾ ਨਹੀਂ ਲੈ ਸਕੀ।

ਇਹ ਵੀ ਪੜ੍ਹੋ: ਵੱਡੀ ਖ਼ਬਰ: ਕੋਰੋਨਾ ਤੋਂ ਬਾਅਦ ਧੋਨੀ ਦੀ ਟੀਮ ਨੂੰ ਇਕ ਹੋਰ ਝਟਕਾ, ਸੁਰੇਸ਼ ਰੈਨਾ IPL 2020 ਤੋਂ ਹਟੇ

ਸ਼੍ਰੀ ਕੋਵਿੰਦ ਨੇ ਖਿਡਾਰੀਆਂ ਦਾ ਉਤਸ਼ਾਹ ਵਧਾਉਂਦੇ ਹੋਏ ਕਿਹਾ, 'ਮੇਜਰ ਧਿਆਨਚੰਦ ਤੋਂ ਲੈ ਕੇ ਅੱਜ ਦੇ ਪੁਰਸਕਾਰ ਜੇਤੂਆਂ ਅਤੇ ਕੋਚਾਂ ਦੇ ਵਿਸ਼ਾ ਵਿਚ ਇਕ ਗੱਲ ਸਮਾਨ ਰੂਪ ਤੋਂ ਕਹੀ ਜਾ ਸਕਦੀ ਹੈ। ਤੁਹਾਡੀਆਂ ਸਭ ਦੀਆਂ ਕੋਸ਼ਿਸ਼ਾਂ ਦੇ ਬਲ 'ਤੇ ਵਿਸ਼ਵ ਪਟਲ 'ਤੇ ਭਾਰਤ ਦਾ ਮਾਣ ਵਧਦਾ ਰਿਹਾ ਹੈ। ਤੁਸੀਂ ਸਾਰਿਆਂ ਨੇ ਆਪਣੇ ਪ੍ਰਦਰਸ਼ਨ ਨਾਲ  ਸਾਰੇ ਭਾਰਤ ਵਾਸੀਆਂ ਨੂੰ , ਸਮੂਹਕ ਸਫਲਤਾ ਦੇ ਅਹਿਸਾਸ ਦੇ ਨਾ ਭੁੱਲਣਯੋਗ ਪਲ ਪ੍ਰਦਾਨ ਕੀਤੇ ਹਨ। ਸਾਰੇ ਪੁਰਸਕਾਰ ਜੇਤੂਆਂ ਨੂੰ ਮੇਰੀ ਹਾਰਦਿਕ ਵਧਾਈ। ਮੇਜਰ ਧਿਆਨਚੰਦ, ਖਿਡਾਰੀਆਂ ਦੇ ਨਾਲ-ਨਾਲ ਹੋਰ ਸਾਰੇ ਦੇਸ਼ਵਾਸੀਆਂ ਲਈ ਵੀ ਇਕ ਆਦਰਸ਼ ਹਨ। ਸਧਾਰਨ ਪਰਿਵੇਸ਼ ਅਤੇ ਸਹੂਲਤਾਂ ਦੌਰਾਨ ਉਨ੍ਹਾਂ ਨੇ ਆਪਣੇ ਸਮਰਪਣ ਅਤੇ ਹੁਨਰ ਨਾਲ ਹਾਕੀ ਦੇ ਮੈਦਾਨ ਵਿਚ ਅਸਾਧਾਰਨ ਉਪਲਬਧੀਆਂ ਹਾਸਲ ਕੀਤੀਆਂ।'

ਇਹ ਵੀ ਪੜ੍ਹੋ: 1 ਸਤੰਬਰ ਤੋਂ ਦੇਸ਼ਭਰ 'ਚ ਸਾਰਿਆਂ ਦਾ ਬਿਜਲੀ ਬਿੱਲ ਹੋਵੇਗਾ ਮਾਫ਼, ਜਾਣੋ ਕੀ ਹੈ ਸੱਚਾਈ

PunjabKesari

ਪੁਰਸਕਾਰ ਜੇਤੂ ਖਿਡਾਰੀ ਇਸ ਵਰਚੁਅਲ ਸਮਾਰੋਹ ਲਈ ਦੇਸ਼ ਦੇ 9 ਸਾਈ ਕੇਂਦਰਾਂ ਦਿੱਲੀ, ਮੁੰਬਈ, ਕੋਲਕਾਤਾ, ਚੰਡੀਗੜ੍ਹ, ਬੇਂਗਲੁਰੂ, ਪੁਣੇ, ਸੋਨੀਪਤ, ਹੈਦਰਾਬਾਦ ਅਤੇ ਭੋਪਾਲ ਨਾਲ ਜੁੜੇ, ਜਦੋਂਕਿ ਕੇਂਦਰੀ ਖੇਡ ਮੰਤਰੀ ਕਿਰਨ ਰਿਜਿਜੂ ਰਾਜਧਾਨੀ ਦਿੱਲੀ ਦੇ ਵਿਗਿਆਨ ਭਵਨ ਤੋਂ ਇਸ ਸਮਾਰੋਹ ਨਾਲ ਜੁੜੇ। ਰਿਜਿਜੂ ਨੇ ਇਸ ਮੌਕੇ ਘੋਸ਼ਣਾ ਦੀ ਕਿ ਰਾਸ਼ਟਰੀ ਖੇਡ ਪੁਰਸਕਾਰਾਂ ਦੇ 7 ਵਰਗਾਂ ਵਿਚੋਂ 4 ਵਰਗਾਂ ਦੀ ਇਨਾਮ ਰਾਸ਼ੀ ਵਧਾਈ ਜਾ ਰਹੀ ਹੈ।

  • ਖੇਡ ਰਤਨ ਜੇਤੂ ਨੂੰ ਸਾਢੇ 7 ਲੱਖ ਰੁਪਏ ਦੀ ਬਜਾਏ 25 ਲੱਖ ਰੁਪਏ
  • ਅਰਜੁਨ ਪੁਰਸਕਾਰ ਜੇਤੂ ਨੂੰ 5 ਲੱਖ ਰੁਪਏ ਦੀ ਬਜਾਏ 15 ਲੱਖ ਰੁਪਏ
  • ਦਰੋਣਾਚਾਰੀਆ ਲਾਈਫਟਾਈਮ ਨੂੰ 5 ਲੱਖ ਰੁਪਏ ਦੀ ਬਜਾਏ 15 ਲੱਖ ਰੁਪਏ
  • ਦਰੋਣਾਚਾਰੀਆ ਨਿਯਮਤ ਨੂੰ 5 ਲੱਖ ਰੁਪਏ ਦੀ ਬਜਾਏ 10 ਲੱਖ ਰੁਪਏ
  • ਆਜੀਵਨ ਧਿਆਨਚੰਦ ਐਵਾਡਰੀ ਨੂੰ 5 ਲੱਖ ਰੁਪਏ ਦੀ ਬਜਾਏ 10 ਲੱਖ ਰੁਪਏ


ਪੁਰਸਕਾਰ ਜੇਤੂਆਂ ਦੀ ਸੂਚੀ

ਰਾਜੀਵ ਗਾਂਧੀ ਖੇਲ ਰਤਨ : ਰੋਹਿਤ ਸ਼ਰਮਾ, ਵਿਨੇਸ਼ ਫੋਗਾਟ, ਮਣਿਕਾ ਬਤਰਾ, ਰਾਨੀ ਰਾਮਪਾਲ ਅਤੇ ਮਰਿਅੱਪਨ ਥੰਗਾਵੇਲੁ

ਅਰਜੁਨ ਪੁਰਸਕਾਰ : ਇਸ਼ਾਂਤ ਸ਼ਰਮਾ (ਕ੍ਰਿਕਟ), ਮਨੂੰ ਭਾਕਰ (ਨਿਸ਼ਾਨੇਬਾਜੀ), ਸੌਰਭ ਚੌਧਰੀ (ਨਿਸ਼ਾਨੇਬਾਜੀ), ਦੁਤੀ ਚੰਦ (ਐਥਲੈਟਿਕਸ), ਦੀਪਿਕਾ ਠਾਕੁਰ (ਹਾਕੀ), ਅਤਾਨੁ ਦਾਸ (ਤੀਰੰਦਾਜੀ), ਦੀਵਾ ਹੁੱਡਾ (ਕਬੱਡੀ), ਦਿਵਿਜ ਸ਼ਰਨ (ਟੈਨਿਸ)  , ਚਿਰਾਗ ਸ਼ੇੱਟੀ (ਬੈਡਮਿੰਟਨ), ਸਾਤਵਿਕਸੈਰਾਜ ਰੇਂਕੀਰੇੱਡੀ (ਬੈਡਮਿੰਟਨ), ਦੱਤੁ ਭੋਕਾਨਲ (ਰੋਇੰਗ),ਲਵਲੀਨਾ ਬੋਰਗੋਹੇਨ (ਮੁੱਕੇਬਾਜੀ) , ਆਕਾਸ਼ਦੀਪ ਸਿੰਘ (ਹਾਕੀ) , ਦੀਪਤੀ ਸ਼ਰਮਾ (ਕ੍ਰਿਕੇਟ), ਮਨੀਸ਼ ਕੌਸ਼ਿਕ (ਮੁੱਕੇਬਾਜੀ), ਰਾਹੁਲ ਅਵਾਰੇ (ਕੁਸ਼ਤੀ) , ਦਿਵਿਆ ਕਾਕਰਾਨ (ਕੁਸ਼ਤੀ), ਮਧੁਲਿਕਾ ਪਾਟਕਰ (ਟੇਬਲ ਟੈਨਿਸ), ਵਿਸ਼ੇਸ਼ ਭ੍ਰਗੁਵੰਸ਼ੀ (ਬਾਸਕੇਟਬਾਲ), ਸਾਵੰਤ ਅਜੈ ਅਨੰਤ (ਘੁੜਸਵਾਰੀ), ਸੰਦੇਸ਼ ਝਿੰਗਨ (ਫੁੱਟਬਾਲ), ਅਦਿਤੀ ਅਸ਼ੋਕ (ਗੋਲਫ), ਕਾਲੇ ਸਾਰਿਕਾ ਸੁਧਾਕਰ (ਖੋ-ਖੋ),  ਸ਼ਿਵਾ ਕੇਸ਼ਵਨ (ਸ਼ੀਤਕਾਲੀਨ ਖੇਡ), ਸੁਏਸ਼ ਨਰਾਇਣ ਜਾਧਵ (ਪੈਰਾ-ਤੈਰਾਕੀ), ਸੰਦੀਪ (ਪੈਰਾ ਐਥਲੈਟਿਕਸ), ਮਨੀਸ਼ ਨਰਵਾਲ (ਪੈਰਾ ਨਿਸ਼ਾਨੇਬਾਜੀ)।

ਦਰੋਣਾਚਾਰੀਆ ਪੁਰਸਕਾਰ : ਲਾਈਫਟਾਇਮ ਵਰਗ : ਧਰਮਿੰਦਰ ਤੀਵਾਰੀ (ਤੀਰੰਦਾਜੀ), ਪਰਸ਼ੋਤਮ ਰਾਏ (ਐਥਲੈਟਿਕਸ),  ਸ਼ਿਵ ਸਿੰਘ (ਮੁੱਕੇਬਾਜੀ), ਰੋਮੇਸ਼ ਪਠਾਨੀਆ (ਹਾਕੀ), ਕੇ ਕੇ ਹੁੱਡਾ (ਕਬੱਡੀ), ਫਤਹਿ ਮੁਨੀਸ਼ਵਰ (ਪੈਰਾ ਪਾਵਰਲਿਫਟਿੰਗ),  ਨਰੇਸ਼ ਕੁਮਾਰ (ਟੈਨਿਸ), ਓ ਪੀ ਦਾਹੀਆ (ਕੁਸ਼ਤੀ)।

ਨਿਯਮਤ ਵਰਗ : ਯੋਗੇਸ਼ ਮਾਲਵੀਯ (ਮੱਲਖੰਬ), ਗੌਰਵ ਖੰਨਾ (ਪੈਰਾ ਬੈਡਮਿੰਟਨ), ਜਸਪਾਲ ਰਾਣਾ (ਨਿਸ਼ਾਨੇਬਾਜੀ), ਕੁਲਦੀਪ ਹਾਂਡੂ (ਵੁਸ਼ੁ) ਅਤੇ ਜੂਡ ਫੈਲਿਕਸ (ਹਾਕੀ)।

ਧਿਆਨਚੰਦ ਪੁਰਸਕਾਰ : ਜਿੰਸੀ ਫਿਲੀਪਸ (ਐਥਲੈਟਿਕਸ), ਕੁਲਦੀਪ ਸਿੰਘ ਭੁੱਲਰ (ਐਥਲੈਟਿਕਸ), ਤ੍ਰਿਪਤੀ ਮੁਰਗੁੰਡੇ (ਬੈਡਮਿੰਟਨ), ਪ੍ਰਦੀਪ ਗੰਧੇ (ਬੈਡਮਿੰਟਨ), ਐਨ ਉਸ਼ਾ (ਬਾਕਸਿੰਗ), ਲਾਖਾ ਸਿੰਘ (ਮੁੱਕੇਬਾਜੀ), ਸੁਖਵੀਂਦਰ ਸਿੰਘ ਸੰਧੂ (ਫੁਟਬਾਲ), ਅਜੀਤ ਸਿੰਘ (ਹਾਕੀ), ਮਨਪ੍ਰੀਤ ਸਿੰਘ (ਕਬੱਡੀ), ਮਨਜੀਤ ਸਿੰਘ (ਰੋਇੰਗ),  ਸਵ. ਸਚਿਨ ਨਾਗ (ਤੈਰਾਕੀ), ਨੰਦਨ ਬਲ (ਟੈਨਿਸ), ਨੇਤਰ ਪਾਲ ਹੁੱਡਾ (ਕੁਸ਼ਤੀ) ਅਤੇ ਜੇ ਰੰਜੀਤ ਕੁਮਾਰ (ਪੈਰਾ ਐਥਲੈਟਿਕਸ), ਸਤਿਆ ਪ੍ਰਕਾਸ਼ ਤੀਵਾਰੀ (ਪੈਰਾ ਬੈਡਮਿੰਟਨ)।

ਤੇਨਜਿੰਗ ਨੋਰਗੇ ਸਾਹਸ ਪੁਰਸਕਾਰ : ਕਰਨਲ ਸਰਫਰਾਜ ਸਿੰਘ, ਅਨਿਤਾ ਦੇਵੀ, ਗਜਾਨੰਦ ਯਾਦਵ, ਤਾਕਾ ਤਾਮੁਤ, ਨਰਿੰਦਰ ਸਿੰਘ, ਕੇਵਲ ਹਿਰੇਨ ਕੱਕਾ, ਸਤਿੰਦਰ ਸਿੰਘ ਅਤੇ ਸਵ. ਮਗਨ ਬਿੱਸਾ।

ਰਾਸ਼ਟਰੀ ਖੇਲ ਉਤਸ਼ਾਹਤ ਪੁਰਸਕਾਰ : ਲਕਸ਼ ਇੰਸਟੀਚਿਊਟ, ਆਰਮੀ ਸਪੋਟਰਸ ਇੰਸਟੀਚਿਊਟ,ਤੇਲ ਅਤੇ ਕੁਦਰਤੀ ਗੈਸ ਨਿਗਮ (ਓ.ਐਨ.ਜੀ.ਸੀ.), ਹਵਾਈ ਫੌਜ ਸਪੋਟਰਸ ਕੰਟਰੋਲ ਬੋਰਡ ਅਤੇ ਅੰਤਰਰਾਸ਼ਟਰੀ ਖੇਡ ਪ੍ਰਬੰਧਨ ਸੰਸਥਾਨ (ਆਈ.ਆਈ.ਐਸ.ਐਮ)।

ਮੌਲਾਨਾ ਅਬੁਲ ਕਲਾਮ ਆਜ਼ਾਦ (ਮਾਕਾ) ਟਰਾਫੀ : ਪੰਜਾਬ ਯੂਨੀਵਰਸਿਟੀ ਚੰਡੀਗੜ੍ਹ।

ਇਹ ਵੀ ਪੜ੍ਹੋ: WHO ਦੀ ਨਵੀਂ ਚਿਤਾਵਾਨੀ, ਸਰਦੀਆਂ 'ਚ ਖ਼ਤਰਨਾਕ ਰੂਪ ਧਾਰ ਸਕਦੈ 'ਕੋਰੋਨਾ'


cherry

Content Editor

Related News